15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਡੀ.ਸੀ.ਐੱਮ. ਗਰੁੱਪ ਨੇ ਹੜ੍ਹ ਪ੍ਰਭਾਵਿਤ ਬੱਚਿਆਂ ਨੂੰ ਖਿਡੌਣੇ, ਸਟੇਸ਼ਨਰੀ ਤੇ ਰਿਫਰੈਸ਼ਮੈਂਟ ਵੰਡੀ <br/>

Ad Position 21
No active advertisement
ਰਾਹਤ ਕੈਂਪ ਵਿਚ ਰਹਿ ਰਹੇ ਬੱਚਿਆਂ ਨੂੰ ਸਟੇਸ਼ਨਰੀ ਤੇ ਹੋਰ ਲੋੜੀਂਦਾ ਸਾਮਾਨ ਵੰਡਦੇ ਜੈਨੇਸਾ ਗੁਪਤਾ ਤੇ ਡੀ.ਸੀ.ਐੱਮ. ਗਰੁੱਪ ਦੇ ਨੁਮਾਇੰਦੇ | <br/> 06-09-2025
ਫ਼ਿਰੋਜ਼ਪੁਰ, 5 ਸਤੰਬਰ (ਗੁਰਿੰਦਰ ਸਿੰਘ)- ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਵਲੋਂ ਹੜ੍ਹਾਂ ਕਾਰਨ ਰਾਹਤ ਕੈਂਪ ਵਿਚ ਰਹਿ ਰਹੇ ਬੱਚਿਆਂ ਦੇ ਮਨੋਰੰਜਨ ਲਈ ਆਂਗਣਵਾੜੀ ਕੇਂਦਰਾਂ ਨੂੰ ਸਟੇਸ਼ਨਰੀ ਸਮੇਤ ਖਿਡੌਣੇ ਤੋਹਫ਼ੇ ਵਜੋਂ ਦਿੱਤੇ ਗਏ | ਸਮੂਹ ਦੇ ਬੁਲਾਰੇ ਵਿਕਰਮਾਦਿੱਤਿਆ ਸ਼ਰਮਾ ਨੇ ਦੱਸਿਆ ਕਿ ਸਕੂਲ ਸਟਾਫ਼ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਰੇਕੇ ਵਿਖੇ ਚੱਲ ਰਹੇ ਆਂਗਣਵਾੜੀ ਕੇਂਦਰ ਦਾ ਦੌਰਾ ਕੀਤਾ ਤੇ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਦੇ ਸਟਾਫ਼ ਨੂੰ ਸਟੇਸ਼ਨਰੀ, ਖਿਡੌਣੇ, ਕੈਮਰਾਮੋਟ, ਡਰਾਇੰਗ ਬੁੱਕਾਂ, ਰੰਗ, ਬਲਾਕ ਸੈੱਟ, ਸਲੇਟਾਂ, ਰਿਫਰੈਸ਼ਮੈਂਟ ਭੇਟ ਕੀਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਤੋਹਫ਼ੇ ਦੇਣ ਤੋਂ ਇਲਾਵਾ ਨੌਜਵਾਨ ਸਮਾਜ ਸੇਵੀ ਜੈਨੇਸਾ ਗੁਪਤਾ ਨੇ ਉਨ੍ਹਾਂ ਨਾਲ ਸਮਾਂ ਬਿਤਾਇਆ | ਜੈਨੇਸਾ ਨੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਨੂੰ ਬਿਸਕੁਟ ਸਮੇਤ ਰਿਫਰੈਸ਼ਮੈਂਟ ਸਮਗਰੀ ਦਿੱਤੀ | ਜੈਨੇਸਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਵਲੋਂ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ ਤੇ ਔਖੇ ਸਮੇਂ ਦੇ ਬਾਵਜੂਦ ਖੇਡਾਂ 'ਚ ਗਿਆਨ ਦੇਣ ਦੇ ਇਰਾਦੇ ਨਾਲ ਆਂਗਣਵਾੜੀ ਵਰਕਰਾਂ ਦੀ ਮਦਦ ਨਾਲ ਰਾਹਤ ਕੇਂਦਰਾਂ 'ਚ ਕਲਾਸਾਂ ਲਗਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ | ਬੁਲਾਰੇ ਨੇ ਦੱਸਿਆ ਕਿ ਡੀ.ਸੀ.ਐੱਮ. ਗਰੁੱਪ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਿਹਾ ਹੈ | ਇਸ ਮੌਕੇ ਜੀ.ਐੱਮ. ਰਾਜਕੁਮਾਰ ਰਾਣਾ, ਡੀ.ਜੀ.ਐੱਮ. ਰੁਪਾਲੀ ਰੱਤਰਾ, ਏ.ਜੀ.ਐੱਮ. ਸ਼ਿਖਾ ਸੇਤੀਆ, ਹਿਮਾਂਸ਼ੀ, ਆਕਾਸ਼ ਜੋਸ਼ੀ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਬੀ.ਐੱਸ.ਐੱਫ. ਨੇ ਹੜ੍ਹ ਪ੍ਰਭਾਵਿਤਾਂ ਲਈ ਲਗਾਏ ਮੈਡੀਕਲ ਕੈਂਪ <br/>
Ad Position 24