ਮੱਲਾਂਵਾਲਾ, 27 ਦਸੰਬਰ (ਗੁਰਦੇਵ ਸਿੰਘ)-ਥਾਣਾ ਮੱਲਾਂਵਾਲਾ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀ ਵਸਤੂ ਦਾ ਸੇਵਨ ਕਰਨ 'ਤੇ ਗਿ੍ਫ਼ਤਾਰ ਕੀਤਾ ਹੈ | ਸਹਾਇਕ ਥਾਣੇਦਾਰ ਸਤਿੰਦਰ ਪਾਲ ਸਿੰਘ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਨਾਲ ਗਸ਼ਤ ਵਾ ਚੈਕਿੰਗ ਦੇ ਸਬੰਧ 'ਚ ਦਾਣਾ ਮੰਡੀ ਮੱਲਾਂਵਾਲਾ ਪਾਸ ਪੁੱਜੇ ਤਾਂ ਇਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ, ਜੋ ਨਸ਼ੀਲੀ ਵਸਤੂ ਸੁੰਘ ਰਿਹਾ ਹੈ | ਜਿਸ ਨੂੰ ਕਾਬੂ ਕਰਕੇ ਉਸ ਦੀ ਪਛਾਣ ਪੁੱਜੀ ਗਈ ਤਾਂ ਉਸ ਨੇ ਆਪਣੀ ਪਛਾਣ ਕਰਨ ਉਰਫ਼ ਲੱਭੂ ਪੁੱਤਰ ਜੋਗਿੰਦਰ ਸਿੰਘ ਵਾਸੀ ਹਾਮਿਦ ਵਾਲਾ ਉਤਾੜ ਵਜੋਂ ਦੱਸੀ | ਪੁਲਿਸ ਨੇ ਉਕਤ ਨੌਜਵਾਨ 'ਤੇ ਮੁਕੱਦਮਾ ਦਰਜ ਕਰ ਲਿਆ ਹੈ |