ਧਾਲੀਵਾਲ ਪਰਿਵਾਰ ਵਲੋਂ ਹੜ੍ਹ ਪੀੜਤਾਂ ਦੀ ਸੇਵਾ ਜਾਰੀ
ਅਜੀਤ ਡੈਸਕ
05-09-2025
ਜ਼ੀਰਾ, 4 ਸਤੰਬਰ (ਰਜਨੀਸ਼ ਕਥੂਰੀਆ)-ਮੈਡੀਕਲ ਪ੍ਰੈਕਟੀਸ਼ਨਰ ਅਮਨਦੀਪ ਧਾਲੀਵਾਲ ਪਰਿਵਾਰ ਵਲੋਂ ਪੰਜਵੇਂ ਦਿਨ ਵੀ ਮੱਖੂ ਇਲਾਕੇ 'ਚ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਪੀੜਤ ਲੋਕਾਂ ਦੀ ਮੈਡੀਕਲ ਦਵਾਈਆਂ ਅਤੇ ਸੁੱਕੇ ਰਾਸ਼ਨ ਨਾਲ ਸੇਵਾ ਕੀਤੀ ਜਾ ਰਹੀ ਹੈ | ਇਸ ਦੌਰਾਨ ਅਮਨਦੀਪ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦੁੱਖ ਦੀ ਘੜੀ ਵਿਚ ਜੋ ਕੁਦਰਤੀ ਆਫ਼ਤ ਆਈ ਹੈ ਸਾਨੂੰ ਹੜ੍ਹ ਪੀੜਤਾਂ ਦੇ ਦੁੱਖ ਦਰਦ ਨੂੰ ਸਮਝਦਿਆਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਹੈ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਅਮਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ ਉਹ ਸੁੱਕੀ ਰਸਦ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਬੰਨ੍ਹਾਂ 'ਤੇ ਸੇਵਾ ਕਰ ਰਹੇ ਹਾਂ | ਇਸ ਮੌਕੇ ਉਨ੍ਹਾਂ ਦੇ ਸਹਿਯੋਗੀ ਮੈਡਮ ਬਲਜਿੰਦਰ ਕੌਰ ਧਾਲੀਵਾਲ, ਬੇਟਾ ਲਵਲੀਨ ਧਾਲੀਵਾਲ, ਹਰਵਿੰਦਰ ਸਿੰਘ ਜ਼ੀਰਾ, ਸਤਿੰਦਰ ਪਾਲ ਸੋਨੂੰ ਜ਼ੀਰਾ, ਪਿ੍ੰਸ ਜ਼ੀਰਾ, ਸਾਹਿਲ ਜ਼ੀਰਾ, ਆਸ਼ੂ ਜ਼ੀਰਾ, ਲੱਭਾ ਜ਼ੀਰਾ, ਹੁਸਨ ਜ਼ੀਰਾ ਤੇ ਹਰਮਨ ਜ਼ੀਰਾ ਆਦਿ ਹਾਜ਼ਰ ਸਨ |