ਅਬੋਹਰ, 7 ਦਸੰਬਰ (ਵਿਵੇਕ ਹੂੜੀਆ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਸ਼੍ਰੀ ਬਾਲਾ ਜੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਦੋ ਦਿਨਾਂ ਬਾਲਾ ਜੀ ਫਾਊਾਡੇਸ਼ਨ ਕਿ੍ਕਟ ਚੈਂਪੀਅਨਸ਼ਿਪ ਦਾ ਸ਼ਾਨਦਾਰ ਢੰਗ ਨਾਲ ਆਗਾਜ਼ ਕੀਤਾ ਗਿਆ | ਇਸ ਮੌਕੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਲਖਵਿੰਦਰ ਸਿੰਘ ਸਿੱਧੂ ਅਤੇ ਸਮਾਜ ਸੇਵਕ ਅਤੇ ਇਫਕੋ ਦੇ ਸਾਬਕਾ ਇੰਚਾਰਜ ਜਗਦੀਸ਼ ਖੋੜ ਸਨ | ਸਭ ਤੋਂ ਪਹਿਲਾਂ ਫਾਊਾਡੇਸ਼ਨ ਦੇ ਮੁਖੀ ਡਾ. ਸਾਹਿਲ ਮਿੱਤਲ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਪਹਿਲਾ ਮੈਚ ਖੇਡਣ ਵਾਲੀਆਂ ਦੋਵਾਂ ਟੀਮਾਂ ਨਾਲ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ ਗਈ | ਐਡਵੋਕੇਟ ਲਖਵਿੰਦਰ ਸਿੰਘ ਸਿੱਧੂ ਅਤੇ ਜਗਦੀਸ਼ ਖੋੜ ਨੇ ਟਾਸ ਦਾ ਸੰਚਾਲਨ ਕਰਕੇ ਮੈਚ ਦੀ ਰਸਮੀ ਸ਼ੁਰੂਆਤ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਸਿੱਧੂ ਨੇ ਇਸ ਸਮਾਗਮ ਲਈ ਡਾ.ਸਾਹਿਲ ਮਿੱਤਲ, ਐਡਵੋਕੇਟ ਸਮੀਰ ਮਿੱਤਲ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮੇਂ ਦੀ ਸਭ ਤੋਂ ਵੱਡੀ ਲੋੜ ਹਨ ਅਤੇ ਜੇਕਰ ਇਹ ਰੁਝਾਨ ਭਵਿੱਖ ਵਿਚ ਵੀ ਜਾਰੀ ਰਿਹਾ ਤਾਂ ਇਸ ਦੇ ਚੰਗੇ ਨਤੀਜੇ ਨਿਕਲਣਗੇ | ਜਗਦੀਸ਼ ਖੋੜ ਨੇ ਕਿਹਾ ਕਿ ਨਸ਼ਾ ਅਜੋਕੇ ਸਮੇਂ ਵਿਚ ਇੱਕ ਖ਼ਤਰਾ ਬਣ ਗਿਆ ਹੈ | ਅਜਿਹੀ ਸਥਿਤੀ ਵਿਚ ਖੇਡ ਮੁਕਾਬਲੇ ਕਰਵਾਉਣਾ ਬਹੁਤ ਜ਼ਰੂਰੀ ਹੈ | ਮਹਿਮਾਨਾਂ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕਰਦਿਆਂ ਪ੍ਰਧਾਨ ਡਾ. ਸਾਹਿਲ ਮਿੱਤਲ ਨੇ ਕਿਹਾ ਕਿ ਖੇਡ ਗਤੀਵਿਧੀਆਂ ਦਾ ਆਯੋਜਨ ਨੌਜਵਾਨਾਂ ਨੂੰ ਨਸ਼ਾ ਛੱਡਣ ਅਤੇ ਖੇਡਾਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਟਰੱਸਟ ਭਵਿੱਖ ਵਿਚ ਵੀ ਸਾਰਿਆਂ ਦੇ ਸਹਿਯੋਗ ਨਾਲ ਅਜਿਹੇ ਸਮਾਗਮ ਜਾਰੀ ਰੱਖੇਗਾ | ਇਸ ਦੌਰਾਨ ਸੰਸਥਾ ਵਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਇਸ ਸਮਾਗਮ ਵਿਚ ਸਹਿਯੋਗੀ ਰਹੇ ਭਗਵਤੀ ਕਿ੍ਕਟ ਕਲੱਬ ਦੇ ਜੈਦੇਵ ਨੇ ਕਿਹਾ ਕਿ ਇਸ ਟੂਰਨਾਮੈਂਟ ਵਿਚ ਅੱਠ ਟੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ | ਅੱਜ ਪਹਿਲਾ ਮੈਚ ਬਾਲਾ ਜੀ ਇਲੈਵਨ ਅਤੇ ਰਾਈਜ਼ਿੰਗ ਸਟਾਰ ਟੀਮ ਵਿਚਕਾਰ ਖੇਡਿਆ ਗਿਆ, ਜਿਸ ਵਿਚ ਬਾਲਾ ਜੀ ਇਲੈਵਨ ਦੀ ਟੀਮ ਜੇਤੂ ਰਹੀ | ਪਹਿਲਾ ਸੈਮੀਫਾਈਨਲ ਭਗਵਤੀ ਬਲਾਸਟਰ ਅਤੇ ਬਾਲਾ ਜੀ ਇਲੈਵਨ ਵਿਚਕਾਰ ਖੇਡਿਆ ਜਾਵੇਗਾ, ਦੂਜਾ ਸੈਮੀਫਾਈਨਲ ਮੈਚ ਰਾਜਾ ਸਾਂਸੀ ਅਤੇ ਸੁਨੀਲ ਇਲੈਵਨ ਵਿਚਕਾਰ ਖੇਡਿਆ ਜਾਵੇਗਾ | ਫਾਈਨਲ ਮੈਚ ਐਤਵਾਰ ਨੂੰ ਇਨ੍ਹਾਂ ਦੋਵਾਂ ਮੈਚਾਂ ਵਿਚ ਜਿੱਤਣ ਵਾਲੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ | ਸੈਮੀਫਾਈਨਲ ਮੈਚ ਵਿਚ ਸਮਾਜ ਸੇਵਕ ਡਾ. ਵਿਸ਼ਾਲ ਤਨੇਜਾ ਅਤੇ ਵਿਨੀਤ ਚੋਪੜਾ ਮੁੱਖ ਮਹਿਮਾਨ ਹੋਣਗੇ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ 7100 ਰੁਪਏ ਅਤੇ ਉਪ ਜੇਤੂ ਟੀਮ ਨੂੰ 4100 ਰੁਪਏ ਦੇ ਇਨਾਮ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਖ਼ਜ਼ਾਨਚੀ ਰਜਿੰਦਰ ਕਾਂਤੀਵਾਲ, ਐਡਵੋਕੇਟ ਵਿਕਰਮ ਪੰਵਾਰ, ਕਾਲੀ ਇੱਛਾਪੂਜਾਨੀ, ਡਾ. ਅਮਨ ਨਾਗਪਾਲ, ਗੌਰਵ ਨਾਰੰਗ, ਪਾਰੁਲ ਗੁਪਤਾ, ਧੀਰਜ ਖੱਤਰੀ, ਅਨੰਦ ਸੇਤੀਆ, ਮਾਨਿਕ ਡੇਮਾਲਾ, ਅਮਿੱਤ ਗੋਇਲ, ਪੁਨੀਤ ਅਰੋੜਾ ਸੋਨੂੰ, ਰੋਹਿਤ ਨਾਗਪਾਲ, ਨਵੀਨ ਖੀਰੀਵਾਲ, ਪਵਨ ਮਿੱਢਾ ਆਦਿ ਹਾਜ਼ਰ ਸਨ | ਸਟੇਜ ਦਾ ਸੰਚਾਲਨ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਭਾਰਤ ਗੋਇਲ ਨੇ ਕੀਤਾ |