ਫ਼ਾਜ਼ਿਲਕਾ, 23 ਨਵੰਬਰ (ਦਵਿੰਦਰ ਪਾਲ ਸਿੰਘ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਆਯੁਰਵੈਦਿਕ ਸਿਹਤ ਅਤੇ ਕਲਿਆਣ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਕੈਂਪ ਦਾ ਉਦਘਾਟਨ ਸਾਂਸਦ ਸ਼ੇਰ ਸਿੰਘ ਘੁਬਾਇਆ ਅਤੇ ਬੀ.ਐੱਸ.ਐਫ. ਦੇ ਕਮਾਡੈਂਟ ਅਨਿਲ ਕੁਮਾਰ ਵਲੋਂ ਕੀਤਾ ਗਿਆ | ਇਸ ਮੌਕੇ ਸਮਾਜਸੇਵੀ ਇੰਜੀ.ਬਾਬੂ ਲਾਲ ਅਰੋੜਾ, ਅਸ਼ੋਕ ਜੈਰਥ, ਸੰਜੀਵ ਸਚਦੇਵਾ, ਨਰੇਸ਼ ਮਿੱਤਲ, ਰਾਕੇਸ਼ ਨਾਗਪਾਲ, ਮਦਨ ਲਾਲ ਵਡੇਰਾ, ਲੀਲਾਧਰ ਸ਼ਰਮਾ, ਅਨਿਲ ਸੇਠੀ, ਰਾਕੇਸ਼ ਧੂੜੀਆ, ਨਰੇਸ਼ ਸਚਦੇਵਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਕੈਂਪ ਵਿਚ ਸੈਂਕੜੇ ਲੋਕਾਂ ਨੇ ਸਿਹਤ ਜਾਂਚ ਅਤੇ ਆਯੁਰਵੈਦਿਕ ਸਲਾਹ ਦਾ ਲਾਭ ਉਠਾਇਆ | ਇਨ੍ਹਾਂ ਵਿਚ ਵੱਖ-ਵੱਖ ਉਮਰ ਵਰਗਾਂ ਦੇ ਪੁਰਸ਼, ਅÏਰਤਾਂ ਅਤੇ ਸੀਨੀਅਰ ਨਾਗਰਿਕ ਸ਼ਾਮਲ ਸਨ | ਕੈਂਪ ਵਿਚ ਤਜਰਬੇਕਾਰ ਆਯੁਰਵੈਦਾਚਾਰੀਆ-ਵੈਦ ਪਰਮਿੰਦਰ ਮੋਦਗਿਲ, ਵੈਦ ਗੀਤਾ ਮੋਦਗਿਲ, ਵੈਦ ਰਾਜਕੁਮਾਰ, ਵੈਦ ਹਰਪ੍ਰੀਤ ਸਿੰਘ ਅਤੇ ਵੈਦ ਲੋਗੇਸ਼ ਸਚਦੇਵਾ ਨੇ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਉੱਤਮ ਸਿਹਤ ਲਈ ਸਲਾਹ ਦਿੱਤੀ | ਪ੍ਰੋਗਰਾਮ ਵਿਚ ਸਾਧਵੀ ਤਾਨੀਆ ਭਾਰਤੀ ਅਤੇ ਸਾਧਵੀ ਹਰਪਿੰਦਰ ਭਾਰਤੀ ਵੀ ਮੌਜੂਦ ਰਹੇ |