ਮੰਡੀ ਅਰਨੀਵਾਲਾ,23 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਟੋਕੀਓ ਵਿਚ ਚੱਲ ਰਹੀਆਂ ਸਮਰ ਡੈਫਲਪਿਕਸ ਖੇਡਾਂ ਵਿਚ ਫ਼ਾਜ਼ਿਲਕਾ ਜ਼ਿਲੇ੍ਹ ਦੇ ਪਿੰਡ ਢਿਪਾਵਾਲੀ ਦੀ ਮਾਹਿਤ ਸੰਧੂ ਨੇ 50 ਮੀਟਰ ਰਾਈਫ਼ਲ ਵਿਚ ਸੋਨੇ ਦਾ ਤਗਮਾ ਜਿੱਤਿਆ ਹੈ | ਮਾਹਿਤ ਸੰਧੂ ਪੁੱਤਰੀ ਪਵੀਤ ਸਿੰਘ ਸੰਧੂ ਨੇ ਮਹਿਲਾ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਈਵੈਂਟ ਵਿਚ ਸੋਨੇ ਦਾ ਤਗਮਾ ਜਿੱਤ ਕੇ ਇਹਨਾਂ ਖੇਡਾਂ ਵਿਚ ਚੌਥਾ ਤਗਮਾ ਹਾਸਲ ਕੀਤਾ ਹੈ | ਮਾਹਿਤ ਦਾ ਇਹ ਦੂਜਾ ਸੋਨ ਤਗਮਾ ਹੈ | ਉਸ ਨੇ ਫਾਈਨਲ ਵਿਚ ਕੁੱਲ 456 ਅੰਕ ਹਾਸਿਲ ਕੀਤੇ | ਉਸ ਨੇ ਦੱਖਣੀ ਕੋਰੀਆ ਦੀ ਡੈਨ ਜਿਉਂਗ ਅਤੇ ਹੰਗਰੀ ਦੀ ਮੀਰਾ ਸੂਸਾਨਾ ਨੂੰ ਪਛਾੜਿਆ ਹੈ | ਮਾਹਿਤ ਨੇ ਫਾਈਨਲ ਵਿਚ ਪਹੁੰਚਣ ਤੋਂ ਪਹਿਲਾਂ ਕੁਆਲੀਫਿਕੇਸ਼ਨ ਰਾਊਾਡ ਵਿਚ ਵਿਸ਼ਵ ਰਿਕਾਰਡ ਅਤੇ ਡੈਫਲਪਿਕਸ ਰਿਕਾਰਡ ਵੀ ਤੋੜੇ | ਉਸ ਨੇ 585 ਅੰਕ ਹਾਸਿਲ ਕਰਕੇ ਆਪਣਾ ਹੀ 576 ਅੰਕਾਂ ਦਾ ਆਪਣਾ ਰਿਕਾਰਡ ਤੋੜਿਆ ਹੈ ਜੋ ਉਸ ਨੇ ਪਿਛਲੇ ਸਾਲ ਹੈ ਹੈਨੋਵਰ ਵਿਸ਼ਵ ਚੈਂਪੀਅਨਸ਼ਿਪ ਵਿਚ ਬਣਾਇਆ ਸੀ |