ਮੱਲਾਂਵਾਲਾ, 1 ਨਵੰਬਰ (ਗੁਰਦੇਵ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਸਭਰਾ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਗੁਰਦੁਆਰਾ ਸ਼੍ਰੀ ਹਟ ਸਾਹਿਬ, ਗੁਰਦੁਆਰਾ ਸ਼੍ਰੀ ਸੰਤ ਘਾਟ ਅਤੇ ਹੋਰ ਇਤਿਹਾਸਕ ਸਥਾਨਾਂ 'ਤੇ ਲਿਜਾਇਆ ਗਿਆ | ਇਨ੍ਹਾਂ ਟੂਰਾਂ ਨੂੰ ਲੈ ਕੇ ਜਾਣ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਵਾ ਕੇ ਉਨ੍ਹਾਂ ਦੇ ਮਨ ਵਿਚ ਆਪਣੀ ਅਮੀਰ ਵਿਰਾਸਤ ਲਈ ਸ਼ਰਧਾ ਅਤੇ ਸਤਿਕਾਰ ਪੈਦਾ ਕਰਨਾ ਹੈ | ਵਿਦਿਆਰਥੀਆਂ ਨੇ ਵੀ ਇਸ ਟੂਰ 'ਤੇ ਜਾ ਕੇ ਖ਼ੁਸ਼ੀ ਮਹਿਸੂਸ ਕੀਤੀ | ਸੰਸਥਾ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਟੀਚੇ ਨੂੰ ਲੈ ਕੇ ਸਮੇਂ-ਸਮੇਂ 'ਤੇ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ | ਇਸ ਦੌਰਾਨ ਸਕੂਲ ਦੇ ਅਧਿਆਪਕ ਅਮਨਦੀਪ ਸਿੰਘ ਅਤੇ ਮੈਡਮ ਸਤਿੰਦਰਪਾਲ ਕੌਰ ਵਿਸ਼ੇਸ਼ ਤੌਰ 'ਤੇ ਵਿਦਿਆਰਥਣਾਂ ਦੀ ਨਿਗਰਾਨੀ ਲਈ ਨਾਲ ਹਾਜ਼ਰ ਰਹੇ | ਸੰਸਥਾ ਦੇ ਪ੍ਰਧਾਨ ਮਹਾਂਪੁਰਸ਼ ਬਾਬਾ ਸ਼ਿੰਦਰ ਸਿੰਘ, ਪਿ੍ੰਸੀਪਲ ਇਕਬਾਲ ਸਿੰਘ, ਵਾਇਸ ਪਿ੍ੰਸੀਪਲ ਬਚਿੱਤਰ ਸਿੰਘ ਵਲੋਂ ਇਸ ਵਿੱਦਿਅਕ ਅਤੇ ਧਾਰਮਿਕ ਟੂਰ ਦੀ ਸ਼ਲਾਘਾ ਕੀਤੀ ਗਈ |