ਮੁੱਦਕੀ, 23 ਸਤੰਬਰ (ਭਾਰਤ ਭੂਸ਼ਨ ਅਗਰਵਾਲ)-ਪੰਜਾਬ ਅੰਦਰ ਜਦੋਂ ਤੋਂ ਮਾਨ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਹੀ ਇਸ ਸਰਕਾਰ ਵਲੋਂ ਕਰਜ਼ੇ ਲੈ ਕੇ ਸੂਬੇ ਦੇ ਸਿਰ 'ਤੇ ਭਾਰੀ ਬੋਝ ਪਾਇਆ ਜਾ ਰਿਹਾ ਹੈ | ਪੰਜਾਬ ਸਰਕਾਰ ਵਲੋਂ ਖ਼ਜ਼ਾਨੇ ਦੀ ਹਾਲਤ ਮਾੜੀ ਨਾ ਹੋਣ ਦਾ ਦਾਅਵਾ ਕਰਨ ਦੇ ਬਾਵਜੂਦ ਸਰਕਾਰ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਹਰ ਮਹੀਨੇ ਕਰਜ਼ਾ ਚੁੱਕਦੀ ਨਜ਼ਰ ਆ ਰਹੀ ਹੈ | ਇਹ ਪ੍ਰਗਟਾਵਾ ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐੱਸ.ਡੀ.ਓ., ਨਿਮਰਤ ਸਿੰਘ ਭੁੱਚੋ ਕਾ ਯੂਥ ਅਕਾਲੀ ਆਗੂ, ਮਹਿੰਦਰ ਸਿੰਘ ਭੁੱਚੋ ਕਾ ਐਮ.ਸੀ., ਜਤਿੰਦਰ ਸਿੰਘ ਘਾਲੀ ਐਮ.ਸੀ., ਦਵਿੰਦਰ ਕੁਮਾਰ ਪਿੰਕਾ ਐਮ.ਸੀ., ਅਮਰਜੀਤ ਸਿੰਘ ਬਿੱਟੂ ਬੇਦੀ, ਗੁਰਚਰਨ ਸਿੰਘ ਬਰਾੜ ਸਾਬਕਾ ਪੰਚਾਇਤ ਅਫ਼ਸਰ, ਕੁਲਦੀਪ ਸਿੰਘ ਬਰਾੜ ਇਮੀਗਰੇਸ਼ਨ ਵਾਲੇ, ਗੁਰਲਾਲ ਸਿੰਘ ਸਾਬਕਾ ਸਰਪੰਚ ਤੂੰਬੜ ਭੰਨ, ਜਗਦੀਪ ਸਿੰਘ ਸਾਬਕਾ ਸਰਪੰਚ ਭੋਲੂ ਵਾਲਾ, ਦਵਿੰਦਰ ਸਿੰਘ ਬਿੰਦਰ ਪ੍ਰਧਾਨ ਕੋਟ ਕਰੋੜ ਕਲਾਂ, ਵੀਰ ਸਿੰਘ ਲੋਹਾਮ, ਡਾ. ਸਤਵੀਰ ਸਿੰਘ ਮਿਰਜੇ ਕੇ, ਗੁਰਜੰਟ ਸਿੰਘ ਬਾਸੀ, ਸਤਨਾਮ ਸਿੰਘ ਬਾਸੀ, ਦਰਸ਼ਨ ਸਿੰਘ ਫੌਜੀ, ਜੋਗਿੰਦਰ ਸਿੰਘ ਸੰਧੂ ਛਿੰਦਾ, ਬਲਵਿੰਦਰ ਸਿੰਘ ਖੁਰਮੀ, ਬਲਦੇਵ ਸਿੰਘ ਚੰਦੜ, ਸਵਰਨ ਸਿੰਘ ਰੋਸਾ, ਜਗਸੀਰ ਸਿੰਘ ਸੀ.ਓ., ਬਲਵਿੰਦਰ ਸਿੰਘ ਬਰਾੜ ਸਾਬਕਾ ਐਮ.ਸੀ., ਜੋਗਿੰਦਰ ਸਿੰਘ ਭੁੱਚੋ ਕਾ, ਦਰਸ਼ਨ ਲਾਲ ਜਿੰਦਲ, ਮਹਾਂਬੀਰ ਸਿੰਘ ਭੁੱਚੋ ਕਾ, ਦਲੇਰ ਸਿੰਘ ਭੈਲ, ਸੁਖਦੇਵ ਸਿੰਘ ਚਹਿਲ ਸਾਬਕਾ ਸਰਪੰਚ, ਪਵਿੱਤਰ ਸਿੰਘ ਭੈਲ, ਰਣਜੀਤ ਸਿੰਘ ਕਾਕਾ ਪਿੰਡ ਗਿੱਲ, ਧਰਮਲ ਸਿੰਘ ਗਿੱਲ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਵਾਸੀਆਂ ਲਈ ਇਕ ਵੱਡੀ ਚਿੰਤਾ ਦੀ ਗੱਲ ਹੈ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੜ 1 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ | ਇਸ ਤਾਜ਼ਾ ਕਰਜ਼ੇ ਨਾਲ ਮਾਨ ਸਰਕਾਰ ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਵੱਧ ਕਰਜ਼ਾ ਚੜ੍ਹਾਉਣ ਵਾਲੀ ਸਰਕਾਰ ਬਣ ਚੁੱਕੀ ਹੈ |