ਅਬੋਹਰ, 25 ਦਸੰਬਰ (ਵਿਵੇਕ ਹੂੜੀਆ)-ਸ਼੍ਰੀ ਸਾਂਵਰੀਆ ਸਿੱਖਿਆ ਕੇਂਦਰ ਵਿਖੇ ਇਕ ਆਮ ਗਿਆਨ ਮੁਕਾਬਲਾ ਕਰਵਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਕੇਂਦਰ ਅਤੇ ਸਿਲਾਈ ਕੇਂਦਰ ਦੇ ਇੰਚਾਰਜ ਭਰਤ ਨਾਗਪਾਲ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਰਾਮਦੇਵ ਨਗਰੀ ਖਟੀਕ ਸਮਾਜ ਵਲੋਂ ਬਣਾਈ ਗਈ ਧਰਮਸ਼ਾਲਾ ਵਿਚ ਕਰਵਾਇਆ ਗਿਆ | ਪ੍ਰੋਗਰਾਮ ਦੇ ਮੁੱਖ ਬੁਲਾਰੇ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿਚ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਪ੍ਰੋਗਰਾਮ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਜਾਪ ਨਾਲ ਕੀਤੀ ਗਈ | ਇਸ ਮੌਕੇ ਕੇਂਦਰ ਦੇ ਭਰਾਵਾਂ ਅਤੇ ਭੈਣਾਂ ਦੁਆਰਾ ਇੱਕ ਸੰਸਕਿ੍ਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਦੋਂ ਕਿ ਕੇਂਦਰ ਵਿਚ ਪੜ੍ਹਾਉਂਦੀ ਦੀਦੀ ਕਰੀਨਾ ਨੇ ਇਕ ਆਮ ਗਿਆਨ ਮੁਕਾਬਲਾ ਕਰਵਾਇਆ | ਰਿਸ਼ੀ ਗੋਇਲ ਅਤੇ ਹਰਸ਼ ਨਾਗਪਾਲ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ | ਭਰਤ ਨਾਗਪਾਲ ਨੇ ਵੀ ਸ਼੍ਰੀ ਸਾਂਵਰੀਆ ਸਿੱਖਿਆ ਕੇਂਦਰ ਦੇ ਭਰਾਵਾਂ ਅਤੇ ਭੈਣਾਂ ਨਾਲ ਆਪਣੀ ਪੋਤੀ ਸਾਂਚੀ ਦਾ ਜਨਮਦਿਨ ਬਹੁਤ ਸ਼ਰਧਾ ਨਾਲ ਮਨਾਇਆ ਅਤੇ ਮਹਿਮਾਨ ਸਰਦਾਰ ਤੇਜਿੰਦਰ ਸਿੰਘ ਖ਼ਾਲਸਾ ਦਾ ਦਿਲੋਂ ਧੰਨਵਾਦ ਕੀਤਾ, ਜਦੋਂ ਕਿ ਮੋਹਿਤ ਨਾਗਪਾਲ ਨੇ ਕੇਂਦਰ ਦੇ ਭਰਾਵਾਂ ਅਤੇ ਭੈਣਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ |