07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਦੁਕਾਨ ਦੇ ਸਟੋਰ ਰੂਮ 'ਚ ਲੱਗੇ ਕੈਮਰਿਆਂ ਤੋਂ ਭਖਿਆ ਵਿਵਾਦ, ਕੀਤੇ ਹਵਾਈ ਫਾਇਰ

Ad Position 21
No active advertisement
ਅਜੀਤ ਡੈਸਕ 02-11-2025
ਫਿਰੋਜ਼ਪੁਰ,1 ਨਵੰਬਰ (ਸੁਖਵਿੰਦਰ ਸਿੰਘ)-ਸ਼ਹਿਰ ਵਿਚ ਮਨਿਆਰੀ ਦੀ ਦੁਕਾਨ 'ਤੇ ਲੱਗੇ ਕੈਮਰਿਆਂ ਤੋਂ ਵਿਵਾਦ ਨੂੰ ਲੈ ਕੇ 10 ਅਣਪਛਾਤੇ ਵਿਅਕਤੀਆਂ ਅਤੇ ਦੋ ਅਣਪਛਾਤੀਆਂ ਅÏਰਤਾਂ ਸਮੇਤ ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਹੈ ਕਿ ਮੁੱਦਈ ਕੁਲਦੀਪ ਕੁਮਾਰ ਨੇ ਬਿਆਨ ਲਿਖਵਾਇਆ ਕਿ ਬੀਤੀ ਸ਼ਾਮ ਵਕਤ 4:15 'ਤੇ ਦੋ ਲੇਡੀਜ਼ ਦੁਕਾਨ ਦੇ ਅੰਦਰ ਆਈਆਂ ਅਤੇ ਆਪਣਾ ਕੌਸਟਮੈਟਿਕ ਦਾ ਸਮਾਨ ਲੈ ਰਹੀਆਂ ਸਨ, ਜਿਨ੍ਹਾਂ ਨੇ ਅੰਡਰਗਾਰਮੈਂਟ ਵੀ ਲਏ | ਇਨ੍ਹਾਂ ਦੋਨਾਂ ਲੇਡੀਜ਼ ਵਲੋਂ ਖ਼ਰੀਦੇ ਗਏ ਗਏ ਅੰਡਰ ਗਾਰਮੈਂਟਸ ਨੂੰ ਟਰਾਈ ਕਰਨ ਲਈ ਬੋਲਿਆ ਗਿਆ ਕਿ ਸਾਨੂੰ ਸਟੋਰ ਰੂਮ ਵਿਚ ਇਹ ਚੈੱਕ ਕਰਵਾ ਦਿਓ ਦੁਕਾਨ ਦੇ ਅੰਦਰ ਲੱਗੇ ਸਾਰੇ ਸੀ.ਸੀ.ਟੀ.ਵੀ ਕੈਮਰੇ ਬੰਦ ਕਰ ਦਿੱਤੇ ਅਤੇ ਦੁਕਾਨ 'ਤੇ ਕੰਮ ਕਰਨ ਵਾਲੀ ਲੜਕੀ ਆਰਤੀ ਨੂੰ ਇਨ੍ਹਾਂ ਦੇ ਨਾਲ ਸਟੋਰ ਰੂਮ ਵਿਚ ਭੇਜ ਦਿੱਤਾ ਤਾਂ ਥੋੜੇ੍ਹ ਸਮੇਂ ਬਾਅਦ ਦੋਨੋਂ ਲੇਡੀਜ਼ ਸਟੋਰ ਰੂਮ ਤੋਂ ਬਾਹਰ ਆ ਗਈਆਂ ਅਤੇ ਆ ਕੇ ਰੌਲਾ ਪਾਇਆ ਕਿ ਅੰਦਰ ਕੈਮਰੇ ਲੱਗੇ ਹੋਏ ਹਨ | ਤੁਸੀਂ ਸਾਡੀ ਵੀਡੀਓ ਬਣਾ ਰਹੇ ਸੀ ਜਦ ਕਿ ਅਸੀਂ ਕੈਮਰੇ ਬੰਦ ਕਰ ਦਿੱਤੇ ਸੀ, ਲੇਡੀਜ਼ ਰੌਲਾ ਪਾਉਂਦੀਆਂ ਹੋਈਆਂ ਬਾਹਰ ਚਲੀਆਂ ਗਈਆਂ ਅਤੇ ਬਾਹਰ 10 ਅਣਪਛਾਤੇ ਵਿਅਕਤੀ ਆਏ ਅਤੇ ਮੇਰੇ ਬੇਟੇ ਕਮਲ ਕੁਮਾਰ ਨੂੰ ਕੁੱਟਮਾਰ ਕਰਨ ਲੱਗ ਪਏ ਅਤੇ ਇਨ੍ਹਾਂ ਅਣਪਛਾਤੇ ਨੌਜਵਾਨਾਂ ਵਿਚ ਇਕ ਅਣਪਛਾਤੇ ਨੌਜਵਾਨ ਨੇ ਪਿਸਟਲ ਨਾਲ ਹਵਾਈ ਫਾਇਰ ਵੀ ਕੀਤੇ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਸ਼ਿਕਾਇਤ ਕਰਤਾ ਕੁਲਦੀਪ ਕੁਮਾਰ ਖੁੱਲਰ ਪੁੱਤਰ ਸ੍ਰੀ ਲਾਜਪਤ ਰਾਏ ਵਾਸੀ ਕਸੂਰੀ ਗੇਟ ਗਲੀ ਹੰਸ ਰਾਜ ਸ਼ਰਮਾ ਫਿਰੋਜ਼ਪੁਰ ਸ਼ਹਿਰ ਦੇ ਬਿਆਨਾਂ ਦੇ ਆਧਾਰ 'ਤੇ 10 ਅਣਪਛਾਤੇ ਵਿਅਕਤੀ ਅਤੇ 2 ਅਣਪਛਾਤੀਆਂ ਅÏਰਤਾਂ 'ਤੇ ਬੀ.ਐਨ.ਐੱਸ., ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਅਤੇ 25/27 ਅਸਲਾ ਐਕਟ ਤਹਿਤ ਸਿਟੀ ਥਾਣਾ ਫਿਰੋਜ਼ਪੁਰ ਵਿੱਚ ਮੁਕਦਮਾ ਨੰਬਰ 407 ਦਰਜ ਕੀਤਾ |
Ad Position 22
No active advertisement
ਪਿਛਲੀ ਖ਼ਬਰ ਖੁਖਰਾਣਾ ਦੀ ਸ਼ਾਟਪੁੱਟ ਖਿਡਾਰਨ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਰਹੀ ਜੇਤੂ ਅਗਲੀ ਖ਼ਬਰ ਸਰਦਾਰ ਸ਼ਾਮ ਸਿੰਘ ਅਟਾਰੀ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਦਾ ਵਿੱਦਿਅਕ ਅਤੇ ਧਾਰਮਿਕ ਟੂਰ
Ad Position 24
No active advertisement