ਜ਼ੀਰਾ, 1 ਨਵੰਬਰ (ਰਜਨੀਸ਼ ਕਥੂਰੀਆ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਕੈਬਨਿਟ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ, ਮਨੀਸ਼ ਸਿਸੋਦੀਆ ਇੰਚਾਰਜ ਪੰਜਾਬ, ਮੀਤ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਉਹਨਾਂ ਦੇ ਸਪੁੱਤਰ ਸ਼ੰਕਰ ਕਟਾਰੀਆ ਨੇ ਅੱਜ ਹਲਕੇ ਦੇ ਹੜ੍ਹ ਪੀੜਤ ਕਿਸਾਨਾਂ ਲਈ ਵੱਡਾ ਰਾਹਤ ਮਿਸ਼ਨ ਸ਼ੁਰੂ ਕਰਕੇ ਲੋਕਾਂ ਦੇ ਦਿਲਾਂ ਵਿਚ ਇਕ ਨਵੀਂ ਆਸ ਦੀ ਕਿਰਨ ਜਗਾ ਦਿੱਤੀ ਹੈ | ਅਗਸਤ ਅਤੇ ਸਤੰਬਰ ਮਹੀਨੇ ਵਿਚ ਆਏ ਭਾਰੀ ਹੜ੍ਹਾਂ ਨੇ ਮੱਖੂ ਅਤੇ ਮੱਲਾਂਵਾਲਾ ਇਲਾਕੇ ਦੇ ਸੈਂਕੜੇ ਕਿਸਾਨਾਂ ਨੂੰ ਤਬਾਹੀ ਦੇ ਕਿਨਾਰੇ ਧੱਕ ਦਿੱਤਾ ਸੀ | ਦਰਿਆ ਦੇ ਨੇੜੇ ਜ਼ਮੀਨਾਂ ਦੇ ਮਾਲਕ ਕਿਸਾਨਾਂ ਦਾ ਪਾਣੀ ਦੀ ਲਪੇਟ ਵਿਚ ਆ ਕੇ ਝੋਨਾ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਸੀ | ਜਿਸ ਕਰਕੇ ਕਿਸਾਨ ਨਾ ਸਿਰਫ਼ ਆਰਥਿਕ ਤੌਰ 'ਤੇ ਤਬਾਹ ਹੋਏ ਸਨ, ਸਗੋਂ ਉਨ੍ਹਾਂ ਦੇ ਮਨੋਬਲ 'ਤੇ ਵੀ ਗਹਿਰਾ ਝਟਕਾ ਲੱਗਿਆ ਸੀ | ਇਸ ਸੰਕਟ ਦੇ ਹਾਲਾਤ ਵਿਚ ਵਿਧਾਇਕ ਨਰੇਸ਼ ਕਟਾਰੀਆ ਅਤੇ ਸ਼ੰਕਰ ਕਟਾਰੀਆ ਨੇ ਆਪਣੀ ਦੂਰ-ਦਰਸ਼ੀ ਸੋਚ ਅਤੇ ਇਨਸਾਨੀਅਤ ਦੇ ਨਾਤੇ ਹੜ੍ਹ ਪੀੜਤ ਕਿਸਾਨਾਂ ਨੂੰ ਮੁੜ ਪੈਰਾਂ ਸਿਰ ਖੜੇ ਕਰਨ ਦਾ ਵੱਡੀ ਜਿੰਮੇਵਾਰੀ ਭਰਿਆ ਫ਼ੈਸਲਾ ਲਿਆ | ਉਹਨਾਂ ਨੇ ਇਲਾਕੇ ਦੇ ਸਰਪੰਚਾਂ, ਚੇਅਰਮੈਨਾਂ ਅਤੇ ਬਲਾਕ ਪ੍ਰਧਾਨਾਂ ਨਾਲ ਮਿਲ ਕੇ ਇਕ ਵੱਡੀ ਸਹਾਇਤਾ ਮੁਹਿੰਮ ਸ਼ੁਰੂ ਕੀਤੀ | ਇਸ ਮਿਸ਼ਨ ਦੇ ਤਹਿਤ ਉਹਨਾਂ ਨੇ ਅੱਜ ਲਗਭਗ 500 ਟਰੈਕਟਰਾਂ ਦਾ ਕਾਫ਼ਲਾ ਸ਼ਹਿਜ਼ਾਦਾ ਪੈਲੇਸ ਜ਼ੀਰਾ ਤੋਂ ਵੱਖ-ਵੱਖ ਪਿੰਡਾਂ ਚੱਕ ਖੰਨਾ, ਵਾੜਾ ਕਾਲੀ ਰਾਉ, ਬੁਰਜ ਮੁਹੰਮਦ, ਖ਼ਿਆਲੀ, ਮਾਹਲੇਵਾਲਾ, ਭੂਪੇ ਵਾਲਾ, ਰੁਕਣੇ ਵਾਲਾ, ਕੋਟ ਕਾਇਮ ਖਾਂ, ਗੱਡੀ ਹਰੀ ਕੇ ਕੁੜਮ ਅਤੇ ਨਿਜ਼ਾਮੀ ਵਾਲਾ ਤੋਂ ਇਲਾਵਾ ਸਭਰਾਂ ਆਦਿ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਵਿਚ ਭੇਜਿਆ | ਜਿੱਥੇ ਇਹ ਟਰੈਕਟਰ ਕਰਾਹੇ, ਕਲਟੀਵੇਟਰ ਅਤੇ ਸੁਹਾਗੇ ਚਲਾ ਕੇ ਖੇਤਾਂ ਨੂੰ ਬੀਜਣ ਜੋਗਾ ਬਣਾਉਣ ਵਿਚ ਜੁੱਟ ਗਏ ਹਨ | ਇਸ ਦੌਰਾਨ ਕਟਾਰੀਆ ਪਰਿਵਾਰ ਵਲੋਂ ਇਹ ਇਹ ਗੱਲ ਵੀ ਯਕੀਨੀ ਬਣਾਈ ਗਈ ਕਿ ਜਿੱਥੇ ਲੋੜ ਹੋਵੇ ਉੱਥੇ ਕਿਸਾਨਾਂ ਨੂੰ ਡੀ. ਏ.ਪੀ.ਖਾਦ ਦੀ ਵੰਡ ਕੀਤੀ ਜਾਵੇ ਤਾਂ ਜੋ ਉਹ ਕਣਕ ਦੀ ਬਿਜਾਈ ਸਮੇਂ ਸਿਰ ਕਰ ਸਕਣ | ਇਸ ਮੌਕੇ ਗੁਰਜਿੰਦਰ ਸਿੰਘ ਚੰਦੀ ਯੂ. ਕੇ. ਬਹਿਕ ਪਛਾੜੀਆਂ, ਕੌਂਸਲਰ ਗੁਰਪ੍ਰੀਤ ਸਿੰਘ ਗੋਪੀ ਗਿੱਲ ਪ੍ਰਧਾਨ ਟਰੱਕ ਯੂਨੀਅਨ, ਮਹਾਂਵੀਰ ਸਿੰਘ ਸੰਧੂ ਦੂਲੇਵਾਲਾ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ,ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ,ਚੇਅਰਮੈਨ ਬਲਰਾਜ ਸਿੰਘ ਬੋਤੀਆਂ ਵਾਲਾ, ਸਰਪੰਚ ਰਣਬੀਰ ਸਿੰਘ ਬਾਠ ਡਿੱਬਵਾਲਾ, ਸਰਪੰਚ ਦਲਜੀਤ ਸਿੰਘ ਅਵਾਨ, ਸਰਪੰਚ, ਗੁਰਜੀਤ ਸਿੰਘ ਭੁੱਲਰ ਕਿੱਲੀ ਨੌਂ ਬਾਅਦ ਸੰਯੁਕਤ ਸਕੱਤਰ ਯੂਥ ਵਿੰਗ, ਸਰਪੰਚ ਗੁਰਵਿੰਦਰ ਸਿੰਘ ਗੋਰਾ ਕੀਮੇ ਵਾਲਾ , ਸਰਪੰਚ ਗੁਰਪ੍ਰੀਤ ਸਿੰਘ ਗੋਪੀ ਕਮਾਲਗੜ੍ਹ, ਸਰਪੰਚ ਬਰਜਿੰਦਰ ਸਿੰਘ ਖ਼ਾਲਸਾ ਸ਼ਾਹ ਬੱਕਰ, ,ਸਰਪੰਚ ਸਤਨਾਮ ਸਿੰਘ ਗਿੱਲ ਕੋਠੇ ਗਾਦੜੀ ਵਾਲਾ, ਰਣਜੀਤ ਕੌਰ ਸਰਪੰਚ,ਗੁਰਵਿੰਦਰ ਸਿੰਘ ਗੋਰਾ ਅਮਰਗੜ੍ਹ ਬਾਂਡੀਆਂ,ਸਰਪੰਚ ਜਸਵੰਤ ਸਿੰਘ ਕਚਰਭੰਨ, ਸਰਪੰਚ ਸਰਬਜੀਤ ਸਿੰਘ ਗਾਦੜੀ ਵਾਲਾ, ਅੰਗਰੇਜ਼ ਸਿੰਘ ਸਿੱਧੂ ਬਘੇਲੇ ਵਾਲਾ,ਸਰਪੰਚ ਜਸਵੀਰ ਸਿੰਘ ਰੰਧਾਵਾ ਪਿੰਡ ਬੁੱਲੇ,ਜਗਮੋਹਨ ਸਿੰਘ ਪੀਹੇਵਾਲੀ,ਸਰਪੰਚ ਮੀਤ ਸਰਫਲੀ, ਗੋਂਦਾਂ ਸਿੰਘ ਗਾਦੜੀ ਵਾਲਾ, ਬਖਸ਼ੀਸ਼ ਸਿੰਘ ਮਸਤੇਵਾਲਾ, ਮਨਪ੍ਰੀਤ ਸਿੰਘ ਮੌਂਟੀ ਸੇਖਵਾਂ, ਬਲਜਿੰਦਰ ਸਿੰਘ ਗਿੱਲ,ਸੁਖਦੇਵ ਸਿੰਘ ਮਣਕਿਆਂਵਾਲੀ ਸਰਪੰਚ ਆਦਿ ਆਗੂ ਹਾਜ਼ਰ ਸਨ |