ਫ਼ਿਰੋਜ਼ਪੁਰ, 1 ਨਵੰਬਰ (ਰਾਕੇਸ਼ ਚਾਵਲਾ)-ਮੋਗਾ ਦੀ ਰਹਿਣ ਵਾਲੀ (ਹਾਲ ਵਾਸੀ ਫ਼ਿਰੋਜ਼ਪੁਰ) ਇਕ 35 ਸਾਲਾ ਅÏਰਤ ਨੇ ਦਿੱਲੀ ਗੇਟ ਫ਼ਿਰੋਜ਼ਪੁਰ ਸਥਿਤ ਇਕ ਦੁਕਾਨ ਵਾਲੇ 'ਤੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਪੀੜਤਾਂ ਨੇ ਦੱਸਿਆ ਕਿ ਉਹ ਪਾਰਲਰ ਦਾ ਕੰਮ ਕਰਦੀ ਹੈ ਅਤੇ ਉਸ ਨੇ ਘਰ ਦੀ ਜ਼ਰੂਰਤ ਲਈ ਕਿਸ਼ਤਾਂ 'ਤੇ ਐੱਲ.ਸੀ.ਡੀ. ਅਤੇ ਗੀਜ਼ਰ ਖ਼ਰੀਦ ਕਰਨੇ ਸਨ | 2 ਸਤੰਬਰ ਨੂੰ ਉਹ ਦਿੱਲੀ ਗੇਟ ਦੀ ਦੁਕਾਨ 'ਤੇ ਗਈ ਜਿੱਥੇ ਇਕ ਅੰਕਲ ਬੈਠੇ ਸਨ | ਉਸ ਨੇ ਉਕਤ ਚੀਜ਼ਾਂ ਦੀ ਮੰਗ ਕੀਤੀ, ਜਿਸ 'ਤੇ ਉਸ ਅੰਕਲ ਨੇ ਕਿਹਾ ਕਿ ਉਹ ਫ਼ੋਨ ਕਰਨਗੇ | ਉਸੇ ਸ਼ਾਮ ਉਸ ਨੰੂ ਫ਼ੋਨ ਆਇਆ ਕਿ ਉਸ ਨੰੂ ਕਿਸ਼ਤਾਂ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਜੋ ਚਾਹੀਦਾ ਲੈ ਜਾਵੇ | 6 ਸਤੰਬਰ ਨੂੰ ਦੁਬਾਰਾ ਫ਼ੋਨ ਆਇਆ ਕਿ ਸਾਮਾਨ ਆ ਗਿਆ ਹੈ | ਫ਼ੋਨ ਕਰਨ ਵਾਲੇ ਨੇ ਆਪਣਾ ਨਾਮ ਵਿਵੇਕ ਦੱਸਿਆ ਅਤੇ ਉਸ ਨੰੂ ਮੋਦੀ ਮਿੱਲ ਨੇੜੇ ਇਕ ਸਟੋਰ 'ਤੇ ਆਉਣ ਲਈ ਕਿਹਾ | ਪੀੜਤਾ ਜਦੋਂ ਦੁਪਹਿਰ ਨੂੰ ਉੱਥੇ ਪਹੁੰਚੀ ਤਾਂ ਵਿਵੇਕ ਉਸ ਨੰੂ ਉੱਪਰ ਲੈ ਗਿਆ | ਅÏਰਤ ਦੇ ਉੱਪਰ ਜਾਣ ਤੋਂ ਬਾਅਦ ਵਿਵੇਕ ਨੇ ਪੌੜੀਆਂ 'ਤੇ ਤਾਲਾ ਲਗਾ ਦਿੱਤਾ | ਪੀੜਤਾ ਅਨੁਸਾਰ ਵਿਵੇਕ ਨੇ ਉਸ ਨੰੂ ਜ਼ਬਰਦਸਤੀ ਫੜ ਕੇ ਜਬਰ ਜਨਾਹ ਕੀਤਾ, ਰੌਲਾ ਪਾਉਣ 'ਤੇ ਵਿਵੇਕ ਨੇ ਕਮਰੇ ਵਿਚ ਕੈਮਰੇ ਲੱਗੇ ਹੋਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਉਹ ਉਸ ਨੰੂ ਬਦਨਾਮ ਕਰ ਦੇਵੇਗਾ | ਡਰ ਦੇ ਮਾਰੇ ਪੀੜਤਾ ਘਰ ਵਾਪਸ ਆ ਗਈ ਅਤੇ ਦਰਦ ਜ਼ਿਆਦਾ ਹੋਣ 'ਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਚ ਦਾਖਲ ਹੋ ਗਈ, ਜਿੱਥੇ ਉਸ ਦਾ ਮੈਡੀਕਲ ਹੋਇਆ | ਉਸ ਨੇ 28 ਅਕਤੂਬਰ ਨੂੰ ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਐੱਲ.ਐੱਚ.ਸੀ ਪਵਨਦੀਪ ਕੌਰ ਫ਼ਿਰੋਜ਼ਪੁਰ ਪਾਸ ਆਪਣਾ ਬਿਆਨ ਦਰਜ ਕਰਵਾਇਆ | ਪੁਲਿਸ ਨੇ ਬਿਆਨ ਅਤੇ ਮੈਡੀਕਲ ਰਿਪੋਰਟ (ਐੱਮ.ਐੱਲ.ਆਰ) ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਵਿਵੇਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਏ.ਐੱਸ.ਆਈ. ਭੁਪਿੰਦਰ ਸਿੰਘ ਮਾਮਲੇ ਦੀ ਤਫ਼ਤੀਸ਼ ਕਰ ਰਹੇ ਹਨ |