ਮੱਲਾਂਵਾਲਾ, 23 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ 'ਚ ਕੁੱਟਮਾਰ ਕਰਨ 'ਤੇ ਥਾਣਾ ਆਰਿਫ਼ ਕੇ ਪੁਲਿਸ ਨੇ 6 ਵਿਅਕਤੀਆਂ ਸਮੇਤ ਅਣਪਛਾਤਿਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਅਨੁਸਾਰ ਬਲਜਿੰਦਰ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਪਿੰਡ ਨਿਜ਼ਾਮ ਵਾਲਾ ਨੇ ਬਿਆਨ ਦਰਜ ਕਰਵਾਏ ਕਿ 2 ਸਾਲ ਪਹਿਲਾਂ ਗਲੀ ਦੀ ਨਾਲੀ ਦੀ ਸਫ਼ਾਈ ਲੈ ਕੇ ਲੜਾਈ ਹੋਈ ਸੀ, ਜੋ ਬਾਅਦ ਵਿਚ ਨਿਬੇੜਾ ਹੋ ਗਿਆ ਸੀ ਪਰ ਉਸੇ ਰੰਜਿਸ਼ ਨੂੰ ਲੈ ਕੇ ਜੱਗਾ ਪੁੱਤਰ ਚਿਰਾਗ਼, ਆਕਾਸ਼ਦੀਪ ਪੁੱਤਰ ਜੱਸਾ, ਵੰਸ਼ ਪੁੱਤਰ ਜੱਸਾ, ਰਾਹੁਲ ਪੁੱਤਰ ਜੋਗਿੰਦਰ, ਪਰਮਿੰਦਰ ਪੁੱਤਰ ਜੱਗ, ਹਰਜਿੰਦਰ ਪੁੱਤਰ ਜੱਗਾ ਤੇ ਹੋਰ 8-10 ਅਣਪਛਾਤਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਅਤੇ ਉਸ ਦੇ ਘਰ ਅੰਦਰ ਦਾਖ਼ਲ ਹੋ ਕੇ ਘਰ ਦੇ ਦਰਵਾਜ਼ੇ, ਬਾਰੀਆਂ ਦੇ ਸ਼ੀਸ਼ੇ, ਵਾਸ਼ਿੰਗ ਮਸ਼ੀਨ ਵੀ ਭੰਨ ਦਿੱਤੀ | ਪੁਲਿਸ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |