ਮੁੱਦਕੀ, 5 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਦੈੜ ਪੀਰ ਦੀ ਯਾਦ 'ਚ ਮੁੱਦਕੀ ਵਿਖੇ ਸਾਲਾਨਾ ਮੇਲਾ ਬਾਬਾ ਜੀ ਦੀ ਦਰਗਾਹ 'ਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਗਿਆ | ਮੇਲੇ ਦੇ ਪਹਿਲੇ ਦਿਨ ਮੁੱਖ ਸੇਵਾਦਾਰ ਬਾਬਾ ਚੰਦ ਸਿੰਘ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਬਾਬਾ ਚੰਦ ਸਿੰਘ ਨੇ ਸੰਗਤ ਨੂੰ ਮੇਲੇ ਦੀ ਵਧਾਈ ਦਿੱਤੀ | ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸੰਧੂ ਸੁਰਜੀਤ ਤੇ ਨਵਨੀਤ ਕੌਰ ਵਲੋਂ ਆਪਣੇ ਨਾਮਵਰ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਨੇ ਦੱਸਿਆ ਕਿ 6 ਸਤੰਬਰ 22 ਭਾਦੋ ਨੂੰ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ, ਜਿਸ ਵਿਚ ਬੁੱਕ ਕੀਤੀਆਂ ਹੋਈਆਂ ਟੀਮਾਂ ਹੀ ਖੇਡਣਗੀਆਂ | ਇਸ ਮੌਕੇ ਕਰਨੈਲ ਸਿੰਘ ਭੰਬਾ, ਮੇਹਰ ਸਿੰਘ ਵੈਗਲੀਆਂ, ਬਲਵੀਰ ਸਿੰਘ ਭੰਬਾ, ਕੁਲਵੰਤ ਸਿੰਘ, ਸਤਪਾਲ ਸਿੰਘ ਬਾਬਾ, ਗੁਰਜੀਤ ਸਿੰਘ ਵੈਗਲੀਆਂ, ਸਵਰਨ ਸਿੰਘ ਵੈਗਲੀਆਂ, ਮਨਦੀਪ ਸਿੰਘ ਭੰਬਾ, ਗੁਰਸਾਹਬ ਸਿੰਘ ਭੰਬਾ, ਪਿਆਰਾ ਸਿੰਘ ਵੈਗਲੀਆਂ, ਸੁਖਵਿੰਦਰ ਸਿੰਘ ਸਿੱਧੂ, ਜੋਗਿੰਦਰ ਸਿੰਘ ਤਲਵੰਡੀ ਵਾਲੇ, ਹਰਬੰਸ ਸਿੰਘ, ਧਰਮਿੰਦਰ ਸਿੰਘ ਮਾਹਲੇ ਵਾਲੇ, ਭੁਪਿੰਦਰ ਸਿੰਘ ਤਲਵੰਡੀ ਵਾਲੇ, ਪ੍ਰਗਟ ਸਿੰਘ, ਕੁਲਦੀਪ ਸਿੰਘ ਭੀਲੇ ਵਾਲੇ, ਚਾਨਣ ਸਿੰਘ ਬਾਬਾ, ਜਗਦੀਪ ਸਿੰਘ ਮਾਹਲੇ ਵਾਲੇ, ਬੇਅੰਤ ਸਿੰਘ ਕੋਟ ਕਰੋੜੀਆ, ਗੁਰਵੰਤ ਸਿੰਘ ਵੈਗਲੀਆਂ, ਸੁਖਪ੍ਰੀਤ ਸਿੰਘ ਭੰਬਾ, ਮਨਿੰਦਰ ਸਿੰਘ ਭੁੱਚੋ ਕਾ, ਪਲਵਿੰਦਰ ਸਿੰਘ ਸਿੱਧੂ, ਸੁਖਚੈਨ ਸਿੰਘ ਸਿੱਧੂ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ |