ਫ਼ਾਜ਼ਿਲਕਾ, 1 ਨਵੰਬਰ (ਦਵਿੰਦਰ ਪਾਲ ਸਿੰਘ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਜ਼ਿਲ੍ਹਾ ਪ੍ਰਧਾਨ ਸਾਥੀ ਹਰਭਜਨ ਸਿੰਘ ਖੁੰਗਰ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਸਾਥੀ ਪ੍ਰੇਮ ਕੁਮਾਰ ਜਨਰਲ ਸਕੱਤਰ, ਰੇਸ਼ਮ ਲਾਲ ਰੰਗੀਲਾ ਐਡੀਸ਼ਨਲ ਜਨਰਲ ਸਕੱਤਰ, ਮੇਜਰ ਸਿੰਘ ਜੁਆਇੰਟ ਸਕੱਤਰ, ਭਗਵਾਨ ਦਾਸ ਸੀਨੀਅਰ ਮੀਤ ਪ੍ਰਧਾਨ ਅਤੇ ਵਾਇਸ ਪ੍ਰਧਾਨ ਸਾਥੀ ਸੁਭਾਸ਼ ਚੰਦਰ, ਰਾਮ ਕੁਮਾਰ, ਪ੍ਰਦੀਪ ਕੁਮਾਰ, ਸੁਖਦੇਵ ਮਸੀਹ, ਮੋਹਨ ਲਾਲ ਖੂਹੀ ਖੇੜਾ,ਪਿ੍ਥੀ ਚੰਦ ਵਲੋਂ ਬਾਰਡਰ ਦੇ ਹੜ੍ਹ ਪ੍ਰਭਾਵਿਤ ਪਿੰਡ ਰੇਤੇ ਵਾਲੀ ਭੈਣੀ ਅਤੇ ਪਿੰਡ ਤੇਜਾ ਰੁਹੇਲਾ ਦੇ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਇਕ ਲੱਖ ਰੁਪਏ ਦਾ ਸਹਾਇਤਾ ਦਾ ਸਮਾਨ, ਨਵੀਂ ਅਨਾਜ ਮੰਡੀ ਫ਼ਾਜ਼ਿਲਕਾ ਵਿਖੇ ਕਣਕ ਦੀ ਬਿਜਾਈ ਲਈ ਤਕਰੀਬਨ ਇਕ ਲੱਖ ਰੁਪਏ ਦੀ ਡੀ.ਏ.ਪੀ, ਟੀ.ਐੱਸ.ਪੀ. ਖਾਦ ਅਤੇ ਯੂਰੀਆ ਖਾਦ ਵੰਡੀ ਗਈ | ਇਸ ਤਾੋ ਪਹਿਲਾਂ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਫ਼ਾਜ਼ਿਲਕਾ ਵਲੋਂ ਬਾਰਡਰ ਏਰੀਆ ਦੇ ਇਕ ਗ਼ਰੀਬ ਵਿਦਿਆਰਥੀ ਦੀ ਕਾਲਜ ਫ਼ੀਸ 3500 ਰੁਪਏ ਦੀ ਅਦਾਇਗੀ ਕੀਤੀ ਗਈ ਸੀ |