25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ 'ਚ ਨੇਚਰ ਕੈਂਪ-ਈਕੋਵਿਜ਼ਨ, ਹੈਂਡਸ-ਆਨ ਵਰਕਸ਼ਾਪ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 24-12-2025
ਫ਼ਿਰੋਜ਼ਪੁਰ, 23 ਦਸੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਜੁਆਲੋਜੀ ਵਿਭਾਗ ਅਤੇ ਈਕੋ ਕਲੱਬ ਵਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ ਵਲੋਂ ਪ੍ਰਯੋਜਿਤ ਅਤੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਨੇਚਰ ਕੈਂਪ ਹੈਂਡਸ ਆਨ ਵਰਕਸ਼ਾਪ ਫ਼ਾਰ ਟੂਮਾਰੋਜ਼ ਈਕੋ-ਲੀਡਰਜ਼ (ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ) ਦੀ ਸ਼ੁਰੂਆਤ ਕੀਤੀ ਗਈ | ਚਾਰ ਦਿਨਾਂ ਨੇਚਰ ਕੈਂਪ ਦੇ ਪਹਿਲੇ ਦਿਨ ਕਾਲਜ ਦੇ ਆਡੀਟੋਰੀਅਮ ਵਿਚ ਈਕੋਵਿਜ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਦਿਲਚਸਪ ਸੈਸ਼ਨਾਂ ਅਤੇ ਹੈਂਡਸ-ਆਨ ਲਰਨਿੰਗ ਨਾਲ ਹੋਈ | ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਡਾ.ਕੇ.ਐੱਸ.ਬਾਠ (ਜੁਆਇੰਟ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ), ਡਾ. ਬੀ.ਕੇ. ਤਿਆਗੀ (ਸਾਇੰਟਿਸਟ-ਈ, ਰਿਟਾਇਰਡ, ਡੀ.ਐੱਸ.ਟੀ., ਭਾਰਤ ਸਰਕਾਰ) ਡਾ. ਆਸਕ ਹੁਸੈਨ (ਐਸੋਸੀਏਟ ਪ੍ਰੋਫੈਸਰ, ਕੈਮਿਸਟਰੀ ਵਿਭਾਗ, ਗੌਰਮਿੰਟ ਗਾਂਧੀ ਮੈਮੋਰੀਅਲ ਸਾਇੰਸ ਕਾਲਜ, ਜੰਮੂ) ਡਾ. ਮੰਦਾਕਨੀ ਠਾਕੁਰ (ਪ੍ਰੋਜੈਕਟ ਕੋਆਰਡੀਨੇਟਰ, ਪੀ.ਐੱਸ.ਸੀ.ਐੱਸ.ਟੀ.), ਜਫ਼ਰ ਹੁਸੈਨ (ਸਾਇੰਸ ਮਾਸਟਰ, ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ, ਬਠਿੰਡੀ, ਜੰਮੂ) ਡਾ. ਸਤਿੰਦਰ ਸਿੰਘ (ਡਿਪਟੀ ਡੀ.ਈ.ਓ ਸੈਕੰਡਰੀ, ਫ਼ਿਰੋਜ਼ਪੁਰ) ਅਤੇ ਦਿਨੇਸ਼ ਕੁਮਾਰ (ਸਿੱਖਿਆ ਵਿਭਾਗ, ਫ਼ਿਰੋਜ਼ਪੁਰ) ਨੇ ਆਪਣੀ ਹਾਜ਼ਰੀ ਨਾਲ ਸ਼ੋਭਾ ਵਧਾਈ | ਕਾਲਜ ਵਲੋਂ ਪਿ੍ੰਸੀਪਲ ਡਾ. ਸੰਗੀਤਾ, ਡਾ. ਵੰਦਨਾ ਗੁਪਤਾ (ਡੀਨ ਅਕਾਦਮਿਕ), ਪ੍ਰੋਜੈਕਟ ਕੋਆਰਡੀਨੇਟਰ ਡਾ. ਮੋਕਸ਼ੀ (ਇੰਚਾਰਜ, ਈਕੋ ਕਲੱਬ ਅਤੇ ਮੁਖੀ, ਪੋਸਟ ਗ੍ਰੈਜੂਏਟ ਜੁਆਲੋਜੀ ਵਿਭਾਗ) ਅਤੇ ਡਾ. ਰਮਣੀਕ ਕੌਰ (ਇੰਚਾਰਜ, ਈਕੋ ਕਲੱਬ ਸਹਾਇਕ ਪ੍ਰੋਫੈਸਰ, ਪੋਸਟ ਗ੍ਰੈਜੂਏਟ ਜੁਆਲੋਜੀ ਵਿਭਾਗ) ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ | ਵਰਕਸ਼ਾਪ ਦੌਰਾਨ ਨੇਚਰ ਨਾਲ ਸੰਬੰਧਿਤ ਵਿਸ਼ਿਆਂ 'ਤੇ ਵਿਦਵਾਨਾਂ ਵਲੋਂ ਭਾਗੀਦਾਰਾਂ ਅਤੇ ਵਿਦਿਆਰਥਣਾਂ ਨਾਲ ਸੁਚੱਜੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਗਈ | ਕੈਂਪ ਦਾ ਦੂਜਾ ਦਿਨ ਗਿਆਨ, ਨਿਰੀਖਣ ਅਤੇ ਵਿਹਾਰਕ ਅਨੁਭਵਾਂ ਦੇ ਸੁੰਦਰ ਮੇਲ ਨਾਲ ਸ਼ੁਰੂ ਹੋਇਆ | ਦਿਨ ਦੀ ਸ਼ੁਰੂਆਤ ਪਹਿਲੇ ਦਿਨ ਦੀਆਂ ਗਤੀਵਿਧੀਆਂ ਦੇ ਸੰਖੇਪ ਸਮੀਖਿਆ ਨਾਲ ਹੋਈ | ਇਸ ਦੌਰਾਨ ਭਾਗੀਦਾਰਾਂ ਨੇ ਪੌਦਿਆਂ ਅਤੇ ਜਾਨਵਰਾਂ ਵਿਚ ਜੈਵ ਵਿਭਿੰਨਤਾ 'ਤੇ ਆਧਾਰਿਤ ਸੈਸ਼ਨਾਂ ਵਿਚ ਭਾਗ ਲੈ ਕੇ ਜੀਵਨ ਰੂਪਾਂ ਦੇ ਆਪਸੀ ਸੰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ | ਉਪਰੰਤ ਜੰਗਲੀ ਜੀਵਨ, ਵਾਤਾਵਰਨ ਸੰਤੁਲਨ ਅਤੇ ਕੁਦਰਤ ਦੀ ਮਹੱਤਤਾ 'ਤੇ ਮਨਮੋਹਕ ਪ੍ਰਸਤੁਤੀਆਂ ਹੋਈਆਂ | ਇਸ ਤੋਂ ਇਲਾਵਾ ਪੌਦਿਆਂ ਦੇ ਵੱਖ-ਵੱਖ ਸਮੂਹਾਂ ਦੀ ਵਰਗੀਕਰਨ ਪ੍ਰਣਾਲੀ ਅਤੇ ਉਨ੍ਹਾਂ ਦੀ ਆਰਥਿਕ ਮਹੱਤਤਾ 'ਤੇ ਵੀ ਰੌਸ਼ਨੀ ਪਾਈ ਗਈ | ਵਿਦਿਆਰਥਣਾਂ ਨੇ ਕੀੜਿਆਂ ਦੀ ਦੁਨੀਆ ਦੀ ਪੜਚੋਲ ਕੀਤੀ ਅਤੇ ਪੂਟਰ, ਬਟਰਫਲਾਈ ਨੈੱਟ ਅਤੇ ਪਾਣੀ ਵਿਚ ਰਹਿਣ ਵਾਲੇ ਕੀੜਿਆਂ ਦੇ ਨਿਰੀਖਣ ਸਾਧਨਾਂ ਦੀ ਵਰਤੋਂ ਕਰਨੀ ਸਿੱਖੀ | ਵਿਦਿਆਰਥਣਾਂ ਨੇ ਐਂਟੇਰੀਅਮ ਅਤੇ ਵਰਮੀਕੇਰੀਅਮ ਬਣਾਉਣ ਦੇ ਨਾਲ-ਨਾਲ ਕੀੜਿਆਂ ਦੇ ਜੀਵਨ ਚੱਕਰ ਅਤੇ ਨਿਵਾਸ ਸਥਾਨਾਂ ਬਾਰੇ ਵੀ ਵਿਹਾਰਕ ਜਾਣਕਾਰੀ ਪ੍ਰਾਪਤ ਕੀਤੀ | ਸੈਸ਼ਨ ਦਾ ਸਮਾਪਨ 'ਪੌਦਿਆਂ ਨਾਲ ਮੌਜ-ਮਸਤੀ' ਗਤੀਵਿਧੀ ਨਾਲ ਹੋਇਆ | ਅੰਤ ਵਿਚ ਪਿ੍ੰਸੀਪਲ ਡਾ. ਸੰਗੀਤਾ ਨੇ ਚੱਲ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਨੇਚਰ ਕੈਂਪ ਦੀ ਸਫਲਤਾ ਲਈ ਕਾਲਜ ਦੇ ਈਕੋ ਕਲੱਬ ਅਤੇ ਜੁਆਲੋਜੀ ਵਿਭਾਗ ਦੀ ਪੂਰੀ ਟੀਮ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ 'ਚ ਮੁਕੱਦਮਾ ਦਰਜ ਅਗਲੀ ਖ਼ਬਰ ਪੰਜਾਬ ਰਾਜ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਰਬਸੰਮਤੀ ਨਾਲ ਚੋਣ <br/>
Ad Position 24