23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਆਯੋਜਿਤ ਤਿੰਨ ਦਿਨਾਂ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ ਸਮਾਪਤ <br/>

Ad Position 21
No active advertisement
ਅਜੀਤ ਡੈਸਕ 06-12-2025
ਜਲਾਲਾਬਾਦ, 5 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪਿੰਡ ਪ੍ਰਭਾਤ ਸਿੰਘ ਵਾਲਾ ਉਰਫ਼ ਸੁਬਾਜ਼ ਕੇ ਵਿਚ ਆਯੋਜਿਤ ਤਿੰਨ ਦਿਨਾਂ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ ਦਾ ਅੰਤਿਮ ਦਿਨ ਵੀ ਬੜੇ ਹਿਰਦੇ-ਸਪਰਸ਼ੀ ਅਤੇ ਰੂਹਾਨੀ ਅਨੁਭਵਾਂ ਨਾਲ ਭਰਪੂਰ ਰਿਹਾ | ਤਿੰਨ ਦਿਨਾਂ ਤੋਂ ਚੱਲ ਰਹੀ ਇਹ ਰੱਬੀ ਰੌਸ਼ਨੀ ਦੀ ਧਾਰਾ ਦੌਰਾਨ ਅੱਜ ਸਵੇਰ ਤੋਂ ਹੀ ਸੰਗਤਾਂ ਨੇ ਪੂਰੇ ਪੰਡਾਲ ਨੂੰ ਭਗਤੀ, ਸ਼ਰਧਾ ਅਤੇ ਸਮਰਪਣ ਨਾਲ ਭਰ ਦਿੱਤਾ | ਕੀਰਤਨ ਦੀ ਰੂਹਾਨੀ ਧੁਨ ਨੇ ਸਭਾ ਨੂੰ ਅਨੰਦਮਈ ਵਾਤਾਵਰਨ ਨਾਲ ਭਰਿਆ | ਅੰਤਿਮ ਦਿਨ ਦਾ ਮੁੱਖ ਪ੍ਰਵਚਨ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਭਾਈ ਸਾਹਿਬ ਭਾਈ ਮੰਗਲ ਸਿੰਘ ਨੇ ਕੀਤਾ | ਉਨ੍ਹਾਂ ਆਪਣੇ ਆਤਮਿਕ ਬਚਨਾਂ ਵਿਚ ਪੂਰੇ ਗੁਰੂ ਦੀ ਪਹਿਚਾਣ ਨੂੰ ਸ਼ਾਸਤਰਾਂ ਅਤੇ ਧਾਰਮਿਕ ਗ੍ਰੰਥਾਂ ਦੇ ਆਧਾਰ 'ਤੇ ਵਿਆਖਿਆ ਕਰਦਿਆਂ ਕਿਹਾ ਕਿ ਗੁਰੂ ਸਿਰਫ਼ ਸਿੱਖਿਆ ਦੇਣ ਵਾਲਾ ਨਹੀਂ, ਸਗੋਂ ਦੀਖਿਆ ਦੇ ਕੇ ਪ੍ਰਮਾਤਮਾ ਤੱਕ ਲੈ ਕੇ ਜਾਣ ਵਾਲਾ ਰਾਹ ਹੈ | ਭਾਈ ਸਾਹਿਬ ਨੇ ਸੰਗਤਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਪੂਰਾ ਗੁਰੂ ਉਹ ਹੈ ਜੋ ਮਨੁੱਖ ਦੇ ਸਰੀਰ ਰੂਪੀ ਮੰਦਿਰ ਵਿਚ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਦਰਸ਼ਨ ਕਰਵਾ ਦੇਵੇ | ਪ੍ਰਮਾਤਮਾ ਦਾ ਦਰਸ਼ਨ ਮਨੁੱਖ ਨੂੰ ਅੰਧਕਾਰ ਤੋਂ ਰੌਸ਼ਨੀ ਵੱਲ ਲੈ ਜਾਂਦਾ ਹੈ ਅਤੇ ਜੀਵਨ ਦੇ ਅਸਲ ਮਕਸਦ ਨੂੰ ਸਮਝਣ ਵਾਲੀ ਵਿਵੇਕ ਮਿਲ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪੂਰੇ ਗੁਰਦੇਵ ਦੀ ਸੱਚੀ ਪਹਿਚਾਣ ਬ੍ਰਹਮ ਗਿਆਨ ਹੈ-ਇਹ ਰੱਬੀ ਗਿਆਨ ਮਨੁੱਖ ਦੇ ਅੰਦਰੋਂ ਅਗਿਆਨਤਾ ਦੇ ਪਰਦੇ ਹਟਾ ਕੇ ਉਸ ਨੰੂ ਅੰਦਰਲੇ ਪ੍ਰਮਾਤਮਾ ਨਾਲ ਜੋੜ ਦਿੰਦਾ ਹੈ | ਸਮਾਗਮ ਦੇ ਕੀਰਤਨ ਭਾਗ ਵਿਚ ਭਾਈ ਸਾਹਿਬ ਭਾਈ ਬਲਦੇਵ ਸਿੰਘ , ਭਾਈ ਸਾਹਿਬ ਭਾਈ ਹਰੀ ਸਿੰਘ ਅਤੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਨੇ ਕੀਰਤਨ ਨਾਲ ਨਿਹਾਲ ਕੀਤਾ | ਸਮਾਗਮ ਦੇ ਅੰਤ ਵਿਚ ਹਾਜ਼ਰੀਨ ਲਈ ਲੰਗਰ ਦੀ ਭਰਪੂਰ ਵਿਵਸਥਾ ਕੀਤੀ ਗਈ, ਜਿਸ ਵਿਚ ਸੇਵਾਦਾਰਾਂ ਨੇ ਸਮਰਪਣ ਅਤੇ ਨਿਮਰਤਾ ਨਾਲ ਸੰਗਤ ਦੀ ਸੇਵਾ ਕੀਤੀ | ਸੰਗਤ ਨੇ ਅੰਤ ਵਿਚ ਇਹ ਅਰਦਾਸ ਕੀਤੀ ਕਿ ਇਸੇ ਹੀ ਤਰ੍ਹਾਂ ਅਕਾਲ ਪੁਰਖ ਦੀ ਸਦਾ ਹੀ ਕਿਰਪਾ ਬਣੀ ਰਹੇ ਸੰਗਤਾਂ ਨੂੰ ਇਹੋ ਜਿਹੇ ਰੂਹਾਨੀ ਸਮਾਗਮ ਮਿਲਦੇ ਰਹਿਣ ਅਤੇ ਉਚਾਈਆਂ ਨੂੰ ਪ੍ਰਾਪਤ ਕਰਨ ਦਾ ਸਾਧਨ ਬਣਦੇ ਰਹਿਣ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦਾ ਅਚਨਚੇਤ ਦੌਰਾ <br/> ਅਗਲੀ ਖ਼ਬਰ ਅਰੋੜਾ ਵਿਕਾਸ ਮੰਚ ਨੇ 2 ਲੜਕੀਆਂ ਦੇ ਵਿਆਹ ਲਈ ਦਿੱਤਾ ਰਾਸ਼ਨ <br/>
Ad Position 24