ਫ਼ਾਜ਼ਿਲਕਾ, 25 ਦਸੰਬਰ (ਦਵਿੰਦਰ ਪਾਲ ਸਿੰਘ)-ਸਰਹੱਦੀ ਪੇਂਡੂ ਖੇਤਰਾਂ ਵਿਚ ਬੱਚਿਆਂ ਨੂੰ ਸ਼ਾਮ ਵੇਲੇ ਲੱਗਣ ਵਾਲੇ ਏਕਲ ਸਕੂਲਾਂ, ਜਿਨ੍ਹਾਂ ਵਿਚ ਧਾਰਮਿਕ, ਸਮਾਜਿਕ ਅਤੇ ਦੇਸ਼ ਭਗਤੀ ਦੀ ਸਿੱਖਿਆ ਮੁਫ਼ਤ ਦਿੱਤੀ ਜਾਂਦੀ ਹੈ, ਦੇ ਫ਼ਾਜ਼ਿਲਕਾ ਖੇਤਰ ਦੇ ਅਧਿਆਪਕਾਂ (ਆਚਾਰੀਆਂ) ਅਤੇ ਅਹੁਦੇਦਾਰਾਂ ਨੇ ਫ਼ਾਜ਼ਿਲਕਾ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕਰਕੇ ਤੁਲਸੀ ਪੂਜਾ ਕੀਤੀ | ਇਸ ਮੌਕੇ ਏਕਲ ਅਭਿਆਨ ਦੇ ਪੂਰਬੀ ਪੰਜਾਬ ਪ੍ਰਧਾਨ ਲੀਲਾਧਰ ਸ਼ਰਮਾ ਨੇ ਮੰਤਰਾਂ ਦੇ ਉਚਾਰਨ ਵਿਚਕਾਰ ਤੁਲਸੀ ਦਾ ਪੂਜਣ ਕੀਤਾ | ਸੰਸਥਾ ਦੇ ਅਹੁਦੇਦਾਰ ਯੁੱਧਵੀਰ ਸਿੰਘ, ਚੰਨ ਸਿੰਘ, ਰਮੇਸ਼ ਕੁਮਾਰ, ਪਰਮਿੰਦਰ ਕੌਰ ਅਤੇ ਹੋਰਨਾਂ ਨੇ ਤੁਲਸੀ ਮਾਤਾ ਦੀ ਉਸਤਤ ਕੀਤੀ ਅਤੇ ਨਮਨ ਕੀਤਾ |