16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮੱਖੂ ਦੇ ਡਾ. ਸਤੀਸ਼ ਠੁਕਰਾਲ ਸੰਵਿਧਾਨ ਰਤਨ ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 25-11-2025
ਮੱਖੂ, 24 ਨਵੰਬਰ (ਵਰਿੰਦਰ ਮਨਚੰਦਾ)-ਦੇਸ਼ ਹਿਤ 'ਚ ਕੀਤੇ ਜਾ ਰਹੇ ਸੰਵਿਧਾਨ ਪੱਖੀ ਕਾਰਜਾਂ ਲਈ ਰਾਸ਼ਟਰੀ ਸੰਵਿਧਾਨ ਦਿਵਸ ਮੌਕੇ ਭਾਰਤ ਮੰਚ ਦੇ ਕਨਵੀਨਰ ਡਾ. ਪ੍ਰਸ਼ਾਂਤ ਦਿਵੇਦੀ ਦੀ ਅਗਵਾਈ ਹੇਠ ਸੰਸਦ ਮਾਰਗ ਸਥਿਤ ਭਵਨ 'ਚ ਸਨਮਾਨ ਸਮਾਰੋਹ ਕਰਵਾਇਆ | ਜਿਸ 'ਚ ਭਾਰਤ ਦੇ 37ਵੇਂ ਚੀਫ਼ ਜਸਟਿਸ ਆਫ਼ ਇੰਡੀਆ ਸ੍ਰੀ ਕੇ. ਜੀ. ਬਾਲਾਕਿ੍ਸ਼ਨਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਸਮਾਗਮ 'ਚ ਸਾਹਿਤਕਾਰ ਤੇ ਮੰਚ ਸੰਚਾਲਕ ਮੱਖੂ ਨਿਵਾਸੀ ਡਾ. ਸਤੀਸ਼ ਠੁਕਰਾਲ ਨੂੰ ਨਵੀਂ ਦਿੱਲੀ ਦੇ ਕਾਨਸਟੀਟਿਊਸ਼ਨਲ ਕਲੱਬ ਵਿਖੇ 'ਸੰਵਿਧਾਨ ਰਤਨ ਐਵਾਰਡ' ਨਾਲ ਸਨਮਾਨਿਤ ਕੀਤਾ | ਇਸ ਸੰਬੰਧੀ ਡਾ. ਸਤੀਸ਼ ਠੁਕਰਾਲ ਨੇ ਕਿਹਾ ਕਿ ਦਿੱਲੀ ਵਿਖੇ ਹੋਏ ਸਮਾਗਮ 'ਚ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਉਨ੍ਹਾਂ 40 ਵਿਸ਼ੇਸ਼ ਹਸਤੀਆਂ ਨੂੰ ਭਾਰਤ ਮੰਚ ਵਲੋਂ ਸਨਮਾਨਿਤ ਕੀਤਾ, ਜਿਹੜੀਆਂ ਆਪੋ-ਆਪਣੇ ਕਾਰਜ ਖੇਤਰ 'ਚ ਵਿਚਰਦਿਆਂ ਵੀ ਭਾਰਤੀ ਸੰਵਿਧਾਨ ਤੇ ਭਾਰਤੀ ਪਰੰਪਰਾਵਾਂ ਦੀਆਂ ਪਾਲਣਾ ਕਰਦਿਆਂ ਦੇਸ਼ ਹਿਤ ਨੂੰ ਪਰਨਾਈਆਂ ਹੋਈਆਂ ਹਨ | ਡਾ. ਸਤੀਸ਼ ਠੁਕਰਾਲ ਨੇ ਇਸ ਵਡਮੁੱਲੇ ਸਨਮਾਨ ਲਈ ਭਾਰਤ ਮੰਚ ਦੇ ਅਧਿਕਾਰੀਆਂ ਤੇ ਚੀਫ਼ ਜਸਟਿਸ ਬਾਲਾਕਿ੍ਸ਼ਨਨ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਡੀ. ਏ. ਵੀ. ਸਕੂਲ ਵਿਖੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਕਰਵਾਇਆ ਸਮਾਗਮ <br/>
Ad Position 24