21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਖੇਡ ਮੈਦਾਨ ਸੂਬੇ ਦੇ ਵਿਕਾਸ ਨੂੰ ਨਵਾਂ ਰੂਪ ਕਰਨਗੇ ਪ੍ਰਦਾਨ- ਵਿਧਾਇਕ ਦਹੀਯਾ

Ad Position 21
No active advertisement
ਅਜੀਤ ਡੈਸਕ 22-11-2025
ਤਲਵੰਡੀ ਭਾਈ, 21 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਕਾਸ ਨੂੰ ਨਵਾਂ ਰੂਪ ਪ੍ਰਦਾਨ ਕਰਨ ਲਈ ਪਿੰਡਾਂ ਅੰਦਰ ਖੇਡ ਮੈਦਾਨ ਬਣਾਉਣ ਦੀ ਸ਼ੁਰੂਆਤ ਕੀਤੀ ਗਈ | ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਾਰੀਆਂ ਸਹੂਲਤਾਂ ਵਾਲੇ ਖੇਡ ਮੈਦਾਨਾਂ ਅੰਦਰ ਨੌਜਵਾਨ ਸ਼ਕਤੀ ਦੀ ਉਸਾਰੂ ਵਰਤੋਂ ਹੋਵੇਗੀ ਅਤੇ ਉਹ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿਣਗੇ | ਇਹ ਪ੍ਰਗਟਾਵਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਨੇ ਪਿੰਡ ਸੁਲਹਾਣੀ ਵਿਖੇ ਨਵੇਂ ਖੇਡ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ | ਵਿਧਾਇਕ ਦਹੀਯਾ ਨੇ ਦੱਸਿਆ ਕਿ ਇਸ ਖੇਡ ਮੈਦਾਨ ਤੇ 31.5 ਲੱਖ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਹੈਲਥ ਐਂਡ ਵੈੱਲਨੈਸ ਸੈਂਟਰ ਵੀ ਬਣਾਏ ਜਾ ਰਹੇ ਜਦਕਿ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਪੂਰਤੀ ਕਰਵਾਉਣ ਵਿਕਾਸ ਮੁਹਿੰਮ ਜ਼ੋਰਾਂ ਤੇ ਚਲਾਈ ਜਾ ਰਹੀ ਹੈ | ਇਸ ਮੌਕੇ ਤੇ ਸਰਪੰਚ ਕੁਲਵਿੰਦਰ ਸਿੰਘ ਨਾਗੀ, ਬਲਜੀਤ ਸਿੰਘ ਪੰਚ, ਭੋਲਾ ਸਿੰਘ, ਬਲਰਾਜ ਸਿੰਘ, ਕੁਲਦੀਪ ਸਿੰਘ, ਤਰਨਜੀਤ ਸਿੰਘ, ਸਿਮਰਜੀਤ ਸਿੰਘ ਜਟਾਣਾ, ਮਨਿੰਦਰ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਪਰਮਪਾਲ ਸਿੰਘ, ਪਲਵਿੰਦਰ ਸਿੰਘ ਸਰਪੰਚ ਠੇਠਰ ਕਲਾਂ, ਗੁਰਜੰਟ ਸਿੰਘ ਖੋਸਾ ਸਰਪੰਚ ਭੋਲੂਵਾਲਾ, ਸਰਪੰਚ ਅਮਰਦੀਪ ਸਿੰਘ ਲੱਲੇ ਆਦਿ ਮੌਜੂਦ ਸਨ |
ਅੱਜ ਬਿਜਲੀ ਬੰਦ ਰਹੇਗੀ
ਮੱਲਾਂਵਾਲਾ, 21 ਨਵੰਬਰ (ਗੁਰਦੇਵ ਸਿੰਘ, ਸੰਧੂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਮੱਲਾਂਵਾਲਾ ਦੇ ਐੱਸ.ਡੀ.ਓ. ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ.ਵੀ. ਗਰਿੱਡ ਮੱਲਾਂਵਾਲਾ ਦੀ ਜ਼ਰੂਰੀ ਮੁਰੰਮਤ ਦਾ ਕੰਮ ਕਰਨ ਲਈ 22 ਨਵੰਬਰ 2025 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਕੋਰ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਫਿਰੋਜ਼ਪੁਰ ਸ਼ਹਿਰ ਪਹੁੰਚਣ ਤੇ ਫੈਡਰੇਸ਼ਨ ਮਹਿਤਾ ਨੇ ਕੀਤਾ ਭਰਵਾਂ ਸਵਾਗਤ...
Ad Position 24