ਮੱਲਾਂਵਾਲਾ, 30 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਥਾਣਾ ਆਰਿਫ਼ ਕੇ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੀ ਵਸਤੂ ਦਾ ਸੇਵਨ ਕਰਨ 'ਤੇ ਕਾਬੂ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਨਿਰਮਲ ਸਿੰਘ ਅਨੁਸਾਰ ਉਹ ਸਾਥੀ ਕਰਮਚਾਰੀਆਂ ਨਾਲ ਗਸ਼ਤ ਵਾ ਚੈਕਿੰਗ ਦੇ ਸਬੰਧ 'ਚ ਦਾਣਾ ਮੰਡੀ ਆਰਿਫ਼ ਕੇ ਪਾਸ ਪਹੁੰਚੇ ਤਾਂ ਦਾਣਾ ਮੰਡੀ ਵਿਚ ਬਣੇ ਸ਼ੈੱਡ ਥੱਲੇ ਇਕ ਵਿਅਕਤੀ ਦਿਖਾਈ ਦਿੱਤਾ, ਜੋ ਕੋਈ ਨਸ਼ੀਲੀ ਵਸਤੂ ਸੁੰਘ ਰਿਹਾ ਸੀ, ਜਿਸ ਨੂੰ ਕਾਬੂ ਕਰਕੇ ਉਸ ਦੀ ਪਛਾਣ ਪੁੱਛੀ ਤਾਂ ਉਸ ਨੇ ਆਪਣੀ ਪਛਾਣ ਸੈਮੀਅਲ ਸਿੰਘ ਪੁੱਤਰ ਮਲੂਕ ਵਾਸੀ ਪਿੰਡ ਹਸਤੀ ਵਾਲਾ ਵਜੋਂ ਦੱਸੀ | ਮੁਲਜ਼ਮ ਵਲੋਂ ਸੁੱਟੇ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਨੂੰ ਚੈੱਕ ਕੀਤਾ ਤਾਂ 1 ਗ੍ਰਾਮ ਹੈਰੋਇਨ, 1 ਪੰਨੀ, 1 ਲਾਈਟਰ ਅਤੇ 20 ਰੁਪਏ ਦਾ ਨੋਟ ਬਰਾਮਦ ਹੋਇਆ | ਥਾਣਾ ਆਰਿਫ਼ ਕੇ ਪੁਲਿਸ ਨੇ ਮੁਲਜ਼ਮ 'ਤੇ ਨਸ਼ੇ ਦਾ ਸੇਵਨ ਕਰਨ ਤੇ ਕੋਲ ਰੱਖਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ |