ਕੁੱਲਗੜ੍ਹੀ, 1 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਕੁੱਲਗੜ੍ਹੀ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਦਵਿੰਦਰ ਸਿੰਘ ਗਰਚਾ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਇਕ ਮੋਟਰਸਾਈਕਲ ਨÏਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਕਰਨ ਸਮੇਂ ਫ਼ਰੀਦਕੋਟ ਰੋਡ ਪਿੰਡ ਨੂਰਪੁਰ ਸੇਠਾਂ ਕੋਲ ਰਾਈਸ ਮਿੱਲ ਦੇ ਸਾਹਮਣੇ ਪਹੁੰਚੇ ਤਾਂ ਸੜਕ 'ਤੇ ਇਕ ਮੋਨਾ ਨÏਜਵਾਨ ਮੋਟਰਸਾਈਕਲ ਪਰ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਘਬਰਾ ਗਿਆ | ਉਸ ਨੇ ਆਪਣੇ ਮੋਟਰਸਾਈਕਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ | ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਉਸ ਦੀ ਤਲਾਸ਼ੀ ਕਰਨ 'ਤੇ ਉਸ ਦੇ ਕੋਲੋਂ 304 ਗਰਾਮ ਹੈਰੋਇਨ ਅਤੇ 200 ਰੁਪਏ ਨਗਦ ਬਰਾਮਦ ਕੀਤੇ ਗਏ | ਉਕਤ ਨÏਜਵਾਨ ਦੀ ਪਹਿਚਾਣ ਦੀਪਾਸ਼ੂ ਮੱਕੜ ਪੁੱਤਰ ਸ਼ਾਮ ਸੁੰਦਰ ਪੁੱਤਰ ਸ਼ਗਨ ਲਾਲ ਵਾਸੀ ਗੁਰਦੁਆਰੇ ਵਾਲੀ ਗਲੀ ਭਾਰਤ ਨਗਰ ਬਸਤੀ ਭੱਟੀਆਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ | ਜਿਸ ਦੇ ਖ਼ਿਲਾਫ਼ ਥਾਣਾ ਕੁੱਲਗੜ੍ਹੀ ਵਿਖੇ ਅਧੀਨ ਧਾਰਾ 21/61/85 ਐਨ.ਡੀ.ਪੀ ਐੱਸ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ | ਉਨ੍ਹਾਂ ਕਿਹਾ ਉਕਤ ਨਸ਼ਾ ਤਸਕਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ |