08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਆਰ.ਟੀ.ਓ. ਦਫ਼ਤਰ 'ਚ ਮਹੀਨਿਆਂ ਤੋਂ ਪੈਂਡਿੰਗ ਚੱਲ ਰਹੀਆਂ ਵਾਹਨਾਂ ਦੀਆਂ ਅਪਰੂਵਲਾਂ <br/>

Ad Position 21
No active advertisement
ਇਕ ਮਹੀਨੇ ਤੋਂ ਘੋੜੇ ਟਰਾਲੇ ਦੀ ਅਪਰੂਵਲ ਨਾ ਹੋਣ ਸੰਬੰਧੀ ਜਾਣਕਾਰੀ ਦਿੰਦੇ ਟਰਾਂਸਪੋਰਟਰ ਆਗਿਆਜੋਤ ਸਿੰਘ ਤੇ ਕਾਰ ਦੀ ਮਿਆਦ ਵਧਾਉਣ ਦੀ ਦਫ਼ਤਰ ਦਾਖਲ ਕੀਤੀ .ਫਾਈਲ | <br/> 05-09-2025
ਇਸ ਸੰਬੰਧੀ ਪੱਖ ਜਾਣਨ ਲਈ ਜਦੋਂ ਟਰਾਂਸਪੋਰਟ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਨਾ ਤਾਂ ਆਰ.ਟੀ.ਓ. ਅਮਨਦੀਪ ਨੇ ਫ਼ੋਨ ਚੁੱਕਿਆ ਤੇ ਨਾ ਹੀ ਏ.ਟੀ.ਓ ਰਾਕੇਸ਼ ਬਾਂਸਲ ਨੇ | ਦਫ਼ਤਰੀ ਕੰਮਾਂ ਵਿਚ ਹੋ ਰਹੀ ਬੇਲੋੜੀ ਦੇਰੀ ਕਾਰਨ ਲੋਕਾਂ 'ਚ ਰੋਸ ਵਧ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਪਹਿਲਾਂ ਕਈ ਕਈ ਦਿਨ ਅਪਰੂਵਲ ਪਾਈ ਨਹੀਂ ਜਾਂਦੀ ਤੇ ਜਦੋਂ ਉਹ ਅਧਿਕਾਰੀਆਂ ਤੱਕ ਪਹੁੰਚ ਕਰਦੇ ਹਨ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਰਿਵਰਟ ਮਾਰ ਦਿੱਤਾ ਜਾਂਦਾ ਹੈ | ਲੋਕਾਂ ਦੀ ਮੰਗ ਹੈ ਕਿ ਸਰਕਾਰ ਦਫ਼ਤਰੀ ਲਾਪਰਵਾਹੀ ਦੇ ਜ਼ਿੰਮੇਵਾਰ ਅਧਿਕਾਰੀਆਂ, ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਜਨਤਾ ਦੀ ਖੱਜਲ ਖ਼ੁਆਰੀ ਅਤੇ ਸਰਕਾਰੀ ਵਿਭਾਗਾਂ 'ਚ ਲੋਕਾਂ ਦਾ ਭਰੋਸਾ ਕਾਇਮ ਰਹੇ |


