20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਜੀ.ਐਨ. ਪਬਲਿਕ ਸਕੂਲ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-11-2025
ਮੱਲਾਂਵਾਲਾ, 23 ਅਕਤੂਬਰ (ਬਲਬੀਰ ਸਿੰਘ ਜੋਸਨ)-ਇਲਾਕੇ ਦੀ ਸਿੱਖਿਆ ਦੇ ਖੇਤਰ ਵਿਚ ਨਾਮਵਰ ਸੰਸਥਾ ਜੀ.ਐਨ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਸਾਲ ਵੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਅਤੇ ਗ੍ਰੰਥੀ ਸਿੰਘ ਵਲੋਂ ਹਾਜ਼ਰ ਸੰਗਤਾਂ ਅਤੇ ਬੱਚਿਆਂ ਨੂੰ ਉਪਦੇਸ਼ ਦਿੰਦੇ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਗਏ ਸੰਦੇਸ਼ ਕਿਰਤ ਕਰੋ, ਵੰਡ ਛਕੋ, ਅਤੇ ਨਾਮ ਜਪੋ ਅਤੇ ਸੰਦੇਸ਼ 'ਤੇ ਪਹਿਰਾ ਦੇ ਕੇ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ | ਇਸ ਧਾਰਮਿਕ ਸਮਾਗਮ ਵਿਚ ਸਕੂਲ ਦੇ ਬੱਚਿਆਂ ਦੇ ਮਾਤਾ-ਪਿਤਾ ਅਤੇ ਇਲਾਕੇ ਦੇ ਸਿਰ ਕੱਢ ਆਗੂਆਂ ਸਮੇਤ ਸਕੂਲ ਦੇ ਪਿ੍ੰਸੀਪਲ ਰਿੰਕੀ ਧਵਨ ਅਤੇ ਵਾਈਸ ਪਿ੍ੰਸੀਪਲ ਨੀਰੂ ਬਾਲਾ, ਮੱਲਾਂਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਮਹਾਂਵੀਰ ਸਿੰਘ ਸੰਧੂ, ਸਾਬਕਾ ਨਗਰ ਪੰਚਾਇਤ ਪ੍ਰਧਾਨ ਰੌਸ਼ਨ ਲਾਲ ਬਜਾਜ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਸ਼ੀਲ ਕੁਮਾਰ ਸੇਠੀ, ਮਾਸਟਰ ਦਰਸ਼ਨ ਲਾਲ, ਵਾਈਸ ਚੇਅਰਮੈਨ ਜਸਪਾਲ ਧਵਨ, ਚੇਅਰਮੈਨ ਰਜੀਵ ਕੁਮਾਰ ਖੁਰਾਨਾ, ਹਨਿਸ ਧਵਨ, ਹਰਸ਼ਿਤ ਧਵਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਚੇਅਰਮੈਨ ਸੋਢੀ ਵਾਲਾ <br/> ਅਗਲੀ ਖ਼ਬਰ 2 ਦਸੰਬਰ ਨੂੰ ਐਸ. ਐਸ. ਪੀ ਦਫਤਰ ਅੱਗੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਲਈ ਮੀਟਿੰਗਾਂ ਸ਼ੁਰੂ <br/>
Ad Position 24