ਜ਼ੀਰਾ, 27 ਦਸੰਬਰ(ਹਰਜੀਤ ਸਿੰਘ ਗਿੱਲ)-ਬਿਕਰਮੀ ਕਲੰਡਰ ਅਨੁਸਾਰ ਦਸਵੇਂ ਪਾਤਿਸ਼ਾਹ ਸ਼©ੀ ਗੁਰੂ ਗੋਬਿੰਦ ਸਿੰਘ ਜੀ ਦਾ ਪ©ਕਾਸ਼ ਦਿਹਾੜਾ ਹਰ ਸਾਲ ਨਿਸ਼ਚਿਤ ਤਾਰੀਖ਼ 'ਤੇ ਨਹੀਂ ਆਉਂਦਾ ਜਦਕਿ ਕਈ ਵਾਰ ਤਾਂ ਸ਼©ੀ ਗੁਰੂ ਗੋਬਿੰਦ ਸਿੰਘ ਜੀ ਦਾ ਪ©ਕਾਸ਼ ਪੁਰਬ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਆ ਜਾਂਦਾ ਹੈ | ਜਿਸ ਕਰਕੇ ਦਿਨਾਂ ਨੂੰ ਲੈ ਕੇ ਸੰਗਤਾਂ ਵਿਚ ਗੁਰੂ ਸਾਹਿਬ ਦਾ ਪ©ਕਾਸ਼ ਪੁਰਬ ਮਨਾਉਣ ਸਬੰਧੀ ਦੁਬਿਧਾ ਪੈਦਾ ਹੁੰਦੀ ਹੈ | ਇਸ ਸਬੰਧ ਵਿਚ ਗੱਲਬਾਤ ਕਰਦਿਆਂ ਪੰਥਕ ਢਾਡੀ ਭਾਈ ਗੁਰਭਾਗ ਸਿੰਘ ਮਰੂੜ੍ਹ ਨੇ ਕਿਹਾ ਕਿ ਪਾਲ ਸਿੰਘ ਪੁਰੇਵਾਲ ਨੇ ਕਈ ਸਾਲਾਂ ਦੀ ਬੜੀ ਸਖ਼ਤ ਮਿਹਨਤ ਕਰਕੇ ਸਿੱਖ ਕੌਮ ਦੇ ਲਈ ਇਕ ਵਿਲੱਖਣ ਕਲੰਡਰ ਤਿਆਰ ਕੀਤਾ ਸੀ ਜਿਸ ਨੂੰ ਮੂਲ ਨਾਨਕਸ਼ਾਹੀ ਕਲੰਡਰ ਦਾ ਨਾਮ ਦਿੱਤਾ ਗਿਆ ਸੀ, ਜੋ ਕਿ ਸੰਨ 2003 ਵਿਚ ਲਾਗੂ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਸ ਕਲੰਡਰ ਅਨੁਸਾਰ ਗੁਰੂ ਸਾਹਿਬਾਨ ਦੇ ਪ©ਕਾਸ਼ ਪੁਰਬ 'ਤੇ ਸ਼ਹੀਦੀ ਦਿਹਾੜੇ ਅਤੇ ਹੋਰ ਸਾਰੇ ਇਤਿਹਾਸਿਕ ਦਿਹਾੜੇ ਹਰ ਸਾਲ ਨਿਸ਼ਚਿਤ ਤਰੀਕਾਂ 'ਤੇ ਆਉਂਦੇ ਸਨ | ਜਿਸ ਕਰਕੇ ਇਸ ਨੂੰ ਯਾਦ ਰੱਖਣਾ ਵੀ ਬਹੁਤ ਸੌਖਾ ਸੀ | ਇਹ ਮੂਲ ਨਾਨਕ ਸ਼ਾਹੀ ਕਲੰਡਰ ਸੰਨ 2003 ਤੋਂ 2010 ਤਕ ਲਾਗੂ ਰਿਹਾ ਪਰ ਸ਼©ੋਮਣੀ ਗੁਰਦੁਆਰਾ ਪ©ਬੰਧਕ ਕਮੇਟੀ ਵਲੋਂ ਬਾਅਦ ਵਿਚ ਇਸ ਕਲੰਡਰ ਨੂੰ ਹਟਾ ਕੇ ਮੁੜ ਤੋਂ ਬਿਕਰਮੀ ਕਲੰਡਰ ਲਾਗੂ ਕਰ ਦਿੱਤਾ ਗਿਆ | ਭਾਈ ਮਰੂੜ੍ਹ ਨੇ ਕਿਹਾ ਕਿ ਮੂਲ ਨਾਨਕਸ਼ਾਹੀ ਕਲੰਡਰ ਹਟਾ ਦੇਣ ਕਾਰਨ ਪੰਥ ਵਿਚ ਮੁੜ ਤੋਂ ਦੁਬਿਧਾ ਤੇ ਉਲਝਣ ਪੈਦਾ ਹੋ ਗਈ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਸੰਨ 2025 'ਚ ਵੀ ਬਿਕਰਮੀ ਕਲੰਡਰ ਅਨੁਸਾਰ ਸ਼©ੀ ਗੁਰੂ ਗੋਬਿੰਦ ਸਿੰਘ ਜੀ ਦਾ ਪ©ਕਾਸ਼ ਪੁਰਬ ਅੱਜ 27 ਦਸੰਬਰ ਵਾਲੇ ਦਿਨ ਆ ਗਿਆ ਜਦਕਿ ਅੱਜ ਦੇ ਦਿਨ ਹੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੈ | ਇਹ ਸ਼ਹੀਦੀ ਦਿਹਾੜਾ ਹਰ ਸਾਲ 13 ਪੋਹ 27 ਦਸੰਬਰ ਨੂੰ ਹੀ ਸਿੱਖ ਪੰਥ ਵਲੋਂ ਮਨਾਇਆ ਜਾਂਦਾ ਹੈ | ਇਸ ਲਈ ਜੇਕਰ ਇਹ ਸ਼ਹੀਦੀ ਦਿਹਾੜਾ ਹਰ ਸਾਲ ਨਿਸ਼ਚਿਤ ਦਿਨ 'ਤੇ ਮਨਾਇਆ ਜਾਂਦਾ ਹੈ ਤਾਂ ਸ਼©ੀ ਗੁਰੂ ਗੋਬਿੰਦ ਸਿੰਘ ਜੀ ਦਾ ਪ©ਕਾਸ਼ ਦਿਹਾੜਾ ਹਰ ਸਾਲ 23 ਪੋਹ 5 ਜਨਵਰੀ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ | ਉਨ੍ਹਾਂ ਨੇ ਕਿਹਾ ਕਿ ਦੁਬਿਧਾ ਪੈਦਾ ਹੋਣ ਕਾਰਨ ਸ਼©ੋਮਣੀ ਗੁਰਦੁਆਰਾ ਪ©ਬੰਧਕ ਕਮੇਟੀ ਨੂੰ ਛੱਡ ਕੇ ਬਹੁਤੇ ਥਾਈਾ ਸਥਾਨਿਕ ਗੁਰਦੁਆਰਾ ਪ©ਬੰਧਕ ਕਮੇਟੀਆਂ ਵਲੋਂ ਦਸਵੇਂ ਪਾਤਿਸ਼ਾਹ ਜੀ ਦਾ ਇਹ ਪ©ਕਾਸ਼ ਪੁਰਬ ਇਸ ਵਾਰ ਵੀ 23 ਪੋਹ ਮਿਤੀ 5 ਜਨਵਰੀ ਨੂੰ ਹੀ ਮਨਾਇਆ ਜਾ ਰਿਹਾ ਹੈ | ਭਾਈ ਗੁਰਭਾਗ ਸਿੰਘ ਮਰੂੜ੍ਹ ਨੇ ਸ਼©ੋਮਣੀ ਗੁਰਦੁਆਰਾ ਪ©ਬੰਧਕ ਕਮੇਟੀ ਨੂੰ ਬਿਕਰਮੀ ਕਲੰਡਰ ਹਟਾ ਕੇ ਮੁੜ ਤੋਂ ਮੂਲ ਨਾਨਕਸ਼ਾਹੀ ਕਲੰਡਰ ਲਾਗੂ ਕਰਨ ਦੀ ਅਪੀਲ ਕੀਤੀ ਹੈ | ਇਸ ਮੌਕੇ ਢਾਡੀ ਬੀਬੀ ਗੁਰਪ©ੀਤ ਕੌਰ ਸਮਾਧ ਭਾਈ, ਬੀਬੀ ਬਲਵਿੰਦਰ ਕੌਰ ਅਮਰਾਲਾ, ਸਾਰੰਗੀ ਮਾਸਟਰ ਗੁਰਪ©ੀਤ ਸਿੰਘ ਛਾਪਾ ਹਾਜ਼ਰ ਸਨ |