ਬੀਜਾ, 4 ਸਤੰਬਰ (ਜੰਟੀ ਮਾਨ)-ਨੇੜਲੇ ਪਿੰਡ ਰੁਪਾਲੋ ਵਿਖੇ ਗ੍ਰਾਮ ਪੰਚਾਇਤ ਤੇ ਗੁੱਗਾ ਮਾੜੀ ਕਲੱਬ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ 5 ਸਤੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਕੁਸ਼ਤੀਆਂ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ | ਇਸ ਸੰਬੰਧੀ ਨਗਰ ਨਿਵਾਸੀਆਂ ਦੀ ਮੀਟਿੰਗ ਦੌਰਾਨ ਸਰਪੰਚ ਸੁਖਦੇਵ ਸਿੰਘ ਤੇ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਪੱਪੂ ਨੇ ਦੱਸਿਆ ਕਿ ਪੰਜਾਬ ਚ ਹੜ੍ਹਾਂ ਦੀ ਵਿਗੜੀ ਹੋਈ ਸਥਿਤੀ ਕਾਰਨ ਇਹ ਕੁਸ਼ਤੀਆਂ ਮੁਲਤਵੀ ਕਰ ਦਿੱਤੀਆਂ ਹਨ ਤੇ ਅਗਲੀ ਤਰੀਕ ਦਾ ਐਲਾਨ ਆਉਂਦੇ ਦਿਨਾ 'ਚ ਕਰ ਦਿੱਤਾ ਜਾਵੇਗਾ | ਇਸ ਮੌਕੇ ਆੜ੍ਹਤੀਆਂ ਤੇ ਕੋਆਪਰੇਟ ਸੋਸਾਇਟੀ ਰੁਪਾਲੋਂ ਦੇ ਪ੍ਰਧਾਨ ਸਰਬਜੀਤ ਸਿੰਘ, ਰਣਜੋਧ ਸਿੰਘ ਪੰਚ, ਗੁਰਤੇਜ ਸਿੰਘ ਪੰਚ, ਅੰਗਰੇਜ਼ ਸਿੰਘ ਪੰਚ, ਅਲਬੇਲ ਸਿੰਘ ਪੰਚ, ਗੁਰਮੇਲ ਸਿੰਘ ਪੰਚ ਕੁਲਵੰਤ ਸਿੰਘ ਫੌਜੀ, ਜਸਵੰਤ ਸਿੰਘ, ਦਰਸ਼ਨ ਸਿੰਘ, ਸਤਵਿੰਦਰ ਸਿੰਘ, ਗੁਰਦੇਵ ਸਿੰਘ, ਹਰਬੰਸ, ਬਿੱਕਰ ਸਿੰਘ, ਪੁਨੀਤਪਾਲ ਸਿੰਘ ਆਦਿ ਹਾਜ਼ਰ ਸਨ |