ਗੁਰੂਹਰਸਹਾਏ, 23 ਨਵੰਬਰ(ਹਰਚਰਨ ਸਿੰਘ ਸੰੂਧ)-ਇਲਾਕੇ ਅੰਦਰ ਜਿੱਥੇ ਕਈ ਥਾਵਾਂ 'ਤੇ ਵਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕੁਝ ਦਿਨ ਪਹਿਲਾਂ ਪੁਰਾਣੇ ਮਾਡਰਨ ਸਕੂਲ ਵਾਲੀ ਜਗ੍ਹਾ 'ਤੇ ਕੂੜੇ ਦਾ ਡੰਪ ਬਣਨ ਕਾਰਨ, ਜਿੱਥੇ ਸ਼ਹਿਰ ਨਿਵਾਸੀਆਂ ਨੂੰ ਮੁਸ਼ਕਲਾਂ ਅਤੇ ਉੱਥੇ ਹੀ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਆਉਂਦੀਆਂ ਸਨ | ਉਸ ਸਮੱਸਿਆ ਦੇ ਹੱਲ ਲਈ ਸ਼ਹਿਰ ਵਾਸੀਆਂ ਨੇ ਪਿਛਲੇ ਦਿਨੀਂ ਰੋਸ ਧਰਨਾ ਦੇ ਕੇ ਨਗਰ ਕੌਂਸਲ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਸੀ | ਇਸੇ ਤਰ੍ਹਾਂ ਹੀ ਹੁਣ ਗੁਰੂਹਰਸਹਾਏ ਤੋਂ ਪਿੰਡ ਮੋਠਾਂਵਾਲਾ, ਸ੍ਰੀ ਮੁਕਤਸਰ ਸਾਹਿਬ ਅਤੇ ਪਿੰਡ ਕੁਟੀ ਰੋਡ ਵਾਲੀ ਸੜਕ ਦਾ ਸ਼ੁਰੂਆਤ ਸਮੇਂ ਬੁਰਾ ਹਾਲ ਹੋਇਆ ਪਿਆ ਹੈ | ਗੁਰੂਹਰਸਹਾਏ ਤੋਂ ਸ਼ੁਰੂ ਹੋ ਕੇ ਇਹ ਸੜਕਾਂ ਵੱਖ-ਵੱਖ ਪਿੰਡਾਂ ਰਾਹੀਂ ਸ੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ ਨੂੰ ਜੋੜਦੀ ਹੈ, ਪਰ ਗੁਰੂਹਰਸਹਾਏ ਪਿੰਡ ਤੋਂ ਨਿਕਲਣ ਵੇਲੇ ਸੜਕਾਂ ਦੇ ਕੁਝ ਟੋਟੇ ਦਾ ਇਨ੍ਹਾਂ ਬੁਰਾ ਹਾਲ ਹੈ ਕਿ ਉੱਧਰ ਦੀ ਲੰਘਣ ਤੋਂ ਲੋਕ ਕੰਨੀ ਕਤਰਾਉਂਦੇ ਹਨ ਅਤੇ ਕਈ ਵਾਰ ਲੋਕ ਇਹ ਕਹਿੰਦੇ ਹਨ ਕਿ ਨਾ ਬਾਬਾ, ਨਾ ਅਸੀਂ ਉਸ ਰਸਤੇ ਨਹੀਂ ਜਾਣਾ ਕਿਸੇ ਹੋਰ ਰਸਤੇ ਜਾਵਾਂਗੇ ਪਰ ਉੱਧਰ ਗੁਰੂਹਰਸਹਾਏ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਣ ਵੇਲੇ ਵੀ ਸ਼ੁਰੂਆਤ ਸਮੇਂ ਅੱਧਾ ਕਿੱਲੋਮੀਟਰ ਟੋਟੇ ਦਾ ਬੁਰਾ ਹਾਲ ਹੈ | ਇਹਨਾਂ ਤਿੰਨਾਂ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸੀਵਰੇਜ ਦਾ ਪਾਣੀ ਸੜਕ ਉੱਤੋਂ ਚੱਲਣ ਕਾਰਨ ਸੜਕਾਂ ਬੁਰੀ ਤਰ੍ਹਾਂ ਟੁੱਟ ਭੱਜ ਚੁੱਕੀਆਂ ਹਨ | ਇਸੇ ਤਰ੍ਹਾਂ ਹੀ ਗੁਰੂਹਰਸਹਾਏ ਤੋਂ ਪਿੰਡ ਕੁਟੀ ਨੂੰ ਜਾਣ ਵਾਲੀ ਸ਼ੁਰੂਆਤ ਸਮੇਂ ਸੜਕ ਦਾ ਬੁਰਾ ਹਾਲ ਹੈ | ਇਹ ਵੀ ਕੋਈ ਲਗਭਗ ਕਿੱਲੋਮੀਟਰ ਦਾ ਟੋਟਾ ਹੈ | ਇਹਨਾਂ ਤਿੰਨਾਂ ਸੜਕਾਂ ਦੇ ਟੁੱਟਣ ਕਾਰਨ ਇੱਧਰੋਂ ਜਾਣ ਵਾਲੇ 'ਤੇ ਉਧਰੋਂ ਪਿੰਡਾਂ ਤੋਂ ਸ਼ਹਿਰ ਨੂੰ ਆਉਣ ਵਾਲੇ ਲੋਕ ਕਾਫ਼ੀ ਅÏਖਿਆਈ ਮਹਿਸੂਸ ਕਰ ਰਹੇ ਹਨ, ਪਰ ਇਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ | ਇਹਨਾਂ ਸੜਕਾਂ ਤੇ ਵੱਡੇ ਵੱਡੇ ਟੋਏ ਪੈ ਚੁੱਕੇ ਹਨ | ਪਾਣੀ ਕਾਰਨ ਪਿੰਡ ਮੋਠਾਂ ਵਾਲੇ ਨੂੰ ਜਾਣ ਸਮੇਂ ਮਿੱਟੀ ਦੀ ਗੱਬ ਬਣ ਚੁੱਕੀ ਹੈ | ਕਾਰਾ, ਮੋਟਰਸਾਈਕਲ ਸਮੇਤ ਹੋਰ ਲੋਡ ਵਾਲੇ ਵਹੀਕਲ ਫਸ ਜਾਂਦੇ ਹਨ | ਇੱਥੇ ਇਕ ਹੋਰ ਮੁਸ਼ਕਿਲ ਆ ਰਹੀ ਹੈ ਕਿ ਲੋਕਾਂ ਨੇ ਸੜਕ ਦੇ ਦੋਨਾਂ ਪਾਸੇ ਉੱਚੇ ਉੱਚੇ ਘਰ ਬਣਾ ਰੱਖੇ ਹਨ ਅਤੇ ਘਰਾਂ ਦੀ ਐਂਟਰੀ ਜਮਾਂ ਸੜਕ ਉੱਪਰ ਕੱਢੀ ਹੋਈ ਹੈ ਦੋ ਵਹੀਕਲ ਵੀ ਕਰਾਸ ਨਹੀਂ ਕਰ ਰਹੇ | ਲੋਕਾਂ ਦੀ ਵੱਡੀ 'ਤੇ ਮੁੱਢਲੀ ਸਮੱਸਿਆ ਨੂੰ ਸਰਕਾਰ ਅਤੇ ਹਲਕਾ ਵਿਧਾਇਕ ਸਮੇਤ ਸੜਕ ਵਿਭਾਗ ਨੂੰ ਇਹਨਾਂ ਤਿੰਨਾਂ ਸੜਕਾਂ ਦੀ ਪਹਿਲ ਦੇ ਆਧਾਰ 'ਤੇ ਸਾਰ ਲੈਣ ਦੀ ਲੋੜ ਹੈ |