17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਬਿਨਾਂ ਪੱਖਪਾਤ ਤੋਂ ਆਪਣੇ ਸਮਾਜ ਪ੍ਰਤੀ ਬਣਦੇ ਫ਼ਰਜ਼ਾਂ ਨੂੰ ਜਾਰੀ ਰੱਖਾਂਗਾ-ਸੇਖੋਂ

Ad Position 21
No active advertisement
ਮੁੱਦਕੀ ਸਥਿਤ ਆਪਣੇ ਘਰ 'ਚ ਸਮਰਥਕਾਂ ਨਾਲ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ | ਤਸਵੀਰ : ਭਾਰਤ ਭੂਸ਼ਨ ਅਗਰਵਾਲ <br/> 20-12-2025
ਮੁੱਦਕੀ, 19 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਬੀਤੇ ਦਿਨ ਸੰਪੰਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਬੁੱਧਵਾਰ ਨੂੰ ਆਏ ਨਤੀਜਿਆਂ ਵਿਚ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਕਸਬਾ ਮੁੱਦਕੀ ਦੇ ਜੰਮਪਲ ਗੁਰਪ੍ਰੀਤ ਸਿੰਘ ਸੇਖੋਂ ਧੜੇ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਿਆਸੀ ਗਲਿਆਰਿਆਂ 'ਚ ਸੇਖੋਂ ਮੁੱਦਕੀ ਦੇ ਵਿਧਾਇਕੀ ਵੱਲ ਸਫ਼ਰ ਦੇ ਚਰਚੇ ਸ਼ੁਰੂ ਕਰ ਦਿੱਤੇ ਹਨ | ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਆਪਣਾ ਇਕ ਆਜ਼ਾਦ ਧੜਾ ਬਣਾ ਕੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਚੋਣਾਂ 'ਚ ਆਪਣੇ ਉਮੀਦਵਾਰ ਖੜੇ ਕੀਤੇ ਸਨ, ਜਿਸ ਵਿਚ ਗੁਰਪ੍ਰੀਤ ਸਿੰਘ ਸੇਖੋਂ ਦੀਆਂ ਦੋਨੋਂ ਪਤਨੀਆਂ ਕੁਲਜੀਤ ਕੌਰ ਸੇਖੋਂ ਅਤੇ ਮਨਦੀਪ ਕੌਰ ਸੇਖੋਂ ਨੇ ਬਲਾਕ ਘੱਲ ਖ਼ੁਰਦ 'ਚ ਪੈਂਦੀਆਂ ਫ਼ਿਰੋਜ਼ਸ਼ਾਹ ਤੇ ਬਜੀਦਪੁਰ ਦੀਆਂ ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਕ੍ਰਮਵਾਰ 8760 ਤੇ 3127 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ ਅਤੇ ਪੰਚਾਇਤ ਸਮਿਤੀ ਦੀਆਂ 23 ਸੀਟਾਂ ਵਿਚੋਂ ਗੁਰਪ੍ਰੀਤ ਸਿੰਘ ਸੇਖੋਂ ਦੇ ਆਜ਼ਾਦ ਧੜੇ ਨੇ 11 ਸੀਟਾਂ ਜਿੱਤੀਆਂ ਅਤੇ ਆਪ ਨੂੰ 6 ਸੀਟਾਂ, ਅਕਾਲੀ ਦਲ (ਬ) 4, ਕਾਂਗਰਸ 2 ਸੀਟਾਂ 'ਤੇ ਜੇਤੂ ਰਹੀ ਹੈ | ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ 'ਚ ਅਕਾਲੀ ਦਲ (ਬ) ਤੇ ਸੇਖੋਂ ਦੇ ਆਜ਼ਾਦ ਧੜੇ ਦਾ ਗੱਠਜੋੜ ਸੀ | ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਦੇ ਜੇਕਰ ਪਿਛਲੇ ਜੀਵਨ ਸਫ਼ਰ 'ਤੇ ਝਾਤ ਮਾਰੀ ਜਾਵੇ ਤਾਂ ਅੱਜ ਦਾ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਜਿਸ ਤਰ੍ਹਾਂ ਸਭਨਾਂ ਦਾ ਚਹੇਤਾ ਨੇਤਾ ਬਣ ਕੇ ਉੱਭਰਿਆ ਹੈ ਉਹ ਹੈਰਾਨੀਜਨਕ ਹੈ | ਇਸ ਸਬੰਧੀ ਸਮਾਜ ਸੇਵੀ ਆਗੂ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਨੇ ਕਿਹਾ ਕਿ ਉਹ ਆਪਣੀ ਇਸ ਜਿੱਤ 'ਤੇ ਜਿੱਥੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦੇ ਹਨ, ਉੱਥੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਮੂਹ ਵੋਟਰਾਂ, ਸਪੋਰਟਰਾਂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਵੀ ਕਰਦੇ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਸਾਨੂੰ ਇਹ ਕਾਮਯਾਬੀ ਮਿਲੀ | ਉਨ੍ਹਾਂ ਕਿਹਾ ਕਿ ਪੋਹ ਮਹੀਨੇ 'ਚ ਸ਼ਹੀਦੀ ਸਾਕਾ ਹੋਣ ਕਰਕੇ ਉਹ ਕਿਸੇ ਤਰ੍ਹਾਂ ਦਾ ਜਸ਼ਨ ਨਹੀਂ ਮਨਾਉਣਗੇ, ਸਗੋਂ ਵਾਹਿਗੁਰੂ ਦਾ ਓਟ ਆਸਰਾ ਲੈ ਬਿਨਾਂ ਪੱਖਪਾਤ ਤੋਂ ਆਪਣੇ ਸਮਾਜ ਪ੍ਰਤੀ ਬਣਦੇ ਫ਼ਰਜ਼ਾਂ ਨੂੰ ਜਾਰੀ ਰੱਖਣਗੇ |
Ad Position 22
No active advertisement
ਪਿਛਲੀ ਖ਼ਬਰ ਦਿਨ-ਦਿਹਾੜੇ ਚੋਰ ਦੁਕਾਨ ਤੋਂ ਜੈਕੇਟ ਚੋਰੀ ਕਰਕੇ ਹੋਇਆ ਫ਼ਰਾਰ-ਘਟਨਾ ਸੀ.ਸੀ. ਟੀ.ਵੀ ਕੈਮਰੇ 'ਚ ਕੈਦ <br/> ਅਗਲੀ ਖ਼ਬਰ ਚੋਣਾਂ ਮਗਰੋਂ ਆਸ਼ੂ ਬੰਗੜ ਨੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਮੁੱਚੀ ਕਾਂਗਰਸ ਲੀਡਰਸ਼ਿਪ ਨਾਲ ਕੀਤਾ ਮੰਥਨ
Ad Position 24