05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਾਕ ਸੰਮਤੀ ਜ਼ੀਰਾ ਦੇ 19 ਜ਼ੋਨਾਂ ਲਈ 21 ਉਮੀਦਵਾਰ ਚੋਣ ਮੈਦਾਨ 'ਚ-9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲਏ

Ad Position 21
No active advertisement
ਅਜੀਤ ਡੈਸਕ 07-12-2025
ਜ਼ੀਰਾ,6 ਦਸੰਬਰ (ਰਜਨੀਸ਼ ਕਥੂਰੀਆ)-ਬਲਾਕ ਸੰਮਤੀ ਜ਼ੀਰਾ ਦੀ 14 ਦਸੰਬਰ ਨੂੰ ਹੋਣ ਜਾ ਰਹੀ ਚੋਣ ਲਈ ਸੰਮਤੀ ਦੇ 19 ਜ਼ੋਨਾਂ ਲਈ 21 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਇਹ ਜਾਣਕਾਰੀ ਦਿੰਦਿਆਂ ਐਸ.ਡੀ.ਓ.ਪਾਵਰ ਕੌਮ ਕਮ ਚੋਣ ਰਿਟਰਨਿੰਗ ਅਫਸਰ ਜ਼ੀਰਾ ਸੰਤੋਖ ਸਿੰਘ ਨੇ ਦੱਸਿਆ ਕਿ ਬਲਾਕ ਸੰਮਤੀ ਜ਼ੀਰਾ ਦੇ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜਨ ਲਈ 127 ਆਮ ਆਦਮੀ ਪਾਰਟੀ,ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ | ਜਿਨ੍ਹਾਂ ਵਿਚੋਂ 97 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਵਿਚ ਨੁਕਸ ਹੋਣ ਕਰਕੇ ਰੱਦ ਹੋ ਗਏ | ਉਹਨਾਂ ਨੇ ਦੱਸਿਆ ਕਿ ਬਾਕੀ 30 ਉਮੀਦਵਾਰਾਂ ਵਿਚੋਂ 9 ਉਮੀਦਵਾਰਾਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ | ਰਿਟਰਨਿੰਗ ਅਫਸਰ ਸੰਤੋਖ ਸਿੰਘ ਨੇ ਦੱਸਿਆ ਕਿ ਹੁਣ ਬਲਾਕ ਸੰਮਤੀ ਜ਼ੀਰਾ ਦੇ 19 ਜ਼ੋਨਾਂ ਲਈ 21 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਉਹਨਾਂ ਦੱਸਿਆ ਕਿ 18 ਜ਼ੋਨਾਂ ਦੇ ਵਿਚ ਕੇਵਲ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਇਕ-ਇਕ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਿਆ ਹੈ | ਇਹਨਾਂ ਵਿਚ ਜੋਨ ਗੁਰਦਿੱਤੀ ਵਾਲਾ (ਐਸ.ਸੀ. ਇਸਤਰੀ) ਤੋਂ ਸਰਬਜੀਤ ਕੌਰ ਪਤਨੀ ਮੰਗਲ ਸਿੰਘ ਵਾਸੀ ਪਿੰਡ ਨਵਾਂ ਗੁਰਦਿਤੀ ਵਾਲਾ, ਜੋਨ ਜੌੜਾ (ਜਨਰਲ) ਵਿਚ ਸੁਖਜੀਤ ਸਿੰਘ ਜੱਜ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਲਹੁਕੇ ਕਲਾਂ, ਜੋਨ ਭੜਾਣਾ (ਐਸ.ਸੀ.) ਬਲਦੇਵ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਬਸਤੀ ਗੁਰੂ ਤੇਗ਼ ਬਹਾਦਰ ਸਾਹਿਬ, ਭਾਗੋ ਕੇ, ਜੋਨ ਲਹੁਕੇ ਖ਼ੁਰਦ (ਇਸਤਰੀ ਜਨਰਲ) ਕੁਲਵੰਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਕੱਚਰਭੰਨ, ਜੋਨ ਢੰਡੀਆਂ ਕਲਾਂ (ਐਸ.ਸੀ.ਇਸਤਰੀ) ਰਾਜਵਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਢੰਡੀਆਂ ਕਲਾਂ, ਜੋਨ ਬਸਤੀ ਬੂਟੇਵਾਲੀ (ਐਸ.