21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮਾਤਾ ਗੁਜਰੀ ਪਬਲਿਕ ਸਕੂਲ 'ਚ ਕਰਵਾਏ ਖੇਡ ਮੁਕਾਬਲੇ <br/>

Ad Position 21
No active advertisement
ਅਜੀਤ ਡੈਸਕ 24-11-2025
ਜਲਾਲਾਬਾਦ, 23 ਨਵੰਬਰ (ਕਰਨ ਚੁਚਰਾ)-ਮਾਤਾ ਗੁਜਰੀ ਪਬਲਿਕ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੋਹਰੀ ਰਿਹਾ ਹੈ | ਇਸ ਦੇ ਲਈ ਸਕੂਲ ਵਿਚ ਸਮੇਂ-ਸਮੇਂ 'ਤੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਕਿ ਬੱਚੇ ਆਪਣੇ ਫਿਟਨੈੱਸ ਅਤੇ ਸਰੀਰਕ ਵਿਕਾਸ ਵੱਲ ਪੂਰਾ ਧਿਆਨ ਦੇ ਸਕਣ | ਇਸ ਦੇ ਚੱਲਦੇ ਹੀ ਪਿਛਲੇ ਹਫ਼ਤੇ ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ਇਸ ਵਿਚ ਦੌੜ, ਰੱਸਾ ਕੱਸੀ ਮੁਕਾਬਲੇ, ਸਪੂਨ ਰੇਸ, ਅਤੇ ਹੋਰ ਵੀ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਮੈਡਮ ਪਰਵਿੰਦਰਜੀਤ ਕੌਰ 'ਤੇ ਲੌਰੀਅਲ ਸਕੂਲ ਦੇ ਪਿ੍ੰਸੀਪਲ ਮੈਡਮ ਅਨੁਪ੍ਰੀਤ ਕੌਰ ਇਨ੍ਹਾਂ ਖੇਡ ਮੁਕਾਬਲੇ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ | ਇਹਨਾਂ ਖੇਡ ਮੁਕਾਬਲਿਆਂ ਦੇ ਬਾਰੇ ਵਿਚ ਆਪਣੇ ਵਿਚਾਰ ਪੇਸ਼ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਅੱਜ ਦੀ ਪੀੜ੍ਹੀ ਲਈ ਵੱਧ ਤੋਂ ਵੱਧ ਖੇਡ ਮੁਕਾਬਲੇ ਕਰਵਾਏ ਜਾਣ ਤਾਂ ਕਿ ਵਿਦਿਆਰਥੀ ਤੰਦਰੁਸਤ ਰਹਿ ਸਕਣ ਅਤੇ ਆਪਣੇ ਸਰਬਪੱਖੀ ਵਿਕਾਸ ਦੇ ਵੱਲ ਧਿਆਨ ਦੇ ਸਕਣ | ਉਨ੍ਹਾਂ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਸਹਿਯੋਗ ਦੇਣ ਦੇ ਲਈ ਕੋਆਰਡੀਨੇਟਰ ਅੰਜੂ ਮੈਡਮ ਅਤੇ ਡੀ .ਪੀ ਅਧਿਆਪਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇੱਥੇ ਇਹ ਵੀ ਖ਼ਾਸ ਤੌਰ ਤੇ ਦੱਸਣ ਯੋਗ ਹੈ ਕਿ ਮਾਤਾ ਗੁਜਰੀ ਪਬਲਿਕ ਸਕੂਲ ਦੇ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਉੱਚ ਪੱਧਰੀ ਤੌਰ ਤੇ ਇਨਾਮ ਹਾਸਲ ਕਰਦੇ ਰਹਿੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਲਗਾਇਆ ਮੁਫ਼ਤ ਆਯੁਰਵੈਦਿਕ ਕੈਂਪ <br/> ਅਗਲੀ ਖ਼ਬਰ ਇਫਕੋ ਵਲੋਂ ਠੱਠਾ ਦਲੇਲ ਸਿੰਘ ਵਾਲਾ 'ਚ ਫ਼ਸਲ ਵਿਚਾਰ ਗੋਸ਼ਟੀ ਕਰਵਾਈ
Ad Position 24