23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਖੇਤੀਬਾੜੀ ਅਫ਼ਸਰ ਨੂੰ ਮੁਸ਼ਕਲਾਂ ਸੰਬੰਧੀ ਜ਼ਿਲ੍ਹਾ ਪ੍ਰਧਾਨ ਵਿਕਾਸ ਗਲਹੋਤਰਾ ਨੇ ਕਰਵਾਇਆ ਜਾਣੂ

Ad Position 21
No active advertisement
ਅਜੀਤ ਡੈਸਕ 25-09-2025
ਗੁਰੂਹਰਸਹਾਏ, 24 ਸਤੰਬਰ (ਕਪਿਲ ਕੰਧਾਰੀ)- ਅੱਜ ਐਗਰੀ ਇਨਪੁੱਟ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਵਿਕਾਸ ਗਲਹੋਤਰਾ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਨੂੰ ਮਿਲਿਆ | ਇਸ ਮੌਕੇ ਜਿੱਥੇ ਜ਼ਿਲ੍ਹਾ ਪ੍ਰਧਾਨ ਵਿਕਾਸ ਗਲਹੋਤਰਾ ਤੇ ਸਮੂਹ ਮੈਂਬਰਾਂ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਨੂੰ ਗੁਲਦਸਤਾ ਭੇਟ ਕੀਤਾ ਉੱਥੇ ਹੀ ਡੀਲਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਯੂਨੀਅਨ ਆਗੂਆਂ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਖਾਦ ਦੀ ਵੰਡ ਸਾਰੇ ਬਲਾਕਾਂ ਵਿਚ ਇਕਸਾਰ ਯਕੀਨੀ ਕੀਤੀ ਜਾਵੇ ਜਿਵੇਂ ਕਿ ਇਕ ਖਾਦ ਵਾਲੀ ਕੰਪਨੀ ਦੇ ਜ਼ਿਲ੍ਹੇ ਵਿਚ ਜਿੰਨੇ ਵੀ ਡਿਸਟ੍ਰੀਬਿਊਟਰ ਹਨ ਸਭ ਨੂੰ ਬਰਾਬਰ-ਬਰਾਬਰ ਖਾਦ ਦੀ ਸਪਲਾਈ ਦਿੱਤੀ ਜਾਵੇ ਤੇ ਡੀਲਰਾਂ ਨੂੰ ਆਰਥਿਕ ਸੋਸ਼ਣ ਤੋਂ ਬਚਾਉਣ ਲਈ ਜਿਹੜੀਆਂ ਖਾਦ ਕੰਪਨੀਆਂ ਵਲੋਂ ਬੇਲੋੜਾ ਸਮਾਜ ਦੀ ਟੈਗਿੰਗ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਰੋਕਿਆ ਜਾਵੇ | ਵਿਕਾਸ ਗਲਹੋਤਰਾ ਨੇ ਇਹ ਵੀ ਮੰਗ ਕੀਤੀ ਕਿ ਖਾਦ ਦੀ ਸਪਲਾਈ ਨੂੰ ਠੀਕ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆ ਰਹੇ ਸਾਉਣੀ ਸੀਜ਼ਨ ਵਿਚ ਸਹੀ ਤਰੀਕੇ ਨਾਲ ਖਾਦ ਮਿਲ ਸਕੇ | ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਡੀਲਰਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਧਿਆਨ ਦੇ ਨਾਲ ਸੁਣਿਆ ਤੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਨ੍ਹਾਂ ਨੇ ਵੀ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਖੇਤੀਬਾੜੀ ਮਹਿਕਮੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਕੰਮ ਕਰਨ | ਇਸ ਮੌਕੇ ਸੈਕਟਰੀ ਵਿਸ਼ਾਲ ਬਾਂਸਲ, ਪ੍ਰਧਾਨ ਵਰਿੰਦਰ ਠੁਕਰਾਲ, ਪ੍ਰਧਾਨ ਅਨਿਲ ਰਾਜਪੂਤ, ਹੈਪੀ ਨਾਰੰਗ, ਰੋਹਿਤ ਕੁਮਾਰ, ਰਜੇਸ਼ ਗੋਇਲ, ਪ੍ਰਵੇਸ਼ ਗੋਇਲ, ਸ਼ੁਬਮ ਸਿੰਗਲਾ ਆਦਿ ਡੀਲਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਪੁਲਿਸ ਵਲੋਂ ਨਾਜਾਇਜ਼ ਹਥਿਆਰਾਂ ਸਮੇਤ 'ਨਾਈ' ਗਿ੍ਫ਼ਤਾਰ, ਸਾਥੀ ਦੀ ਭਾਲ ਜਾਰੀ ਅਗਲੀ ਖ਼ਬਰ ਗੁਰੂ ਨਾਨਕ ਦੇਵ ਸਕੂਲ ਬਠਿੰਡਾ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਆਯੋਜਿਤ <br/>
Ad Position 24