02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਨੂੰ ਮੁਅੱਤਲ ਕਰਨ ਦੀ ਨਿੰਦਾ

ਮੱਲਾਂਵਾਲਾ , 2 ਅਕਤੂਬਰ ( ਗੁਰਦੇਵ ਸਿੰਘ )- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੌੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਫੂਡ ਸੇਫਟੀ ਅਫ਼ਸਰ ਨੂੰ ਮੁਅੱਤਲ ਕਰਨ ਤੇ ਬਦਲੀ ਕਰਨ ਵਿਰੁੱਧ ਮਤਾ ਪਾਸ ਕਰਦਿਆਂ ਪੁਰਜ਼ੋਰ ਨਿੰਦਾ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੌੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਫੂਡ ਸੇਫਟੀ ਅਫ਼ਸਰ ਨੂੰ ਮੁਅੱਤਲ ਕਰਕੇ ਬਹੁਤ ਗਲਤ ਕੀਤਾ ਹੈ ਅਤੇ ਅਜਿਹੇ ਅਫ਼ਸਰਾਂ ਦੀ ਸਮਾਜ ਨੂੰ ਲੋੜ ਹੈ ।

Ad Position 21
No active advertisement
ਅਜੀਤ ਡੈਸਕ 03-10-2026
ਮੱਲਾਂਵਾਲਾ , 2 ਅਕਤੂਬਰ ( ਗੁਰਦੇਵ ਸਿੰਘ )- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੌੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਫੂਡ ਸੇਫਟੀ ਅਫ਼ਸਰ ਨੂੰ ਮੁਅੱਤਲ ਕਰਨ ਤੇ ਬਦਲੀ ਕਰਨ ਵਿਰੁੱਧ ਮਤਾ ਪਾਸ ਕਰਦਿਆਂ ਪੁਰਜ਼ੋਰ ਨਿੰਦਾ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੌੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਫੂਡ ਸੇਫਟੀ ਅਫ਼ਸਰ ਨੂੰ ਮੁਅੱਤਲ ਕਰਕੇ ਬਹੁਤ ਗਲਤ ਕੀਤਾ ਹੈ ਅਤੇ ਅਜਿਹੇ ਅਫ਼ਸਰਾਂ ਦੀ ਸਮਾਜ ਨੂੰ ਲੋੜ ਹੈ । ਇਸ ਲਈ ਇਸ ਅਫ਼ਸਰ ਨੂੰ ਤੁਰੰਤ ਬਹਾਲ ਕੀਤਾ ਜਾਣਾ ਚਾਹੀਦਾ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ ਦੀ ਫ਼ਸਲ ’ ਤੇ 25 ਰੁਪਏ ਦਾ ਨਿਗੂਣਾ ਵਾਧਾ ਕੀਤਾ ਗਿਆ ਹੈ , ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਮੁੱਢੋਂ ਰੱਦ ਕਰਦੀ ਹੈ ਤੇ ਮੰਗ ਕਰਦੀ ਹੈ ਕਿ 8 ਹਜ਼ਾਰ ਰੁਪਏ ਫੀ ਕੁਇੰਟਲ ਕਣਕ ਦਾ ਰੇਟ ਦਿੱਤਾ ਜਾਵੇ । ਇਸ ਮੌਕੇ ਮਨਮੋਹਨ ਸਿੰਘ ਥਿੰਦ ਸਕੱਤਰ ਪੰਜਾਬ , ਗੁਰਬਚਨ ਸਿੰਘ ਚੰਦੇਵਾਲਾ ਮੀਤ ਪ੍ਰਧਾਨ , ਸੁਖਦੇਵ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ , ਦਰਬਾਰਾ ਸਿੰਘ ਮੱਲ੍ਹੀ ਪ੍ਰੈੱਸ ਸਕੱਤਰ ਜ਼ਿਲ੍ਹਾ ਫ਼ਿਰੋਜ਼ਪੁਰ , ਲਖਵਿੰਦਰ ਸਿੰਘ ਸ਼ੂਸ਼ਕ ਬਲਾਕ ਪ੍ਰਧਾਨ ਖੋਸਾ ਦਲ ਸਿੰਘ , ਕੁਲਵੰਤ ਸਿੰਘ ਥਿੰਦ ਜਰਨਲ ਸਕੱਤਰ , ਸੁਖਦੇਵ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਫ਼ਿਰੋਜ਼ਪੁਰ , ਸੁਖਦੀਪ ਸਿੰਘ ਢੋਟ ਬਲਾਕ ਜਰਨਲ ਸਕੱਤਰ , ਲਖਬੀਰ ਸਿੰਘ ਬਲਾਕ ਪ੍ਰਧਾਨ ਬਾਨਾਂ ਵਾਲੀ , ਰਣਜੀਤ ਸਿੰਘ ਮੀਤ ਪ੍ਰਧਾਨ ਬਲਾਕ ਮੱਲਾਂਵਾਲਾ , ਹਰਪਾਲ ਸਿੰਘ ਭੁੱਲਰ ਮੀਤ ਪ੍ਰਧਾਨ ਬਲਾਕ ਮੱਲਾਂਵਾਲਾ , ਸ਼ੇਰ ਸਿੰਘ ਪ੍ਰਚਾਰ ਸਕੱਤਰ ਫ਼ਿਰੋਜ਼ਪੁਰ , ਮੇਹਰ ਸਿੰਘ ਘੁਮਿਆਰੀ ਵਾਲਾ , ਬਲਦੇਵ ਸਿੰਘ ਬਸਤੀ ਕਿਸ਼ਨ ਸਿੰਘ ਵਾਲੀ , ਕੁਲਵੰਤ ਸਿੰਘ ਮੋਟਰਾਂ ਵਾਲਾ , ਜਥੇਦਾਰ ਚਤਰ ਸਿੰਘ ਮੱਲਾਂਵਾਲਾ , ਅਵਤਾਰ ਸਿੰਘ ਬਲਾਕ ਪ੍ਰਧਾਨ ਸ਼ੇਰਖਾਂ , ਕੁਲਬੀਰ ਸਿੰਘ ਸਰਪੰਚ ਨਾਜੂ ਸ਼ਾਹ ਵਾਲਾ , ਅੰਗਰੇਜ ਸਿੰਘ ਕੋਹਾਲਾ , ਕੁਲਬੀਰ ਸਿੰਘ ਥਿੰਦ , ਸਰਦਾਰਾ ਸਿੰਘ ਸੁੱਧੇ ਵਾਲਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਰਜਿੰਦਰ ਦੀਪਾ ਨਾਲ ਹੋਈ ਧੱਕੇਸ਼ਾਹੀ ਦੇ ਖ਼ਿਲਾਫ਼ ਕਾਂਗਰਸ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ-ਵਿਜੇਇੰਦਰ ਸਿੰਗਲਾ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਿਚ ‘ਸਵੱਛ ਭਾਰਤ ਦਿਵਸ’ ਮਨਾਇਆ
Ad Position 24