08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਉੱਘੇ ਸਮਾਜ ਸੇਵਕ ਸਮੂਏਲ ਜੋਹਨ ਨੇ ਬੰਨ੍ਹ 'ਤੇ ਸਾਥੀਆਂ ਸਮੇਤ ਨਿਭਾਈ ਸੇਵਾ <br/>

Ad Position 21
No active advertisement
ਸਮੂਏਲ ਜੋਹਨ ਆਪਣੇ ਸਾਥੀਆਂ ਸਮੇਤ ਹੜ੍ਹ ਪ੍ਰਭਾਵਿਤ ਬੰਨ੍ਹ ਲਈ ਰਾਤ ਦੇ ਸਮੇਂ ਮਿੱਟੀ ਦੇ ਵੱਡੇ ਬੈਗ ਭਰਦੇ ਹੋਏ | ਅਜੀਤ ਤਸਵੀਰ <br/> 05-09-2025
ਮੱਖੂ, 4 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਜਿੱਥੇ ਪੰਜਾਬ ਭਰ ਤੋਂ ਸਮਾਜ ਸੇਵੀ ਸੰਸਥਾਵਾਂ ਵੀ ਹਰ ਪ੍ਰਕਾਰ ਦੀਆਂ ਵਸਤਾਂ ਅਤੇ ਪਸ਼ੂਆਂ ਦਾ ਅਚਾਰ, ਫੀਡ ਲੈ ਕੇ ਹੜ੍ਹ ਪੀੜਤ ਇਲਾਕਿਆਂ ਵਿਚ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾ ਰਹੇ ਹਨ ਉੱਥੇ ਪੰਜਾਬ ਦਾ ਪੂਰਾ ਮਸੀਹ ਸਮਾਜ ਵੀ ਇਸ ਸੇਵਾ ਵਿਚ ਜੁੱਟ ਗਿਆ ਹੈ | ਅਜਿਹੀ ਇਕ ਮਿਸਾਲ ਕਸਬਾ ਮੱਖੂ ਦੇ ਨੇੜੇ ਪਿੰਡ ਰੁਕਨੇ ਵਾਲਾ ਬੰਨ੍ਹ 'ਤੇ ਮਿਲੀ ਜਦੋਂ ਲੋਕਾਂ ਵਿਚ ਹਾਹਾਕਾਰ ਮੱਚ ਗਈ ਕਿ ਇਹ ਬੰਨ੍ਹ ਹੁਣ ਟੁੱਟ ਜਾਵੇਗਾ ਤੇ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਤੇ ਤੋੜੇ ਲੈ ਕੇ ਜਲਦ ਇਸ ਬੰਨ੍ਹ 'ਤੇ ਪਹੁੰਚਿਆ ਜਾਵੇ ਤਾਂ ਮਸੀਹ ਭਾਈਚਾਰੇ ਦੇ ਸਮਾਜ ਸੇਵਕ ਸਮੂਏਲ ਜੋਹਨ ਆਪਣੇ ਨਾਲ 50 ਦੇ ਕਰੀਬ ਸਾਥੀਆਂ ਨੂੰ ਨਾਲ ਲੈ ਕੇ ਜਿਸ 'ਚ ਪਾਸਟਰ ਦਾਊਦ ਮਸੀਹ, ਜੋਨਾਥਨ ਮਸੀਹ, ਵਿਕੀ ਮਸੀਹ, ਸ਼ਿੰਦਾ ਮਸੀਹ, ਮੁਬਾਰਕ ਮਸੀਹ ਤੇ ਆਪਣੀ ਹੈਡਰੇ ਤੇ ਇਕ ਵਿਸ਼ੇਸ਼ ਤੌਰ 'ਤੇ ਬੈਗ ਜਿਨ੍ਹਾਂ ਵਿਚੋਂ 10-10 ਕੁਇੰਟਲ ਮਿੱਟੀ ਭਰ ਕੇ ਬੰਨ੍ਹਾਂ 'ਤੇ ਲੈ ਕੇ ਗਏ ਤੇ ਰਾਤ 2 ਵਜੇ ਤੱਕ ਉਸ ਬੰਨ੍ਹ 'ਤੇ ਸੇਵਾ ਕੀਤੀ | ਸਮੂਏਲ ਜੋਹਨ ਨੇ ਦੱਸਿਆ ਕਿ ਮੈਂ ਪਿਛਲੇ ਕਾਫ਼ੀ ਦਿਨ ਆਪਣੀ ਟੀਮ ਦੇ ਨਾਲ ਬਟਾਲਾ ਇਲਾਕੇ ਵਿਚ ਸੇਵਾ ਕਰਕੇ ਆਇਆ ਹਾਂ ਜਿਸ ਵਿਚ ਡੰਗਰ ਦਾ ਚਾਰਾ, ਬੱਚਿਆਂ ਲਈ ਦੁੱਧ, ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ ਦਵਾਈਆਂ ਤੇ ਹੋਰ ਬਹੁਤ ਸਮਾਨ ਸਾਡੀ ਟੀਮ ਵਲੋਂ ਵੰਡਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਧਾਲੀਵਾਲ ਪਰਿਵਾਰ ਵਲੋਂ ਹੜ੍ਹ ਪੀੜਤਾਂ ਦੀ ਸੇਵਾ ਜਾਰੀ ਅਗਲੀ ਖ਼ਬਰ ਪਿੰਡ ਪਛਾੜੀਆਂ ਵਿਖੇ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਲੋਕਾਂ ਨੂੰ ਮਿਲੇ ਸਿਵਲ ਸਰਜਨ <br/>
Ad Position 24