ਅਬੋਹਰ, 1 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਵਿਚ ਕਈ ਸਾਲ ਪੁਰਾਣੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮਾਰਕ ਦੀ ਦੇਖਭਾਲ ਦੇ ਲਈ ਗਠਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮਾਰਕ ਕਮੇਟੀ ਦੀ ਪਹਿਲੀ ਬੈਠਕ ਅਰੋੜਵੰਸ਼ ਧਰਮਸ਼ਾਲਾ ਵਿਖੇ ਸੰਗਠਨ ਦੇ ਕਨਵੀਨਰ ਪ੍ਰਵੀਨ ਚਾਵਲਾ ਦੀ ਦੇਖਰੇਖ ਹੇਠ ਹੋਈ ਜਿਸ ਵਿਚ ਮੈਂਬਰਾਂ ਨੂੰ ਵੱਖ-ਵੱਖ ਡਿਊਟੀਆਂ ਸੌਂਪੀਆਂ ਗਈਆਂ | ਇਸ ਮੌਕੇ ਕਰਨਲ ਐੱਸ.ਪੀ.ਆਰ ਗਾਬਾ, ਭੂਸ਼ਨ ਗਰਗ, ਰਾਮ ਪ੍ਰਕਾਸ਼ ਮਿੱਤਲ, ਅਰਜੁਨ ਡੇਮਲਾ, ਪਿੰਕੀ ਚਾਵਲਾ, ਪਵਨ ਗੋਇਲ, ਲਲਿਤ ਸੋਨੀ, ਮਹੇਸ਼ ਭਲੋਟੀਆ, ਐਡਵੋਕੇਟ ਅਮਿੱਤ ਅਸੀਜਾ ਬਾਵਾ, ਡਾ.ਅਮਨਦੀਪ ਅਰੋੜਾ, ਸੌਰਭ ਡੋਡਾ ਅਤੇ ਅੰਕੁਰ ਗਰਗ ਆਦਿ ਮੌਜੂਦ ਸਨ | ਇਸ ਤੋਂ ਇਲਾਵਾ ਨਵੀਂ ਬਣੀ ਕਮੇਟੀ ਵਿਚ ਮੇਅਰ ਵਿਮਲ ਠੱਠਈ, ਰਾਜੂ ਚਰਾਇਆ, ਕੁਲਭੂਸ਼ਣ ਹਿਤੈਸ਼ੀ, ਭਰਤ ਗੋਇਲ, ਗਗਨ ਚੁੱਘ, ਸ਼ਿਵਾ, ਰਣਬੀਰ ਗਾਬਾ ਅਤੇ ਰਣਬੀਰ ਯਾਦਵ ਆਦਿ ਨੂੰ ਸ਼ਾਮਲ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਵੀਨ ਚਾਵਲਾ ਨੇ ਕਿਹਾ ਕਿ ਮਹੇਸ਼ ਭਲੋਟੀਆ ਨੂੰ ਸੰਗਠਨ ਦਾ ਖ਼ਜ਼ਾਨਚੀ ਨਾਮਜ਼ਦ ਕੀਤਾ ਗਿਆ ਹੈ ਜਦ ਕਿ ਸਾਰੇ ਚੌਂਕ ਦੀ ਸੰਭਾਲ ਲਈ ਮਿਲ ਕੇ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਵਿਚ ਸ਼ਾਮਲ ਮਹਾਂਪੁਰਖਾਂ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਯੋਧਿਆਂ ਦੀ ਪਵਿੱਤਰ ਯਾਦ ਵਿਚ ਸਥਾਪਿਤ ਵੱਖ-ਵੱਖ ਸਮਾਰਕਾਂ ਦੀ ਦੇਖਭਾਲ ਕਰਨਾ ਇਲਾਕਾ ਵਾਸੀਆਂ ਦਾ ਪਹਿਲਾ ਫ਼ਰਜ਼ ਹੈ |