ਸੀੰਗੋ ਮੰਡੀ, 28 ਸਤੰਬਰ (ਲਕਵਿੰਦਰ ਸ਼ਰਮਾ): ਪਿੰਡ ਮਲਕਾਣਾ ਦੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਚ ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਗ੍ਰਾਮ ਪੰਚਾਇਤ ਮਲਕਾਣਾ ਦੇ ਸਹਿਯੋਗ ਨਾਲ ਗੁਰੂ ਕਾਸ਼ੀ ਪਬਲਿਕ ਸਕੂਲ 'ਚ ਵਿਸਾਲ ਸਮਾਗਮ ਕੀਤਾ ਗਿਆ ਜਿਸ 'ਚ ਜਿੱਥੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਨਾਲ ਸੰਬੰਧਿਤ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਉੱਥੇ ਹੀ ਮੰਚ ਦੇ ਮੈਂਬਰ ਰੁਪਿੰਦਰਜੀਤ ਸਿੰਘ ਸਿੱਧੂ ਵਲੋਂ ਬੱਚਿਆਂ ਵਿਚਕਾਰ ਸਰਦਾਰ ਭਗਤ ਸਿੰਘ ਦੀ ਜੀਵਨੀ ਸੰਬੰਧੀ ਕੁਇਜ਼ ਮੁਕਾਬਲਾ ਕਰਵਾਇਆ ਗਿਆ ਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਸਰਦਾਰ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਨਸ਼ਾ ਵਿਚ ਪੈ ਕੇ ਜ਼ਿੰਦਗੀ ਖ਼ਤਮ ਕਰਨ ਦੀ ਬਜਾਏ ਦੇਸ਼ ਭਗਤ ਬਣਨਾ ਚਾਹੀਦਾ ਹੈ | ਇਸ ਦੌਰਾਨ ਗੁਰਲੀਨ ਕੌਰ ਗਾਟਵਾਲੀ ਨੇ ਭਗਤ ਸਿੰਘ ਦੀ ਜੀਵਨੀ 'ਤੇ ਭਾਸ਼ਣ ਦਿੱਤਾ ਤੇ ਸਿਮਰਜੀਤ ਕੌਰ ਮਲਕਾਣਾ ਨੇ ਕਵਿਤਾ ਪੇਸ਼ ਕੀਤੀ | ਸਟੇਜ ਸਕੱਤਰ ਦੀ ਭੂਮਿਕਾ ਮੰਚ ਦੇ ਮੈਂਬਰ ਮੇਜਰ ਸਿੰਘ ਕਮਾਲੂ ਨੇ ਨਿਭਾਈ | ਅਖੀਰ ਵਿਚ ਸਕੂਲ ਪਿ੍ੰਸੀ: ਜਗਜੀਵਨ ਸਿੰਘ ਸਿੱਧੂ ਨੇ ਨਸ਼ਾ ਵਿਰੋਧੀ ਮੰਚ 'ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੰਚ ਦੇ ਪ੍ਰਧਾਨ ਗੁਰਵਿੰਦਰ ਸਿੰਘ ਬੰਗੀ, ਸਰਪੰਚ ਰਾਮਪਾਲ ਸਿੰਘ ਮਲਕਾਣਾ, ਜਗਸੀਰ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਸੁਖਪ੍ਰੀਤ ਸਿੰਘ ਸੋਨੀ ਬਰਾੜ, ਕੁਲਵਿੰਦਰ ਸਿੰਘ, ਸੰਦੀਪ ਸਿੰਘ, ਕੁਲਦੀਪ ਕੌਰ,ਮਨਪ੍ਰੀਤ ਕੌਰ,ਜਸਪ੍ਰੀਤ ਕੌਰ,ਹਰਪਾਲ ਕੌਰ (ਸਾਰੇ ਪੰਚ) ਅੰਮਿ੍ਤ ਮਲਕਾਣਾ, ਤੀਰਥ ਸਿੰਘ ਜਸਵੀਰ ਸਿੰਘ ਚੱਠਾ, ਪ੍ਰੇਮ ਸਿੰਘ ਕਮਾਲੂ, ਨੰਬਰਦਾਰ ਹਰਪਾਲ ਸਿੰਘ, ਬੱਬੂ ਮਲਕਾਣਾ, ਡਾ: ਜਸਵਿੰਦਰ ਸਿੰਘ ਮਲਕਾਣਾ, ਗੁਰਵਿੰਦਰ ਸਿੰਘ ਮਲਕਾਣਾ, ਗਗਨਦੀਪ ਸਿੰਘ ਬਹਿਣੀਵਾਲ, ਕੁਲਦੀਪ ਸਿੰਘ ਸਾਬਕਾ ਸਰਪੰਚ ਕਮਾਲੂ ਸਮੇਤ ਵਿਦਿਆਰਥੀ ਅਤੇ ਉਨ੍ਹਾਂ ਦੀ ਮਾਪੇ ਮੌਜੂਦ ਸਨ |