ਮੱਖੂ, 1 ਨਵੰਬਰ (ਵਰਿੰਦਰ ਮਨਚੰਦਾ)-ਝੋਨੇ ਦੀ ਰਹਿੰਦ-ਖੰੂਹਦ ਪਰਾਲੀ ਸਾੜਨ ਦੇ ਦੋਸ਼ ਹੇਠ ਥਾਣਾ ਮੱਖੂ ਪੁਲਿਸ ਵਲੋਂ 4 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਰਣਜੀਤ ਸਿੰਘ ਅਨੁਸਾਰ ਬਿਕਰਮਜੀਤ ਸਿੰਘ ਕਲੱਸਟਰ ਅਫ਼ਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਚਲਾਨ ਅਤੇ ਹਲਕਾ ਪਟਵਾਰੀ ਵਲੋਂ ਇਕ ਰਿਪੋਰਟ 'ਤੇ ਝੋਨੇ ਦੀ ਪਰਾਲੀ ਰਹਿੰਦ-ਖੰੂਹਦ ਨੂੰ ਦਾਇਆ ਸਿੰਘ, ਪਿਆਰਾ ਸਿੰਘ, ਰੁਪਿੰਦਰ ਕੌਰ, ਰਾਜਵਿੰਦਰ ਕੌਰ ਵਾਸੀਆਨ ਪਿੰਡ ਸਿਲੇਵਿਡ ਮੱਖੂ ਅੱਗ ਲਗਾ ਰਹੇ ਸਨ | ਪੁਲਿਸ ਵਲੋਂ ਕਲੱਸਟਰ ਅਫ਼ਸਰ ਦੀ ਸ਼ਿਕਾਇਤ 'ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ |