ਪਾਇਲ, 4 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਖ਼ਾਲਸਾ ਏਡ, ਗਾਇਕਾਂ, ਸੰਤ ਮਹਾਂਪੁਰਸ਼ਾਂ, ਵੱਖ-ਵੱਖ ਜਥੇਬੰਦੀਆਂ, ਆਮ ਲੋਕਾਂ ਤੇ ਦਾਨੀ ਸੱਜਣਾਂ ਦੀ ਜ਼ੋਰਦਾਰ ਸ਼ਲਾਘਾ ਪੰਜਾਬ 'ਚ ਭਾਰੀ ਬਰਸਾਤ ਤੇ ਸਾਰੇ ਡੈਮਾਂ ਤੋਂ ਭਾਰੀ ਮਾਤਰਾ 'ਚ ਆ ਰਹੇ ਪਾਣੀ ਦੇ ਤੇਜ ਵਹਾਅ ਨੇ ਹਰ ਪਾਸੇ ਭਾਰੀ ਤਬਾਹੀ ਕਰ ਦਿੱਤੀ ਹੈ | ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਤੇ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸ਼ਾਹਪੁਰ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਹੜ੍ਹਾਂ ਕਾਰਨ ਫ਼ਸਲਾਂ, ਮਕਾਨਾਂ, ਪਸ਼ੂਆਂ ਤੇ ਘਰੇਲੂ ਸਾਮਾਨ ਦੀ ਬਿਲਕੁਲ ਬਰਬਾਦੀ ਹੋ ਗਈ ਹੈ, ਲੋਕ ਘਰੋਂ ਬੇਘਰ ਹੋ ਗਏ ਹਨ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ 'ਚ ਹੜ੍ਹਾਂ ਨੂੰ ਰਾਸ਼ਟਰੀ ਆਫ਼ਤ ਐਲਾਨਿਆ ਜਾਵੇ | ਉਨ੍ਹਾਂ ਖ਼ਾਲਸਾ ਏਡ, ਸੰਤ ਮਹਾਂਪੁਰਸ਼ਾਂ, ਗਾਇਕਾਂ ਆਮ ਲੋਕਾਂ ਦਾਨੀ ਸੱਜਣਾਂ, ਵੱਖ-ਵੱਖ ਜਥੇਬੰਦੀਆਂ, ਆਮ ਲੋਕਾਂ ਤੇ ਸਰਕਾਰ ਵਲੋਂ ਕੀਤੇ ਜ਼ੋਰਦਾਰ ਯਤਨਾਂ ਦੀ ਬਹੁਤ ਤਾਰੀਫ਼ ਕੀਤੀ | ਸ਼ਾਹਪੁਰ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿ ਹੜ੍ਹਾਂ ਦੀ ਤ੍ਰਾਸਦੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਫ਼ਸਲਾਂ, ਮਕਾਨਾਂ, ਪਸ਼ੂਆਂ ਤੇ ਘਰੇਲੂ ਸਮਾਨ ਦੇ ਬਰਬਾਦ ਹੋਣ ਦੇ ਮੱਦੇਨਜ਼ਰ 50000 ਕਰੋੜ ਦਾ ਰਾਹਤ ਪੈਕੇਜ ਦੇਵੇ | ਇਸ ਮੌਕੇ ਰਾਏ ਸਿੰਘ ਸ਼ਾਹਪੁਰ, ਹਰਭਜਨ ਸਿੰਘ ਮੂੰਡੀ ਅਤੇ ਸੁਖਵਿੰਦਰ ਸਿੰਘ ਬਿੱਲੂ ਹਾਜ਼ਰ ਸਨ |