ਫ਼ਿਰੋਜ਼ਪੁਰ, 4 ਸਤੰਬਰ (ਗੁਰਿੰਦਰ ਸਿੰਘ)- ਲੋਕਾਂ ਨੂੰ ਘਰ ਬੈਠਿਆਂ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਤੋਂ ਲੋਕ ਡਾਢੇ ਪ੍ਰੇਸ਼ਾਨ ਹੋ ਰਹੇ ਹਨ | ਫ਼ਿਰੋਜ਼ਪੁਰ ਜ਼ਿਲ੍ਹੇ ਦੇ ਟਰਾਂਸਪੋਰਟ ਵਿਭਾਗ 'ਚ ਚੱਲ ਰਹੀ ਦਫ਼ਤਰੀ ਲਾਪਰਵਾਹੀ ਨੇ ਲੋਕਾਂ ਦੀ ਜ਼ਿੰਦਗੀ ਅਜਿਹੀ ਔਖੀ ਕਰ ਦਿੱਤੀ ਹੈ ਕਿ ਉਨ੍ਹਾਂ ਨੂੰ ਆਪਣਾ ਕੰਮ ਕਰਵਾਉਣ ਲਈ ਮਹੀਨਿਆਂ ਤੱਕ ਦਫ਼ਤਰ ਦੇ ਚੱਕਰ ਲਗਾਉਣੇ ਪੈ ਰਹੇ ਹਨ | ਸਥਾਨਕ ਆਰ.ਟੀ.ਓ. ਦਫ਼ਤਰ 'ਚ ਅੱਜ ਦੇ ਹਾਲਾਤ ਇਹ ਹਨ ਕਿ ਪਹਿਲਾਂ ਤੋਂ ਹੀ ਡਰਾਈਵਿੰਗ ਲਾਇਸੈਂਸ ਜਾਂ ਆਰ.ਸੀ. ਦੇ ਕਾਰਡਾਂ ਦੀ ਪਿ੍ੰਟਿੰਗ 'ਚ ਹੋ ਰਹੀ ਮਹੀਨਿਆਂ ਦੀ ਦੇਰੀ ਤੋਂ ਬਾਅਦ ਹੁਣ ਲੋਕ ਸਥਾਨਕ ਪੱਧਰ 'ਤੇ ਆਪਣੇ ਕਾਗ਼ਜ਼ਾਂ ਦੀ ਅਪਰੂਵਲ ਨੂੰ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ | ਦਫ਼ਤਰੀ ਸਟਾਫ਼ ਵਲੋਂ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟਰੇਸ਼ਨ, ਟਰਾਂਸਫਰ ਤੇ ਹੋਰ ਕੰਮਾਂ ਵਿਚ ਮਹੀਨਿਆਂ ਬੱਧੀ ਬੇਲੋੜੀ ਦੇਰੀ ਸਾਹਮਣੇ ਆ ਰਹੀ ਹੈ | ਆਪਣਾ ਦੁੱਖ ਬਿਆਨ ਕਰਦਿਆਂ ਨਰਿੰਦਰ ਸਿੰਘ ਪੁੱਤਰ ਸ਼੍ਰੀ ਸਿੰਘ ਵਾਸੀ ਫ਼ਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸ ਵਲੋਂ ਆਪਣੀ ਕਾਰ ਨੰਬਰ ਪੀ.ਬੀ-05 ਕਿਊ-2626 ਦੀ ਆਰ.ਸੀ. ਦੀ ਮਿਆਦ ਵਧਾਉਣ ਲਈ ਅਗਸਤ ਮਹੀਨੇ ਦੇ ਸ਼ੁਰੂ ਵਿਚ ਬਣਦੀ ਫੀਸ ਜਮ੍ਹਾ ਕਰਵਾਉਣ ਉਪਰੰਤ 6 ਅਗਸਤ ਨੂੰ ਮੋਟਰ ਵਹੀਕਲਜ਼ ਇੰਸਪੈਕਟਰ ਕੋਲੋਂ ਫਿਟਨੈੱਸ ਸਰਟੀਫਿਕੇਟ ਪ੍ਰਾਪਤ ਕੀਤਾ ਸੀ, ਉਸ ਦਿਨ ਤੋਂ ਬਾਅਦ ਹੁਣ ਇਕ ਮਹੀਨੇ ਤੋਂ ਆਰ.ਟੀ.