ਮਮਦੋਟ, 22 ਦਸੰਬਰ (ਸੁਖਦੇਵ ਸਿੰਘ ਸੰਗਮ)-ਪ੍ਰਭੂ ਯਸੂ ਮਸੀਹ ਦੇ ਜਨਮ ਦਿਨ ਕ੍ਰਿਸਮਿਸ ਡੇਅ ਮੌਕੇ ਮਸੀਹੀ ਭਾਈਚਾਰੇ ਵਲੋਂ ਕਸਬਾ ਮਮਦੋਟ ਵਿਖੇ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਭਾਈਚਾਰੇ ਦੇ ਆਗੂਆਂ, ਔਰਤਾਂ, ਬੱਚਿਆਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ | ਇਸ ਸ਼ੋਭਾ ਯਾਤਰਾ ਦੌਰਾਨ ਪ੍ਰਭੂ ਯਸੂ ਮਸੀਹ ਦੇ ਜਨਮ ਅਤੇ ਜੀਵਨ ਨਾਲ ਸਬੰਧਿਤ ਸੁੰਦਰ ਝਾਕੀਆਂ ਸਜਾਈਆਂ ਗਈਆਂ | ਜਿਸ ਦੌਰਾਨ ਧਾਰਮਿਕ ਗੀਤ, ਪ੍ਰਾਰਥਨਾਵਾਂ ਅਤੇ ਸਮੁੱਚੇ ਵਿਸ਼ਵ ਲਈ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਨਾਅਰੇ ਮੱੁਖ ਆਕਰਸ਼ਨ ਰਹੇ | ਸ਼ੋਭਾ ਯਾਤਰਾ ਕਸਬਾ ਮਮਦੋਟ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘੀ ਤਾਂ ਸਥਾਨਕ ਲੋਕਾਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ ਅਤੇ ਜਸਮੇਲ ਸਿੰਘ ਲਾਡੀ ਗਹਿਰੀ ਵੀ ਹਾਜ਼ਰ ਹੋਏ ਜਿੰਨਾ ਨੇ ਪ੍ਰਭੂ ਯਸੂ ਮਸੀਹ ਦੇ ਜਨਮ ਦਿਨ ਦੀ ਸੰਗਤ ਨੂੰ ਵਧਾਈ ਦਿੱਤੀ ਅਤੇ ਧਾਰਮਿਕ ਦਿਹਾੜੇ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਨ ਨਾਲ ਮਨਾਉਣ ਦੀ ਅਪੀਲ ਵੀ ਕੀਤੀ | ਇਸ ਸਮਾਗਮ ਦੌਰਾਨ ਪਾਸਟਰ ਪ੍ਰੇਮ ਮਸੀਹ, ਪਾਸਟਰ ਹਨੂਕ ਭੱਟੀ, ਐਮ.ਸੀ ਸੋਨੂੰ ਸੇਠੀ, ਚੇਅਰਮੈਨ ਬਲਰਾਜ ਸਿੰਘ ਸੰਧੂ, ਅਤੇ ਗੁਰਮੀਤ ਸਿੰਘ ਗਿੱਲ ਸਮੇਤ ਮਸੀਹੀ ਭਾਈਚਾਰੇ ਦੇ ਆਗੂ ਮੌਜੂਦ ਸਨ |