ਫਿਰੋਜ਼ਪੁਰ, 19 ਦਸੰਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਚਾਵਲਾ ਹੋਟਲ ਤੋਂ ਅੰਦਰ ਸੱਜੇ ਹੱਥ ਗਲੀ ਵਿਚ ਮੁੜੀ ਤਾਂ ਸਾਹਮਣੇ ਮਾਲਵਾ ਖ਼ਾਲਸਾ ਸਕੂਲ ਦੀ ਕੰਧ ਨਾਲ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ ਜੋ ਮੱਧਮ ਰੌਸ਼ਨੀ ਵਿਚ ਸਿਲਵਰ ਪੇਪਰ ਨਾਲ ਧੰੂਏਾ ਨੂੰ ਨੱਕ ਨਾਲ ਅੰਦਰ ਖਿੱਚ ਰਿਹਾ ਸੀ | ਜਦੋਂ ਪੁਲਿਸ ਪਾਰਟੀ ਕੋਲ ਪਹੁੰਚੀ ਤੇ ਇਕਦਮ ਘਬਰਾ ਗਿਆ | ਜਿਸ ਦੇ ਸੱਜੇ ਹੱਥ ਵਿਚ ਇਕ ਲਾਈਟਰ ਅਤੇ ਖੱਬੇ ਹੱਥ ਵਿਚ ਸਿਲਵਰ ਪੇਪਰ ਸੀ | ਜਿਸ ਨੂੰ ਕਾਬੂ ਕਰਕੇ ਨਾਂ ਪਤਾ ਪੁੱਛਣ 'ਤੇ ਉਸ ਨੇ ਆਪਣਾ ਨਾਮ ਸੋਨੰੂ ਪੁੱਤਰ ਰਾਮ ਲਾਲ ਵਾਸੀ ਬਸਤੀ ਸ਼ੇਖ਼ਾਂ ਵਾਲੀ ਫਿਰੋਜ਼ਪੁਰ ਸ਼ਹਿਰ ਦੱਸਿਆ | ਉਸਨੇ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੈ ਅਤੇ ਅੱਜ ਉਹ ਇੱਥੇ ਖਾਲੀ ਜਗ੍ਹਾ 'ਤੇ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ | ਜਿਸ ਨੂੰ ਪੁਲਿਸ ਨੇ ਲਾਈਟਰ ਅਤੇ ਸਿਲਵਰ ਪੇਪਰ ਸਮੇਤ ਕਾਬੂ ਕਰਕੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਮੁਕਦਮਾ ਦਰਜ ਕੀਤਾ |