16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-11-2025
ਤਲਵੰਡੀ ਭਾਈ, 24 ਨਵੰਬਰ (ਰਵਿੰਦਰ ਸਿੰਘ ਬਜਾਜ)-ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ 'ਚ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ | ਸਮਾਗਮ ਦੀ ਸ਼ੁਰੂਆਤ ਸਵੇਰੇ 9:05 ਵਜੇ ਜਪੁਜੀ ਸਾਹਿਬ ਦੇ ਪਾਠ ਨਾਲ ਹੋਈ, ਜੋ ਕਿ ਅਧਿਆਪਕ ਰਾਜਵਿੰਦਰ ਸਿੰਘ ਵਲੋਂ ਕੀਤਾ | ਇਸ ਤੋਂ ਬਾਅਦ ਕਲਾਸ 6ਵੀਂ, 8ਵੀਂ ਤੇ 9ਵੀਂ ਦੀਆਂ ਕੁੜੀਆਂ ਵੰਸ਼ਪ੍ਰੀਤ ਕੌਰ, ਹੁਸਨਪ੍ਰੀਤ ਕੌਰ, ਏਕਮਨੂਰ ਕੌਰ ਤੇ ਜਸ਼ਨਪ੍ਰੀਤ ਕੌਰ ਨੇ ਸੁੰਦਰ ਸ਼ਬਦ ਗਾਇਆ | ਵਿਦਿਆਰਥਣ ਹਰਸਿਮਰਤ ਕੌਰ ਨੇ ਇਕ ਸੋਹਣਾ ਗੀਤ ਪੇਸ਼ ਕੀਤਾ | ਇਸ ਤੋਂ ਬਾਅਦ ਗੁਰਨੂਰ ਕੌਰ ਬਰਾੜ, ਸਿਮਰਨਜੀਤ ਕੌਰ, ਸੁਖਦੀਪ ਕੌਰ ਤੇ ਕਿਰਨਦੀਪ ਕੌਰ ਨੇ ਧਾਰਮਿਕ ਗੀਤ ਸਮੂਹ ਵਜੋਂ ਗਾ ਕੇ ਸਮਾਗਮ ਨੂੰ ਹੋਰ ਰੂਹਾਨੀ ਬਣਾ ਦਿੱਤਾ | ਸਿਮਰਨਜੀਤ ਕੌਰ ਨੇ ਗੁਰੂ ਜੀ ਦੀ ਜੀਵਨ ਕਥਾ ਅਤੇ ਇਕ ਅਰਥਪੂਰਨ ਭਾਸ਼ਨ ਦਿੱਤਾ | ਮੈਡਮ ਅੰਜਲੀ ਨੇ ਆਪਣੇ ਭਾਸ਼ਣ ਰਾਹੀਂ ਗੁਰੂ ਜੀ ਦੀ ਵੱਡੀ ਕੁਰਬਾਨੀ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਾਂਝਾ ਕੀਤਾ | ਅਧਿਆਪਕਾ ਰਮਨ ਖੋਸਾ ਨੇ ਆਪਣੇ ਬੋਲਾਂ ਰਾਹੀਂ ਮਾਤਾ ਗੁਜਰੀ ਜੀ ਦੀ ਸਹਿਣਸ਼ੀਲਤਾ ਤੇ ਭਗਤੀ ਨੂੰ ਯਾਦ ਕਰਵਾਇਆ | ਅੰਤ 'ਚ ਅਨੰਦ ਸਾਹਿਬ ਜੀ ਦਾ ਪਾਠ ਤੇ ਅਰਦਾਸ ਕੀਤੀ ਗਈ ਅਤੇ ਸਮਾਗਮ ਦੀ ਸਮਾਪਤੀ ਹੋਈ | ਇਹ ਪੂਰਾ ਕਾਰਜ-ਕਰਮ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਸਿਖਾਏ ਹੋਏ ਸੱਚ, ਹਿੰਮਤ ਤੇ ਇਨਸਾਨੀਅਤ ਦੇ ਰਸਤੇ 'ਤੇ ਤੁਰਨ ਲਈ ਪ੍ਰੇਰਿਤ ਕਰਦਾ ਹੈ | ਸਕੂਲ ਦੇ ਪਿ੍ੰਸੀਪਲ ਵਿਜੇ ਸਕਲਾਨੀ ਨੇ ਦੱਸਿਆ ਕਿ ਪਿਛਲੇ 10-12 ਦਿਨ ਤੋਂ ਗੁਰੂ ਸਾਹਿਬਾਨ ਦੇ 350ਵੀਂ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਇਸ ਮੌਕੇ ਸਮੂਹ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਾਤਾ ਗੁਜਰੀ ਪਬਲਿਕ ਸਕੂਲ ਵਲੋਂ ਸਮਾਗਮ <br/> ਅਗਲੀ ਖ਼ਬਰ ਮੱਖੂ ਦੇ ਡਾ. ਸਤੀਸ਼ ਠੁਕਰਾਲ ਸੰਵਿਧਾਨ ਰਤਨ ਐਵਾਰਡ ਨਾਲ ਸਨਮਾਨਿਤ <br/>
Ad Position 24