ਸੀ. ਇਸਤਰੀ) ਪਰਮਜੀਤ ਕੌਰ ਪਤਨੀ ਸ਼ਾਮ ਸਿੰਘ ਵਾਸੀ ਪਿੰਡ ਮਲੋਕੇ, ਜੋਨ ਮਰਖਾਈ (ਜਨਰਲ) ਤੀਰਥ ਸਿੰਘ ਬਰਾੜ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਫੇਰੋ ਕੇ, ਜੋਨ ਗੋਗੋਆਣੀ (ਐਸ.ਸੀ.) ਕੇਸਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਖੋਸਾ ਦਲ ਸਿੰਘ, ਜੋਨ ਹਰਦਾਸਾ (ਐਸ.ਸੀ.) ਬਲਦੇਵ ਸਿੰਘ ਪੁੱਤਰ ਭਗਤ ਸਿੰਘ ਵਾਸੀ ਪਿੰਡ ਬੂਈਆਂਵਾਲਾ, ਜੋਨ ਵਕੀਲਾਂ ਵਾਲਾ (ਜਨਰਲ) ਬਲਕਾਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਵਕੀਲਾਂ ਵਾਲਾ, ਜੋਨ ਗਾਦੜੀਵਾਲਾ (ਜਨਰਲ) ਸੁਖਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਲਹਿਰਾ ਰੋਹੀ, ਜੋਨ ਸੇਖਵਾਂ (ਇਸਤਰੀ) ਗੁਰਵਿੰਦਰ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਪਿੰਡ ਸੇਖਵਾਂ, ਜੋਨ ਲੌਂਗੋਦੇਵਾ (ਇਸਤਰੀ) ਹਰਵੀਰ ਕੌਰ ਗਿੱਲ ਪਤਨੀ ਰਾਮ ਸਿੰਘ ਗਿੱਲ ਵਾਸੀ ਪਿੰਡ ਲੌਂਗੋਦੇਵਾ, ਜੋਨ ਸੁਨੇਰ (ਜਨਰਲ) ਗੁਰਜੰਟ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਮਨਸੂਰਦੇਵਾ, ਜੋਨ ਝੱਤਰਾ (ਇਸਤਰੀ) ਗੁਰਮੀਤ ਕੌਰ ਪਤਨੀ ਕੇਵਲ ਸਿੰਘ ਵਾਸੀ ਪਿੰਡ ਅਵਾਨ, ਜੋਨ ਕਮਾਲਗੜ੍ਹ ਕਲਾਂ (ਜਨਰਲ) ਜਸਪ੍ਰੀਤ ਕੌਰ ਪਤਨੀ ਰਵਿੰਦਰ ਸਿੰਘ ਸੰਧੂ ਵਾਸੀ ਪਿੰਡ ਵਾੜਾ ਪੋਹ ਵਿੰਡੀਆਂ, ਜੋਨ ਸ਼ਾਹ ਅਬੂ ਬਕਰ (ਐਸ.ਸੀ.)ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬੱਗੀ ਪਤਨੀ ਅਤੇ ਜੋਨ ਕਟੋਰਾ (ਇਸਤਰੀ ਜਨਰਲ) ਸੁਖਵੰਤ ਕੌਰ ਪਤਨੀ ਸੁਮਾਰ ਸਿੰਘ ਵਾਸੀ ਪਿੰਡ ਸ਼ੇਰਪੁਰ ਤਖਤੂਵਾਲਾ ਸ਼ਾਮਿਲ ਹਨ | ਰਿਟਰਨਿੰਗ ਅਫਸਰ ਸੰਤੋਖ ਸਿੰਘ ਨੇ ਦੱਸਿਆ ਕਿ ਜੋਨ ਲਹੁਕੇ ਕਲਾਂ ਤੋਂ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਆਜ਼ਾਦ ਉਮੀਦਵਾਰ ਸ਼ਾਮਿਲ ਹਨ, ਵਿਚਾਲੇ ਤਿਕੋਣਾ ਮੁਕਾਬਲਾ ਹੋਵੇਗਾ ਜਦੋਂਕਿ ਪ੍ਰਮੁੱਖ ਵਿਰੋਧੀ ਪਾਰਟੀਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ | ਇਸ ਮੌਕੇ 'ਤੇ ਰਿਟਰਨਿੰਗ ਅਫਸਰ ਸੰਤੋਖ ਸਿੰਘ ਦੇ ਨਾਲ ਸੰਜੇ ਕੁਮਾਰ ਕਲਰਕ ਮਾਰਕੀਟ ਕਮੇਟੀ ਜ਼ੀਰਾ,ਬਲਜੀਤ ਸਿੰਘ ਇੰਸਪੈਕਟਰ ਫੂਡ ਸਪਲਾਈ, ਅਨਮੋਲ ਸਚਦੇਵਾ ਰਜਿਸਟਰੀ ਕਲਰਕ ਤਹਿਸੀਲ ਦਫਤਰ ਜ਼ੀਰਾ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ-ਸਵਾਮੀ ਵਿਗਿਆਨਾਨੰਦ ਅਗਲੀ ਖ਼ਬਰ ਪੰਜਾਬ ਹੋਮਗਾਰਡਜ਼ ਤੇ ਸਿਵਲ ਡਿਫੈਂਸ ਨੇ ਧੂਮਧਾਮ ਨਾਲ ਮਨਾਇਆ 63ਵਾਂ ਸਥਾਪਨਾ ਦਿਵਸ <br/>
Ad Position 24
No active advertisement