12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਜ਼ੀਰਾ ਸ਼ਹਿਰ ਵਿਚ ਸਿੰਥੈਟਿਕ ਚਾਈਨਾ ਡੋਰ ਦੀ ਸਟੋਰੇਜ ਅਤੇ ਵਿਕਰੀ ਧੜੱਲੇ ਨਾਲ ਜਾਰੀ <br/>

Ad Position 21
No active advertisement
ਅਜੀਤ ਡੈਸਕ 28-12-2025
ਜ਼ੀਰਾ, 27 ਦਸੰਬਰ(ਰਜਨੀਸ਼ ਕਥੂਰੀਆ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਖ਼ਤਰਨਾਕ ਸਿੰਥੈਟਿਕ ਚਾਈਨਾ ਡੋਰ ਦੀ ਸਟੋਰੇਜ ਅਤੇ ਵਿੱਕਰੀ ਧੜੱਲੇ ਨਾਲ ਜਾਰੀ ਹੈ ਜਦੋਂ ਕਿ ਪੁਲਿਸ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਕਿਸੇ ਹਾਦਸੇ ਦੀ ਉਡੀਕ ਵਿਚ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਿੰਥੈਟਿਕ ਚਾਈਨਾ ਡੋਰ ਦੇ ਕਾਰਨ ਹਰ ਸਾਲ ਅਨੇਕਾਂ ਹਾਦਸੇ ਵਾਪਰਦੇ ਹਨ | ਜਿਸ ਦੌਰਾਨ ਕਈ ਵਿਅਕਤੀਆਂ ਅਤੇ ਬੱਚਿਆਂ ਦੇ ਜ਼ਖਮੀ ਹੋਣ ਤੋਂ ਇਲਾਵਾ ਪਸ਼ੂ,ਪੰਛੀ ਅਤੇ ਜਾਨਵਰ ਵੀ ਲਪੇਟ ਵਿਚ ਆ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਂਦੇ ਹਨ | ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਨੀਂਦ ਖੁੱਲ੍ਹਦੀ ਹੈ | ਜਿਨ੍ਹਾਂ ਦੇ ਆਦੇਸ਼ ਤੇ ਹੇਠਲੇ ਪੱਧਰ ਦੇ ਅਧਿਕਾਰੀਆਂ ਵਲੋਂ ਛਾਪੇਮਾਰੀ ਕਰਕੇ ਇਕ-ਦੋ ਦੁਕਾਨਦਾਰਾਂ ਦੇ ਖ਼ਿਲਾਫ਼ ਕਾਰਵਾਈ ਕਰਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ | ਜਦੋਂ ਕਿ ਇਸ ਸਮੇਂ ਤੱਕ ਜ਼ਿਆਦਾਤਰ ਦੁਕਾਨਦਾਰ ਆਪਣੇ ਵਲੋਂ ਸਟੋਰ ਕੀਤੀ ਸਿੰਥੈਟਿਕ ਚਾਈਨਾ ਡੋਰ ਵੇਚ ਕੇ ਵਿਹਲੇ ਹੋ ਚੁੱਕੇ ਹੁੰਦੇ ਹਨ | ਪਿਛਲੇ ਸਾਲ ਪ੍ਰਦੂਸ਼ਣ ਵਿਭਾਗ ਪਟਿਆਲਾ ਦੇ ਚੇਅਰਮੈਨ ਵਲੋਂ ਸਿੰਥੈਟਿਕ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪਿ੍ੰਟ ਮੀਡੀਆ ਵਿਚ ਇਸ਼ਤਿਹਾਰਬਾਜ਼ੀ ਕਰਕੇ ਸ਼ਿਕਾਇਤ ਲਈ ਟੋਲ ਫ਼ਰੀ ਨੰਬਰ ਵੀ ਜਾਰੀ ਕੀਤੇ ਗਏ ਸਨ, ਪਰ ਪੰਜਾਬ ਭਰ ਦੇ ਲੋਕਾਂ ਵਲੋਂ ਵੱਡੀ ਪੱਧਰ ਤੇ ਸ਼ਿਕਾਇਤਾਂ ਕਰਨ ਦੇ ਬਾਵਜੂਦ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਬੁੱਤਾ ਸਾਰ ਦਿੱਤਾ ਗਿਆ ਸੀ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਦੂਸ਼ਣ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਹੁਣੇ ਤੋਂ ਹਰਕਤ ਵਿਚ ਆ ਜਾਵੇ ਤਾਂ ਚਾਈਨਾ ਡੋਰ ਦੀ ਵਿੱਕਰੀ 'ਤੇ ਸਖ਼ਤ ਪਾਬੰਦੀ ਲਗਾਉਣ ਲਈ ਠੋਸ ਉਪਰਾਲੇ ਕੀਤੇ ਜਾਣ ਨਹੀਂ ਤਾਂ ਸੱਪ ਦੇ ਲੰਘ ਜਾਣ ਮਗਰੋਂ ਲਕੀਰ ਨੂੰ ਕੁੱਟਣ ਦਾ ਕੋਈ ਫ਼ਾਇਦਾ ਨਹੀਂ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ 5 ਜਨਵਰੀ ਨੂੰ ਹੀ ਮਨਾਉਣਾ ਚਾਹੀਦਾ ਹੈ-ਢਾਡੀ ਮਰੂੜ੍ਹ ਅਗਲੀ ਖ਼ਬਰ ਕਰੰਟ ਲੱਗਣ ਨਾਲ ਲਾਈਨਮੈਨ ਦੀ ਮÏਤ, ਸਾਥੀ ਜ਼ਖ਼ਮੀ <br/>
Ad Position 24