02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਰਾਜਸਥਾਨ ਦੇ ਪੈਟਰਨ ਦੇ ਆਧਾਰ 'ਤੇ ਹੋਵੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਪੈਟਰਨ-ਪਿੰਕੀ ਢਿੱਲੋਂ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਬੱਲੂਆਣਾ, 25 ਦਸੰਬਰ (ਜਸਮੇਲ ਸਿੰਘ ਢਿੱਲੋਂ)-ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਪੈਟਰਨ ਰਾਜਸਥਾਨ ਦੀ ਸਿੱਖਿਆ ਪ੍ਰਣਾਲੀ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਹਾਈ ਸਕੂਲ ਹਿੰਮਤਪੁਰਾ ਦੀ 10ਵੀਂ ਜਮਾਤ ਦੀ ਵਿਦਿਆਰਥਣ ਪਿੰਕੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਰਾਜਸਥਾਨ ਵਿਚ ਹਰੇਕ ਗਰਾਮ ਪੰਚਾਇਤ ਅੰਡਰ ਬਾਰ੍ਹਵੀਂ ਜਮਾਤ ਦਾ ਸਕੂਲ ਹੈ ਜਦੋਂ ਕਿ ਪੰਜਾਬ ਵਿਚ ਅਨੇਕਾਂ ਅਜਿਹੀਆਂ ਪੰਚਾਇਤਾਂ ਹਨ ਜਿੱਥੇ ਕੇਵਲ ਪ੍ਰਾਇਮਰੀ ਸਕੂਲ ਹੈ | ਜਿੱਥੇ 6ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਅਕਸਰ ਦੂਰ ਦੁਰਾਡੇ ਪੜ੍ਹਨ ਲਈ ਜਾਣਾ ਪੈਂਦਾ ਹੈ | ਉਨ੍ਹਾਂ ਸਿੱਖਿਆ ਨਾਲ ਸਬੰਧਿਤ ਉੱਚ ਅਧਿਕਾਰੀਆਂ ਅਤੇ ਮੌਕੇ ਦੀ ਸਰਕਾਰ ਤੋਂ ਆਪਣੇ ਪਿੰਡ ਹਿੰਮਤਪੁਰਾ ਵਿਚ 10ਵੀਂ ਦੇ ਸਕੂਲ ਨੂੰ ਅਪਗ੍ਰੇਡ ਕਰਕੇ ਬਾਰ੍ਹਵੀਂ ਜਮਾਤ ਦਾ ਸਕੂਲ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਤੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡੀਆਂ ਆਸਾ ਹਨ ਇਹ ਤਾਂ ਸਮਾਂ ਹੀ ਦੱਸੇਗਾ ਕਿ ਮੌਕੇ ਦੀ ਆਪ ਸਰਕਾਰ ਇਨ੍ਹਾਂ ਆਸਾ ਨੂੰ ਕਿੰਨਾ ਕੁ ਬੂਰ ਚੜ੍ਹਾਉਂਦੀ ਹੈ | ਉਨ੍ਹਾਂ ਕਿਹਾ ਕਿ ਹਿੰਮਤਪੁਰਾ ਦੀਆਂ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਪੜ੍ਹਨ ਲਈ 6 ਕਿੱਲੋਮੀਟਰ ਦੂਰ ਸੀਤੋ ਗੰੁਨੋ੍ਹ ਵਿਖੇ ਪੈਦਲ ਜਾਣਾ ਪੈਂਦਾ ਹੈ | ਜਦੋਂ ਕਿ ਬਹੁਤੇ ਮਾਪੇ ਆਪਣੀਆਂ ਲੜਕੀਆਂ ਨੂੰ ਅੱਗੇ ਪੜਾਉਣ ਤੋਂ ਅਸਮਰਥ ਹੋ ਜਾਂਦੇ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸਕੂਲ ਸਮੇਂ ਅਨੁਸਾਰ ਬੱਸਾਂ ਦੇ ਵੀ ਕੋਈ ਢੁਕਵੇਂ ਸਾਧਨ ਨਹੀਂ ਹਨ ਅਤੇ ਜ਼ਿਆਦਾਤਰ ਲੜਕੀਆਂ ਨੂੰ ਪੈਦਲ ਹੀ ਜਾਣਾ ਪੈਂਦਾ ਹੈ | ਉਨ੍ਹਾਂ ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਤੋਂ ਵੀ ਮੰਗ ਕੀਤੀ ਹੈ ਕਿ ਉਹ ਸਿੱਖਿਆ ਪ੍ਰਣਾਲੀ ਦੇ ਰਾਜਸਥਾਨ ਪੈਟਰਨ ਨੂੰ ਵਿਧਾਨ ਸਭਾ ਵਿਚ ਰੱਖ ਕੇ ਪੰਜਾਬ ਦੇ ਹਰ ਇਕ ਪਿੰਡ ਵਿਚ ਬਾਰ੍ਹਵੀਂ ਜਮਾਤ ਦਾ ਸਕੂਲ ਬਣਾਉਣ ਦੀ ਮੰਗ ਰੱਖਣ |
Ad Position 22
No active advertisement
ਪਿਛਲੀ ਖ਼ਬਰ ਨਜਾਇਜ਼ ਸ਼ਰਾਬ, ਲਾਹਣ ਅਤੇ ਚਾਲੂ ਭੱਠੀ ਦਾ ਸਾਮਾਨ ਬਰਾਮਦ ਅਗਲੀ ਖ਼ਬਰ ਭਾਰਤ-ਪਾਕਿ ਸਰਹੱਦ 'ਤੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਅਤੇ ਮੁਹੰਮਦ ਰਫ਼ੀ ਦਾ 101ਵਾਂ ਜਨਮ ਦਿਨ ਮਨਾਇਆ <br/>
Ad Position 24