21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਇਫਕੋ ਵਲੋਂ ਠੱਠਾ ਦਲੇਲ ਸਿੰਘ ਵਾਲਾ 'ਚ ਫ਼ਸਲ ਵਿਚਾਰ ਗੋਸ਼ਟੀ ਕਰਵਾਈ

Ad Position 21
No active advertisement
ਅਜੀਤ ਡੈਸਕ 24-11-2025
ਮੱਲਾਂਵਾਲਾ, 23 ਨਵੰਬਰ (ਗੁਰਦੇਵ ਸਿੰਘ)-ਸਹਿਕਾਰੀ ਸੰਸਥਾ ਇਫ਼ਕੋ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਹਾਇਕ ਰਜਿਸਟਰਾਰ ਜ਼ੀਰਾ ਸਰਕਲ ਹੇਠ ਆਉਂਦੀ ਸਭਾ ਠੱਠਾ ਦਲੇਲ ਸਿੰਘ ਵਾਲਾ ਵਿਖੇ ਸੁਖਜੀਤ ਸਿੰਘ ਬਰਾੜ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜ਼ੀਰਾ ਦੀ ਪ੍ਰਧਾਨਗੀ ਹੇਠ ਫ਼ਸਲ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ 'ਚ ਰਾਜਪਾਲ ਲੂਣਾ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਿਰੋਜ਼ਪੁਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਗੁਰਮੇਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਵਿਚ ਨਦੀਨਾਂ ਤੋਂ ਬਚਾਅ ਵਾਸਤੇ, ਖਾਦਾਂ ਦੇ ਸਹੀ ਢੰਗ ਨਾਲ ਇਸਤੇਮਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਸਾਨਾਂ ਨੂੰ ਕਿ੍ਸ਼ੀ ਵਿਗਿਆਨ ਕੇਂਦਰ ਵਿਚ ਦਿੱਤੀਆਂ ਜਾਣ ਵਾਲੀਆਂ ਕਿੱਤਾ ਮੁਖੀ ਸਿਖਲਾਈਆਂ ਬਾਰੇ ਵਿਸਥਾਰ ਨਾਲ ਦੱਸਿਆ | ਸੰਬੋਧਨ ਕਰਦੇ ਹੋਏ ਹਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਇਫਕੋ ਦੀਆਂ ਨੈਨੋ ਖਾਦਾਂ, ਨੈਨੋ ਯੂਰੀਆ ਪਲੱਸ ਅਤੇ ਨੈਨੋ ਡੀ.ਏ.ਪੀ ਵਾਤਾਵਰਨ ਦੇ ਪ੍ਰਤੀ ਬਹੁਤ ਲਾਭਦਾਇਕ ਹਨ ਅਤੇ ਇਨ੍ਹਾਂ ਦੀ ਵਰਤੋਂ ਨਾਲ ਕਿਸਾਨ ਆਪਣੀਆਂ ਫ਼ਸਲਾਂ ਦੀ ਕੁਆਲਿਟੀ, ਝਾੜ ਵਿਚ ਸੁਧਾਰ ਕਰ ਸਕਦੇ ਹਨ | ਰਾਜਪਾਲ ਲੂਣਾ ਮਾਣਯੋਗ ਉਪ ਰਜਿਸਟਰਾਰ ਨੇ ਇਫਕੋ ਨਾਲ ਮਿਲ ਕੇ ਪਿੰਡ ਪੱਧਰ 'ਤੇ ਲੱਗਣ ਵਾਲੇ ਕੈਂਪਾਂ 'ਚ ਕਿਸਾਨਾਂ ਨੂੰ ਨੈਨੋ ਖਾਦਾਂ ਬਾਰੇ ਹੋਰ ਜਾਗਰੂਕ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੂੰ ਵੀ ਇਫਕੋ ਦਾ ਨੈਨੋ ਖਾਦਾਂ ਦੇ ਸਬੰਧ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ | ਬਲਕਰਨ ਸਿੰਘ, ਟੀ.ਐਮ.ਈ ਇਫਕੋ ਐਮ.ਸੀ ਵਲੋਂ ਹਾੜ੍ਹੀ ਦੀਆਂ ਫ਼ਸਲਾਂ ਵਿਚ ਵਰਤਣ ਜਾਣ ਵਾਲੀਆਂ ਦਵਾਈਆਂ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਗਈ | ਇਸ ਕੈਂਪ ਵਿਚ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਨੇ ਵੀ ਹਿੱਸਾ ਲਿਆ | ਗੋਸ਼ਟੀ ਵਿਚ ਕੋਆਪ੍ਰੇਟਿਵ ਬੈਂਕ ਫ਼ਿਰੋਜ਼ਪੁਰ ਦੇ ਵਲੋਂ ਨਿਤਿਨ ਕੱਕੜ, ਪ੍ਰਧਾਨ ਕੋਆਪਰੇਟਿਵ ਬੈਂਕ ਮੁਲਾਜ਼ਮ ਯੂਨੀਅਨ ਅਤੇ ਬਲਜਿੰਦਰ ਸਿੰਘ ਬਰਾਂਚ ਮੈਨੇਜਰ ਠੱਠਾ ਦਲੇਲ ਸਿੰਘ ਵੀ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਸਾਬਕਾ ਚੇਅਰਮੈਨ ਕੋਆਪਰੇਟਿਵ ਬੈਂਕ ਫ਼ਿਰੋਜ਼ਪੁਰ ਬਲਰਾਜ ਸਿੰਘ ਨੇ ਕਿਸਾਨਾਂ ਨੂੰ ਨੈਨੋ ਖਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਆ | ਇਫਕੋ ਵਲੋਂ ਸਾਰੇ ਅਫ਼ਸਰ ਸਾਹਿਬਾਨਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਅਖੀਰ ਵਿਚ ਸੰਦੀਪ ਕੁਮਾਰ ਵਲੋਂ ਸਾਰੇ ਅਫ਼ਸਰ ਸਾਹਿਬਾਨ ਅਤੇ ਸਭਾਵਾਂ ਦੇ ਕਰਮਚਾਰੀਆਂ, ਸਭਾ ਦੀ ਕਮੇਟੀ ਮੈਂਬਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਗੁਰਮੇਲ ਸਿੰਘ ਸੰਧੂ ਡਿਪਟੀ ਡਾਇਰੈਕਟਰ ਕਿ੍ਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ, ਇਫਕੋ ਐੱਮ.ਸੀ ਵਲੋਂ ਬਲਕਰਨ ਸਿੰਘ ਟੀ.ਐਮ.ਈ, ਸਤਨਾਮ ਸਿੰਘ ਐਮ.ਡੀ.ਏ ਫ਼ਿਰੋਜ਼ਪੁਰ, ਇਫਕੋ ਦੇ ਸਟੇਟ ਮਾਰਕੀਟਿੰਗ ਮੈਨੇਜਰ ਹਰਮੇਲ ਸਿੰਘ ਸਿੱਧੂ ਉਚੇਚੇ ਤੌਰ 'ਤੇ ਪਹੁੰਚੇ | ਇਸ ਫ਼ਸਲ ਵਿਚਾਰ ਗੋਸ਼ਟੀ 350 ਤੋਂ ਵੱਧ ਕਿਸਾਨਾਂ, ਸਭਾ ਦੇ ਮੈਂਬਰਾਂ ਅਤੇ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ 'ਚ ਕਰਵਾਏ ਖੇਡ ਮੁਕਾਬਲੇ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲਗਾਇਆ ਖ਼ੂਨਦਾਨ ਕੈਂਪ <br/>
Ad Position 24