ਮੁੱਦਕੀ, 1 ਨਵੰਬਰ (ਭਾਰਤ ਭੂਸ਼ਨ ਅਗਰਵਾਲ)- ਤਰਨਤਾਰਨ ਜ਼ਿਮਨੀ ਚੋਣ 'ਚ ਅਕਾਲੀ ਦਲ ਪੱਖੀ ਹਵਾ ਨੇ ਸਾਬਤ ਕਰ ਦਿੱਤਾ ਹੈ ਕਿ ਤਰਨਤਾਰਨ ਜ਼ਿਮਨੀ ਚੋਣ 'ਚ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਨਿਮਰਤ ਸਿੰਘ ਭੁੱਚੋ ਕੇ ਯੂਥ ਅਕਾਲੀ ਆਗੂ, ਗੁਰਲਾਲ ਸਿੰਘ ਖੋਸਾ ਸਾਬਕਾ ਸਰਪੰਚ, ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐੱਸ.ਡੀ.ਓ. ਨੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਸਦਕਾ ਸੂਬੇ ਦੇ ਲੋਕ 2027 'ਚ ਅਕਾਲੀ ਸਰਕਾਰ ਲਿਆਉਣ ਦੀ ਤਿਆਰੀ 'ਚ ਹਨ, ਜਿਸ ਦਾ ਮੁੱਢ ਤਰਨਤਾਰਨ ਦੇ ਲੋਕ ਜ਼ਿਮਨੀ ਚੋਣ ਵਿਚ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਇਤਿਹਾਸਕ ਜਿੱਤ ਦਰਜ ਕਰਵਾ ਕੇ ਬੰਨ੍ਹਣਗੇ | ਉਨ੍ਹਾਂ ਕਿਹਾ ਕਿ ਸਰਕਾਰ ਨਾ ਹੁੰਦੇ ਹੋਏ ਵੀ ਹੜ੍ਹਾਂ ਦੀ ਸਥਿਤੀ 'ਚ ਇਕ ਸੂਬੇ ਦੇ ਮੁੱਖ ਮੰਤਰੀ ਵਾਂਗ ਕੰਮ ਕਰਨ ਦੀ ਸੁਖਬੀਰ ਸਿੰਘ ਬਾਦਲ ਦੀ ਸੋਚ ਨੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ ਹੈ | ਜਿਸ ਕਰਕੇ ਲੋਕ ਇਕ ਵਾਰ ਫਿਰ ਤੋਂ ਅਕਾਲੀ ਦਲ ਬਾਦਲ ਨੂੰ ਸੱਤਾ ਸੌਂਪਣਾ ਚਾਹੁੰਦੇ ਹਨ | ਇਸ ਦੀ ਸ਼ੁਰੂਆਤ ਲੋਕ 11 ਨਵੰਬਰ 2025 ਨੂੰ ਅਕਾਲੀ ਉਮੀਦਵਾਰ ਦੇ ਹੱਕ 'ਚ ਫ਼ਤਵਾ ਦੇ ਕੇ ਸਾਬਤ ਕਰਨਗੇ |