ਵਾਹਿਗੁਰੂ ਕਾਲਜ ਵਿਖੇ ਗਾਂਧੀ ਜੈਅੰਤੀ ਦੀ ਪੂਰਵ ਸੰਧਿਆ ’ਤੇ ਵਿਚਾਰ ਗੋਸ਼ਟੀ
ਅਬੋਹਰ, 2 ਅਕਤੂਬਰ (ਵਿਵੇਕ ਹੂੜੀਆ)- “ਮਹਾਤਮਾ ਗਾਂਧੀ ਇਕ ਯੁੱਗ ਪੁਰਖ ਸਨ, ਜਿਨ੍ਹਾਂ ਨੇ ਇਕ ਆਦਰਸ਼ ਸਮਾਜ ਦੀ ਕਲਪਨਾ ਕੀਤੀ। ਉਹ ਕਿਸੇ ਦੇਸ਼ ਜਾਂ ਸਮੇਂ ਦੀਆਂ ਸੀਮਾਵਾਂ ਵਿਚ ਬੱਝੇ ਹੋਏ ਨਹੀਂ, ਸਗੋਂ ਅਸੀਮਿਤ ਹਨ, ‘ਇਹ ਵਿਚਾਰ ਡਾ.
ਅਬੋਹਰ, 2 ਅਕਤੂਬਰ (ਵਿਵੇਕ ਹੂੜੀਆ)- “ਮਹਾਤਮਾ ਗਾਂਧੀ ਇਕ ਯੁੱਗ ਪੁਰਖ ਸਨ, ਜਿਨ੍ਹਾਂ ਨੇ ਇਕ ਆਦਰਸ਼ ਸਮਾਜ ਦੀ ਕਲਪਨਾ ਕੀਤੀ। ਉਹ ਕਿਸੇ ਦੇਸ਼ ਜਾਂ ਸਮੇਂ ਦੀਆਂ ਸੀਮਾਵਾਂ ਵਿਚ ਬੱਝੇ ਹੋਏ ਨਹੀਂ, ਸਗੋਂ ਅਸੀਮਿਤ ਹਨ, ‘ਇਹ ਵਿਚਾਰ ਡਾ. ਸੰਦੇਸ਼ ਤਿਆਗੀ ਨੇ ਵਾਹਿਗੁਰੂ ਕਾਲਜ ਕਰਵਾਈ ਗਈ ਇਕ ਵਿਸ਼ੇਸ਼ ਵਿਚਾਰ ਗੋਸ਼ਟੀ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰਗਟ ਕੀਤੇ। ਡਾ.ਤਿਆਗੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਆਪਣੇ ਵਿਚਾਰਾਂ ਅਤੇ ਵਿਵਹਾਰ ਵਿਚ ਅਦਭੁਤ ਏਕਤਾ ਦਾ ਸਬੂਤ ਦਿੱਤਾ। ਗੋਸ਼ਟੀ ਦੌਰਾਨ ਅਸਿਸਟੈਂਟ ਪ੍ਰੋ.ਪਵਨ ਕੁਮਾਰ ਨੇ ਮਹਾਤਮਹ ਗਾਂਧੀ ਦੇ ਰਾਜਨੀਤਕ ਸਿਧਾਂਤਾਂ ’ਤੇ ਚਾਨਣਾ ਪਾਇਆ। ਸਮਾਜ ਸ਼ਾਸਤਰ ਦੀ ਅਸਿਸਟੈਂਟ ਪ੍ਰੋ. ਸੁਮਨ ਸੁਆਮੀ ਨੇ ਅੱਜ ਦੇ ਦੌਰ ਵਿਚ ਸੱਚ, ਅਹਿੰਸਾ ਤੇ ਤਿਆਗ ਦੇ ਵਿਚਾਰਾਂ ਨੂੰ ਬਹੁਤ ਮਹੱਤਵਪੂਰਨ ਦੱਸਿਆ। ਇਤਿਹਾਸ ਵਿਭਾਗ ਦੀ ਮੁਖੀ ਕਿਰਨਦੀਪ ਨੇ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ। ਪ੍ਰੋ. ਗੁਰਚਰਨ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।