05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਿੰਡਰਗਾਰਟਨ ਗਰੁੱਪ ਆਫ਼ ਸਕੂਲ ਵਲੋਂ ਸੰਸਥਾ ਦੇ 30 ਸਾਲ ਪੂਰੇ ਹੋਣ 'ਤੇ ਮਨਾਈ ਪਰਲ ਜੁਬਲੀ <br/>

Ad Position 21
No active advertisement
ਅਜੀਤ ਡੈਸਕ 07-12-2025
ਮੱਖੂ, 6 ਦਸੰਬਰ (ਵਰਿੰਦਰ ਮਨਚੰਦਾ)-ਕਿੰਡਰਗਾਰਟਨ ਗਰੁੱਪ ਆਫ਼ ਸਕੂਲ ਵਲੋਂ ਸੰਸਥਾ ਦੇ ਸ਼ਾਨਦਾਰ 30 ਸਾਲ ਪੂਰੇ ਹੋਣ 'ਤੇ 4 ਅਤੇ 5 ਦਸੰਬਰ 2025 ਨੂੰ ਕਿੰਡਰਗਾਰਟਨ ਸੀਨੀਅਰ ਸੈਕੰਡਰੀ ਸਕੂਲ ਤੇ ਵੈਟਲੈਂਡ ਇੰਟਰਨੈਸ਼ਨਲ ਸਕੂਲ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਦੋਨਾਂ ਸਕੂਲਾਂ ਦੇ ਲਗਭਗ 700 ਬੱਚਿਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ | ਸਮਾਗਮ ਦੇ ਪਹਿਲੇ ਦਿਨ 4 ਦਸੰਬਰ ਨੂੰ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਦੂਜੇ ਦਿਨ 5 ਦਸੰਬਰ ਨੂੰ ਵਿਜੈ ਕਾਲੜਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਵਾਗਤ ਹਰਪ੍ਰੀਤ ਸਿੰਘ ਕਟਾਰੀਆ, ਇਸ਼ਵਿੰਦਰ ਸਿੰਘ ਕਟਾਰੀਆ, ਡਾ. ਕਰਨਬੀਰ ਸਿੰਘ ਕਟਾਰੀਆ, ਮਨੀਸ਼ਾ ਕਟਾਰੀਆ ਅਤੇ ਸਾਜੀਆ ਕਟਾਰੀਆ ਵਲੋਂ ਕੀਤਾ ਗਿਆ | ਆਏ ਹੋਏ ਮਾਤਾ-ਪਿਤਾ ਅਤੇ ਮੁੱਖ ਮਹਿਮਾਨਾਂ ਦਾ ਸਵਾਗਤ ਪਿ੍ੰਸੀਪਲ ਵੀਨਾ ਕਟਾਰੀਆ ਅਤੇ ਵਾਈਸ ਪਿ੍ੰਸੀਪਲ ਪਰਮਿੰਦਰ ਕੌਰ ਕਟਾਰੀਆ ਵਲੋਂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਨੇਜਿੰਗ ਡਾਇਰੈਕਟਰ ਜਸਵੀਰ ਸਿੰਘ ਕਟਾਰੀਆ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਵਿਚ ਮੁੱਖ ਮਹਿਮਾਨਾਂ ਦਾ ਸਕੂਲ ਬੈਂਡ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਵਲੋਂ ਸ਼ਬਦ ਗਾਇਣ, ਸਰਸਵਤੀ ਵੰਦਨਾ ਅਤੇ ਵੈੱਲਕਮ ਸੌਂਗ ਪੇਸ਼ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਗਰੁੱਪ ਡਾਂਸ, ਯੋਗਾ, ਲੁੱਡੀ, ਭਾਬੋ ਵੇਲਨਾ, ਗਿੱਧਾ, ਭੰਗੜਾ, ਭੂਮਰੋ, ਜੈ-ਜੈ ਕਾਰਾ, ਪੰਜਾਬ ਕੌਰ, ਤਾਈਕਵਾਡੋਂ, ਰਾਜਸਥਾਨੀ, ਛੱਲਾ, ਰੋਕ ਯੂ, ਆਈ.ਐਮ.ਸੋ ਹੈਪੀ, ਮੈਨੇ ਕਹਾ ਫੂਲੋਂ ਸੇ, ਘੁਮਰ, ਸੰਮੀ, ਦੇਸ਼ ਭਗਤੀ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਭਾਰਤੀ ਸੰਸਕ੍ਰਿਤੀ ਨੂੰ ਦਰਸਾਉਂਦੇ ਹੋਏ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਰੰਗਾ-ਰੰਗ ਸਮਾਗਮ ਪੇਸ਼ ਕੀਤਾ ਗਿਆ | ਮੈਨੇਜਿੰਗ ਡਾਇਰੈਕਟਰ ਜਸਵੀਰ ਸਿੰਘ ਕਟਾਰੀਆ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਨਾਟਕ 'ਹਲੂਣਾ' ਪੇਸ਼ ਕੀਤਾ ਗਿਆ, ਜਿਸ ਵਿਚ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਕਿ ਕਿਸ ਤਰ੍ਹਾਂ ਅੰਗਰੇਜ਼ ਹਾਕਮਾਂ ਦੁਆਰਾ ਸਾਡੀ ਸੋਚ ਨੂੰ ਬਦਲਿਆ ਗਿਆ ਤੇ ਅੱਜ ਵੀ ਅਸੀਂ ਉਸੇ ਹੀ ਸੋਚ ਦੇ ਗ਼ੁਲਾਮ ਹਾਂ | ਮੁੱਖ ਮਹਿਮਾਨਾਂ ਵਲੋਂ ਖੇਡਾਂ, ਅਕਾਦਮਿਕ ਮੁਕਾਬਲਿਆਂ ਅਤੇ ਹੋਰ ਗਤੀਵਿਧੀਆਂ ਵਿਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਇਸ ਸੰਸਥਾ ਵਿਚ ਪੜ੍ਹ ਚੁੱਕੇ ਵਿਦਿਆਰਥੀ ਜੋ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਸਮਾਜ ਦੀ ਸੇਵਾ ਕਰ ਰਹੇ ਹਨ, ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਚੇਅਰਮੈਨ ਦਰਸ਼ਨ ਸਿੰਘ ਕਟਾਰੀਆ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਅਤੇ ਮੈਨੇਜਿੰਗ ਡਾਇਰੈਕਟਰ ਜਸਵੀਰ ਸਿੰਘ ਕਟਾਰੀਆ ਨੇ ਸੰਬੋਧਨ ਕਰਦਿਆਂ ਬੱਚਿਆਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸਾਡੇ 30 ਸਾਲਾਂ ਪਰਲ ਜੁਬਲੀ ਦੇ ਅਸਲ ਪਰਲ ਇਸ ਸੰਸਥਾ ਦੇ ਬੱਚੇ ਹੀ ਹਨ | ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਡਾ. ਅਜਮੇਰ ਸਿੰਘ ਕਾਲੜਾ ਡਾਇਰੈਕਟਰ ਮੈਡੀਸਿਟੀ ਹਸਪਤਾਲ ਮੋਗਾ, ਨਰਿੰਦਰ ਮੋਹਣ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮੱਖੂ, ਡਾ. ਅਮਰਜੀਤ ਸਿੰਘ ਕਾਲੜਾ, ਕਾਮਰੇਡ ਕਸ਼ਮੀਰ ਸਿੰਘ, ਜਸਵਿੰਦਰ ਸਿੰਘ ਸ਼ੀਹਾਂ ਪਾੜੀ, ਬਲਵਿੰਦਰ ਸਿੰਘ ਕਟਾਰੀਆ, ਵਰਿੰਦਰ ਮਨਚੰਦਾ, ਸੋਨੂੰ ਜ਼ੀਰਾ, ਅਨਿਲ ਕੁਮਾਰ ਬੁੱਧਵਾਰ, ਬਲਜਿੰਦਰ ਸਿੰਘ ਲੈਕਚਰਾਰ, ਹਰਪਾਲ ਸਿੰਘ, ਸਰਵਨ ਮਸੀਹ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਖੂ, ਵਰਿੰਦਰ ਠੁਕਰਾਲ, ਕੌਂਸਲਰ ਜੋਗਿੰਦਰ ਸਿੰਘ ਥਿੰਦ, ਕਮਲਜੀਤ ਸਿੰਘ ਗਿੱਲ, ਪਿ੍ੰਸੀਪਲ ਜਸਵਿੰਦਰ ਸਿੰਘ ਸੰਧੂ, ਅਮਨ ਸ਼ਰਮਾ ਮਮਦੋਟ, ਪਿ੍ੰਸੀਪਲ ਪ੍ਰਤਾਪ ਸਿੰਘ ਜੀ.ਟੀ.ਬੀ ਸਕੂਲ, ਰਵੀ ਸ਼ਰਮਾ ਸਕੱਤਰ ਰਾਸਾ ਯੂਨੀਅਨ ਪੰਜਾਬ, ਮਹਿਲ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ, ਅਸ਼ੋਕ ਆਰਜ਼ੂ, ਡਾ. ਸਤੀਸ਼ ਠੁਕਰਾਲ, ਸ਼ਿਵ ਨੰਦਨ ਅਹੂਜਾ, ਇਲਾਕੇ ਦੇ ਸਰਪੰਚ ਅਤੇ ਹੋਰ ਬਹੁਤ ਅਹੁਦੇਦਾਰ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਹੋਮਗਾਰਡਜ਼ ਤੇ ਸਿਵਲ ਡਿਫੈਂਸ ਨੇ ਧੂਮਧਾਮ ਨਾਲ ਮਨਾਇਆ 63ਵਾਂ ਸਥਾਪਨਾ ਦਿਵਸ <br/> ਅਗਲੀ ਖ਼ਬਰ ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ 'ਚ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਨਿਖੇਧੀ <br/>
Ad Position 24
No active advertisement