ਓ. ਵਲੋਂ ਉਸ ਦੇ ਕਾਗ਼ਜ਼ਾਂ ਦੀ ਅਪਰੂਵਲ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਜੇ ਅਪਰੂਵਲ ਨੂੰ ਮਹੀਨਾ ਲੱਗ ਸਕਦਾ ਹੈ ਤਾਂ ਫਿਰ ਕਾਰਡ ਪਿ੍ੰਟਿੰਗ ਲਈ ਕਿੰਨਾ ਸਮਾਂ ਲੱਗੇਗਾ | ਨਵੇਂ ਘੋੜਾ ਟਰਾਲਾ ਦੇ ਮਾਲਕ ਆਗਿਆਜੋਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਫ਼ਾਜ਼ਿਲਕਾ ਨੇ ਦੱਸਿਆ ਕਿ ਉਸ ਵਲੋਂ ਵੱਡੇ ਬੈਂਕ ਕਰਜ਼ ਨਾਲ ਨਵਾਂ ਘੋੜਾ ਟਰਾਲਾ ਖ਼ਰੀਦਿਆ ਸੀ, ਜਿਸ ਦੀ ਬਣਦੀ ਫ਼ੀਸ, ਟੈਕਸ ਆਦਿ ਤੋਂ ਇਲਾਵਾ 23 ਹਜ਼ਾਰ ਰੁਪਏ ਦੀ ਕੀਮਤ ਦਾ ਫੈਂਸੀ ਨੰਬਰ ਪੀ.ਬੀ.05 ਏ.ਯੂ-5353 ਖ਼ਰੀਦ ਕੇ 13 ਅਗਸਤ ਨੂੰ ਮੋਟਰ ਵਹੀਕਲਜ਼ ਇੰਸਪੈਕਟਰ ਕੋਲੋਂ ਪਾਸ ਕਰਵਾਉਣ ਉਪਰੰਤ ਫਾਇਲ ਦਫ਼ਤਰ ਜਮ੍ਹਾ ਕਰਵਾ ਦਿੱਤੀ, ਜਿਸ ਦੀ ਸਬੰਧਿਤ ਕਲਰਕ ਵਲੋਂ ਵੈਰੀਫਾਈ ਵੀ ਹੋ ਚੁੱਕੀ ਹੈ ਪਰ ਹਾਲੇ ਤੱਕ ਆਰ.ਟੀ.ਓ. ਵਲੋਂ ਉਸ ਦੀ ਅਪਰੂਵਲ ਨਹੀਂ ਪਾਈ ਗਈ | ਆਗਿਆਜੋਤ ਸਿੰਘ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਸ ਕੋਲ ਆਰ.ਸੀ. ਨਾ ਹੋਣ ਕਾਰਨ ਕਰੀਬ 50 ਲੱਖ ਰੁਪਏ ਲਗਾਉਣ ਦੇ ਬਾਵਜੂਦ ਉਸ ਦਾ ਘੋੜਾ ਟਰਾਲਾ ਘਰ ਖੜ੍ਹਾ ਹੈ, ਉੱਤੋਂ ਬੈਂਕ ਲੋਨ ਦੀ ਕਿਸ਼ਤ ਸਿਰ 'ਤੇ ਆ ਗਈ ਹੈ | ਪੀੜਤਾਂ ਦਾ ਕਹਿਣਾ ਹੈ ਕਿ ਕਈ ਵਾਰੀ ਦਸਤਾਵੇਜ਼ਾਂ ਦੀ ਅਪਰੂਵਲ ਲਈ ਅਧਿਕਾਰੀਆਂ, ਕਰਮਚਾਰੀਆਂ ਕੋਲ ਗੁਹਾਰ ਲਾਉਣ ਤੋਂ ਬਾਅਦ ਵੀ ਉਨ੍ਹਾਂ ਦੇ ਕੰਮ ਨਹੀਂ ਕੀਤੇ ਜਾ ਰਹੇ |


Ad Position 22
No active advertisement
ਪਿਛਲੀ ਖ਼ਬਰ ਰੁਪਾਲੋ ਵਿਖੇ ਅੱਜ ਹੋਣ ਵਾਲੀਆਂ ਕੁਸ਼ਤੀਆਂ ਅਣਮਿੱਥੇ ਸਮੇਂ ਲਈ ਮੁਲਤਵੀ ਅਗਲੀ ਖ਼ਬਰ ਵਿਧਾਇਕਾ ਵਲੋਂ ਕਿਸਾਨ ਨਾਲ ਕੀਤੀ ਬਦਸਲੂਕੀ ਦੀ ਨਿਖੇਧੀ <br/>
Ad Position 24