27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਰੱਖੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਵਿਚ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ

Ad Position 21
No active advertisement
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਬਜ਼ਰਵਰ ਵਿਵੇਕ ਬਾਂਸਲ, ਨਾਲ ਵੱਡੀ ਗਿਣਤੀ 'ਚ ਹਾਜ਼ਰ ਕਾਂਗਰਸੀ ਵਰਕਰ | (ਸੱਜੇ) ਹਾਜ਼ਰ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ | ਤਸਵੀਰਾਂ-ਸੁਰਿੰਦਰ ਸਿੰਘ ਪੁਪਨੇਜਾ <br/> 29-09-2025
ਗੋਲੂ ਕਾ ਮੋੜ/ਪੰਜੇ ਕੇ ਉਤਾੜ, 28 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ/ਪੱਪੂ ਸੰਧਾ)-ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਕਾਂਗਰਸ ਸੰਗਠਨ ਅਭਿਆਨ ਮਹਿਮ ਸ਼ੁਰੂ ਕੀਤੀ ਗਈ ਹੈ | ਜਿਸ ਦੇ ਤਹਿਤ ਅਲੱਗ-ਅਲੱਗ ਜ਼ਿਲਿ੍ਹਆਂ ਦੇ ਵਿਚ ਕਾਂਗਰਸੀਆਂ ਦਾ ਇਕੱਠ ਕਰਕੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤਾਂ ਜੋ ਕਾਬਲ ਤੇ ਯੋਗ ਉਮੀਦਵਾਰਾਂ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਜਾ ਸਕੇ | ਇਸ ਮੁਹਿੰਮ ਤਹਿਤ ਹਲਕਾ ਗੁਰੂਹਰਸਹਾਏ ਵਿਖੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਵਿਚ ਰਿਜੀ ਰਿਜ਼ੋਰਟ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਜੋ ਕਿ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਿਆ | ਇਸ ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਕਾਂਗਰਸ ਦੇ ਅਬਜ਼ਰਵਰ ਵਿਵੇਕ ਬਾਂਸਲ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਮੁੱਖ ਮਹਿਮਾਨ ਵਿਵੇਕ ਬਾਂਸਲ ਹਜ਼ਾਰਾਂ ਦੀ ਤਾਦਾਦ ਦੇ ਵਿਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੂੰ ਵੇਖ ਕੇ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਇਕ ਮੀਟਿੰਗ ਨਾ ਰਹਿ ਕੇ ਇਕ ਵਿਸ਼ਾਲ ਵੱਡੀ ਕਾਂਗਰਸ ਰੈਲੀ ਬਣ ਗਈ ਹੈ | ਉਨ੍ਹਾਂ ਕਿਹਾ ਕਿ ਇਤਨਾ ਵੱਡਾ ਵਿਸ਼ਾਲ ਇਕੱਠ ਵੇਖ ਕੇ ਇਹ ਪੂਰੀ ਤਰ੍ਹਾਂ ਤੈਅ ਹੈ ਕਿ ਪੰਜਾਬ ਵਿਚ ਹੋਣ ਵਾਲੀਆਂ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ | ਉੱਥੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਤੇ ਜਲਾਲਾਬਾਦ ਤੋਂ ਵਿਧਾਇਕ ਰਹਿ ਚੁੱਕੇ ਰਮਿੰਦਰ ਸਿੰਘ ਆਵਲਾ ਨੇ ਭਾਰੀ ਗਿਣਤੀ ਵਿਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਕਿ ਇਹ ਉਹੀ ਕਾਂਗਰਸੀ ਵਰਕਰ ਹਨ ਜਿਨ੍ਹਾਂ ਨੇ ਹਰ ਲੀਡਰ ਨੂੰ ਬਣਾਇਆ ਅੱਜ ਜੋ ਕੁੱਝ ਵੀ ਅਸੀਂ ਲੀਡਰ ਹਾਂ ਇਹਨਾਂ ਕਾਂਗਰਸੀ ਮਿਹਨਤੀ ਇਮਾਨਦਾਰ ਤੇ ਦਿਲਦਾਰ ਵਰਕਰਾਂ ਕਾਰਨ ਹਾਂ ਉਨ੍ਹਾਂ ਕਿਹਾ ਕਿ ਮੈਂ ਇਹਨਾਂ ਕਈ ਬਜ਼ੁਰਗ ਵਰਕਰਾਂ ਦੇ ਹੱਥਾਂ ਵਿਚ ਵੱਡਾ ਹੋਇਆ ਹਾਂ ਤੇ ਇਹਨਾਂ ਵਰਕਰਾਂ ਦਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਹਮੇਸ਼ਾ ਹੀ ਬਹੁਤ ਸਾਰਾ ਪਿਆਰ ਮਿਲਿਆ ਹੈ | ਮੈਂ ਕਾਂਗਰਸੀ ਵਰਕਰਾਂ ਦਾ ਹਮੇਸ਼ਾ ਰਿਣੀ ਰਹਾਂਗਾ | ਉਨ੍ਹਾਂ ਕਾਂਗਰਸ ਅਬਜ਼ਰਵਰ ਵਿਵੇਕ ਬਾਂਸਲ ਨੂੰ ਅਪੀਲ ਕਰਦੇ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿਚ ਜੋ ਵੀ ਕਾਂਗਰਸ ਪਾਰਟੀ ਵਲੋਂ ਪ੍ਰਧਾਨ ਲਗਾਏ ਜਾਣੇ ਹਨ ਉਹ ਇਹਨਾਂ ਸੱਚੇ ਸਿਪਾਹੀ ਵਰਕਰਾਂ ਵਿਚੋਂ ਲਗਾਏ ਜਾਣੇ ਚਾਹੀਦੇ ਹਨ | ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਅੱਜ ਜਿਹੜਾ ਇਕ ਵੱਡਾ ਇਕੱਠ ਹੋਇਆ ਹੈ ਇਹ ਇਕੱਠ ਦੱਸਦਾ ਹੈ ਕਿ ਪੰਜਾਬ ਦੇ ਲੋਕ ਹੁਣ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਲੋਂ ਜੋ ਵੀ ਜ਼ਿਲ੍ਹਾ ਪ੍ਰਧਾਨ ਲਗਾਇਆ ਜਾਵੇ ਉਹ ਇਮਾਨਦਾਰ ਤੇ ਆਮ ਵਰਕਰਾਂ ਦੇ ਲਈ ਦਿਨ ਰਾਤ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਚੰਦ ਲੀਡਰਾਂ ਨੇ ਚੰਦ ਪੈਸੇ ਕਮਾਉਣ ਦੇ ਲਈ ਸਾਡੇ ਸ਼ਹਿਰ ਤੇ ਸਾਡੇ ਪੰਜਾਬ ਦਾ ਮਾੜਾ ਹਾਲ ਕਰ ਦਿੱਤਾ ਹੈ | ਕਾਂਗਰਸ ਅਬਜ਼ਰਵਰ ਵਿਵੇਕ ਬਾਂਸਲ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੇ ਦੌਰਾਨ ਕਿਹਾ ਕਿ ਅੱਜ ਪੰਜਾਬ ਦੇ ਕਾਂਗਰਸੀ ਵਰਕਰਾਂ ਦੇ ਵਿਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਅੱਜ ਦੀ ਇਸ ਮੀਟਿੰਗ ਦੇ ਵਿਚ ਹੋਏ ਵੱਡੇ ਇਕੱਠ ਇਹ ਬਿਆਨ ਕਰ ਰਿਹਾ ਹੈ ਕਿ 2027 ਦੇ ਵਿਚ ਪੰਜਾਬ ਦੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਪੂਰੀ ਤਰ੍ਹਾਂ ਤੈਅ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਸੱਤਾ ਹਾਸਿਲ ਕਰਨਾ ਚਾਹੁੰਦੇ ਹੁੰਦੇ ਤਾਂ ਉਹ 2013-2014 ਦੇ ਵਿਚ ਸੱਤਾ ਹਾਸਿਲ ਕਰ ਸਕਦੇ ਸੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਸੀ ਪਰ ਉਹ ਨੈਤਿਕਤਾ ਦੀ ਲੜਾਈ ਲੜ ਰਹੇ ਹਨ | ਉਨ੍ਹਾਂ ਕਿਹਾ ਕਿ ਸੱਤਾ ਜ਼ਰੂਰੀ ਨਹੀਂ ਹੈ ਜੇਕਰ ਲੋਕਤੰਤਰ ਜਿੰਦਾ ਰਹੇਗਾ ਤਾਂ ਹੀ ਸਭ ਕੁੱਝ ਮਿਲ ਸਕੇਗਾ | ਇਸ ਮੀਟਿੰਗ ਵਿਚ ਹਜ਼ਾਰਾਂ ਵਰਕਰਾਂ ਦੇ ਨਾਲ ਨਾਲ ਕਾਂਗਰਸੀ ਆਗੂਆਂ ਵੇਦ ਪ੍ਰਕਾਸ਼ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸਤਵਿੰਦਰ ਸਿੰਘ ਭੰਡਾਰੀ ਵਪਾਰ ਮੰਡਲ, ਪ੍ਰਧਾਨ ਅਮਰੀਕ ਸਿੰਘ, ਕਰਤਾਰ ਸਿੰਘ, ਪ੍ਰਧਾਨ ਭੀਮ ਕੰਬੋਜ, ਸ਼ਵਿੰਦਰ ਸਿੰਘ ਸਿੱਧੂ, ਨਛੱਤਰ ਸਿੰਘ, ਮੈਨੂੰ ਬਰਾੜ, ਜੋਗਿੰਦਰ ਸਰਪੰਚ, ਗੁਰਪ੍ਰੀਤ ਲੱਖੋਂ ਕੇ, ਸੰਦੀਪ ਕੰਬੋਜ, ਜਸਵੰਤ ਸਿੰਘ, ਮਨਦੀਪ ਸਿੰਘ ਸਿੱਧੂ, ਗੁਰਪ੍ਰੀਤ ਅਵਾਨ, ਸਵਰਨ ਸਿੰਘ ਸੰਧੂ, ਲਖਵਿੰਦਰ ਸਿੰਘ ਤੂਰ, ਕੁਲਵਿੰਦਰ ਸਿੰਘ, ਦਲਜੀਤ ਸਿੰਘ, ਦਲਵਿੰਦਰ ਸਿੰਘ, ਆਤਮਜੀਤ ਸਿੰਘ ਡੇਵੜ ਪ੍ਰਧਾਨ ਨਗਰ ਕੌਂਸਲ, ਸਿਮੂ ਪਾਸੀ, ਸੋਹਨ ਸਿੰਘ, ਬਿ੍ਜ ਭੂਸ਼ਣ, ਰਾਧਾ ਐੱਮ.ਸੀ, ਸ਼ਿੰਦਰਪਾਲ ਭੋਲਾ ਐਮ.ਸੀ, ਜੌਨੀ ਆਵਲਾ, ਰੋਮਾ ਆਵਲਾ, ਸਚਿਨ ਆਵਲਾ, ਬੇਬੁ ਆਵਲਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਸ਼ੀ ਪਬਲਿਕ ਸਕੂਲ ਮਲਕਾਣਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਮਨਾਇਆ
Ad Position 24