25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਨਰੇਗਾ 'ਤੇ ਹਮਲਾ ਗ਼ਰੀਬਾਂ ਦੇ ਹੱਕਾਂ 'ਤੇ ਡਾਕਾ-ਡਿੰਪਾ

Ad Position 21
No active advertisement
ਅਜੀਤ ਡੈਸਕ 31-12-2025
ਫ਼ਿਰੋਜ਼ਪੁਰ, 30 ਦਸੰਬਰ (ਸੁਖਵਿੰਦਰ ਸਿੰਘ)-ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਮਨਰੇਗਾ ਯੋਜਨਾ ਦੇ ਫੈਸਲੇ ਨੂੰ ਲੈ ਕੇ ਤਿੱਖੀ ਆਲੋਚਨਾ ਕਰਦਿਆਂ ਕਾਂਗਰਸ ਭਵਨ ਵਿਖੇ ਹੋਈ ਕਾਂਗਰਸ ਦੀ ਜ਼ਿਲ੍ਹਾ ਪ੍ਰੈੱਸ ਕਾਨਫ਼ਰੰਸ ਵਿਚ ਪੁੱਜੇ ਆਬਜ਼ਰਵਰ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਾਸ ਕਰ ਮੋਦੀ ਅਤੇ ਸ਼ਾਹ ਦੀ ਜੋੜੀ 'ਤੇ ਵਰ੍ਹਦਿਆਂ ਪਿਛਲੇ ਗਿਆਰਾਂ ਸਾਲਾਂ ਤੋਂ ਦੇਸ਼ ਵਿਚ ਬਣਾਏ ਜਾ ਰਹੇ ਮਾਹੌਲ ਉੱਤੇ ਗਹਿਰੀ ਚਿੰਤਾ ਜਤਾਈ | ਉਨ੍ਹਾਂ ਕਿਹਾ ਕਿ ਮਨਰੇਗਾ ਕੋਈ ਸਾਧਾਰਨ ਸਰਕਾਰੀ ਯੋਜਨਾ ਨਹੀਂ ਸੀ ਸਗੋਂ ਮਹਾਤਮਾ ਗਾਂਧੀ ਦੀ ਸੋਚ ਅਤੇ ਸੁਪਨੇ ਦੀ ਪ੍ਰਤੀਕ ਸੀ | ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਨਵੀਂ ਯੋਜਨਾ ਲਿਆ ਕੇ ਨਾ ਸਿਰਫ਼ ਮਹਾਤਮਾ ਗਾਂਧੀ ਦਾ ਨਾਮ ਹਟਾਇਆ ਗਿਆ ਹੈ, ਸਗੋਂ ਉਨ੍ਹਾਂ ਦੀ ਸੋਚ ਨੂੰ ਵੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਮਨਰੇਗਾ ਹੇਠਾਂ ਹਰ ਪਰਿਵਾਰ ਨੂੰ ਸੌ ਦਿਨਾਂ ਦਾ ਰੋਜ਼ਗਾਰ ਕਾਨੂੰਨੀ ਤੌਰ 'ਤੇ ਯਕੀਨੀ ਸੀ, ਪਰ ਨਵੀਂ ਯੋਜਨਾ ਵਿਚ ਇਕ ਸੌ ਪੱਚੀ ਦਿਨਾਂ ਦਾ ਸਿਰਫ਼ ਜ਼ੁਬਾਨੀ ਵਾਅਦਾ ਕੀਤਾ ਜਾ ਰਿਹਾ ਹੈ | ਹਕੀਕਤ ਇਹ ਹੈ ਕਿ ਅੱਜ ਗ਼ਰੀਬ ਪਰਿਵਾਰਾਂ ਨੂੰ ਸਾਲ ਭਰ ਵਿਚ ਕੇਵਲ 42 ਦਿਨਾਂ ਦਾ ਹੀ ਰੋਜ਼ਗਾਰ ਮਿਲ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਕਟਘਰੇ ਵਿਚ ਖੜ੍ਹਾ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕੇਂਦਰ ਸਰਕਾਰ 'ਤੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਦੇ ਦੋਸ਼ ਵੀ ਲਗਾਏ ਗਏ | ਬੰਗੜ ਨੇ ਕਿਹਾ ਕਿ ਗੈਂਗਸਟਰ ਵਾਦ ਤੇ ਅਸ਼ਾਂਤੀ ਨੂੰ ਰੋਕਣ ਵਿਚ ਕੇਂਦਰ ਅਸਫਲ ਰਿਹਾ ਹੈ | ਇਸ ਪੈੱ੍ਰਸ ਕਾਨਫ਼ਰੰਸ ਵਿਚ ਸੰਸਦ ਤੋਂ ਸੜਕਾਂ ਤੱਕ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ | ਇਸ ਮੌਕੇ 'ਤੇ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ, ਆਸ਼ੂ ਬੰਗੜ, ਗੁਰਭੇਜ ਸਿੰਘ ਟਿੱਬੀ, ਗੁਰਦੀਪ ਸਿੰਘ ਢਿੱਲੋਂ ਹਲਕਾ ਗੁਰੂਹਰਸਹਾਏ, ਕਮਲਪ੍ਰੀਤ ਸਿੰਘ ਬਲਾਕ ਪ੍ਰਧਾਨ ਘੱਲ ਖ਼ੁਰਦ, ਦੇਸ ਰਾਜ ਬਲਾਕ ਪ੍ਰਧਾਨ ਤਲਵੰਡੀ ਭਾਈ, ਰੂਪ ਲਾਲ ਵਤਾ ਅਪਾਨ ਲੱਖੋਂ ਕੇ ਸੀਨੀਅਰ ਕਾਂਗਰਸੀ ਆਗੂ, ਬਖ਼ਸ਼ੀਸ਼ ਸਿੰਘ ਸੀਸਾ, ਕੁਲਦੀਪ ਸਿੰਘ ਮੁਰਕ ਵਾਲਾ, ਜਗਜੀਤ ਥਿੰਦ, ਗੁਰਨਾਮ ਸਿੰਘ ਸ਼ੇਰ ਖਾਂ, ਰੁਸਤਮ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਬਲਦੇਵ ਸਿੰਘ ਮਹਾਲਮ, ਤਰਸੇਮ ਸਿੰਘ ਅਟਵਾਲ, ਪੁਸ਼ਪਿੰਦਰ ਸਿੰਘ, ਕਾਰਜ ਸਿੰਘ ਰੁਕਣਾ ਬੇਗੂ ਬਖ਼ਸ਼ੀਸ਼ ਸਿੰਘ ਸੀਸਾ, ਗੁਰਨਾਮ ਸਿੰਘ ਸ਼ੇਰ ਖਾਂ, ਤਰਸੇਮ ਸਿੰਘ ਅਟਵਾਲ, ਪੁਸ਼ਪਿੰਦਰ ਸਿੰਘ ਸੰਧੂ, ਰਜਨੀਸ਼ ਗੋਇਲ ਬਲਾਕ ਪ੍ਰਧਾਨ, ਗੁਰਮੀਤ ਸਿੰਘ ਲੱਖੋਂ ਕੇ, ਸਤਨਾਮ ਸਿੰਘ ਮਹਾਲਮ, ਤਰਸੇਮ ਸਰੋਵਾ, ਮਲਕੀਤ ਸਰਪੰਚ ਝੋਕ ਹਰੀਹਰ, ਕੁਲਦੀਪ ਸਿੰਘ ਭੁੱਲਰ, ਗੁਰਨਾਮ ਸਿਲੇਵਿੰਡ, ਦਵਿੰਦਰ ਜਲੇ ਵਾਲਾ, ਬਲਵਿੰਦਰ ਚੱਕੀਆਂ, ਅੰਗਰੇਜ਼ ਸਿੰਘ ਅਕਬਰ ਵਾਲਾ, ਗੁਰਵੀਰ ਸਿੰਘ ਠੇਠਰ, ਬਾਜ਼ ਸਿੰਘ, ਧੰਨਾ ਸਿੰਘ, ਗੁਰਮੀਤ ਸਿੰਘ ਸੋਸ਼ਲ ਮੀਡੀਆ ਇੰਚਾਰਜ, ਰਾਜਕੁਮਾਰ, ਆਸਾ ਸਿੰਘ, ਕੁਲਦੀਪ ਸਿੰਘ ਚਿਰਾਗ਼ ਵਾਲੀ, ਧੀਰਾ ਫ਼ਿਰੋਜ਼ਸ਼ਾਹ, ਗੁਰਮੀਤ ਫ਼ਿਰੋਜ਼ਸ਼ਾਹ, ਹਰਪਾਲ ਸਿੰਘ, ਗੁਰਨਾਮ ਸਿੰਘ ਮਮਦੋਟ, ਬਿੱਟੂ ਨੂਰਪੁਰੀਆ, ਬਲਜੀਤ ਸਿੰਘ ਸੰਧੂ, ਲੱਖਾ ਸ਼ਹਿਜ਼ਾਦੀ, ਰਮਨ ਢਿੱਲੋਂ, ਗੋਪੀ ਅÏਲਖ, ਕਿ੍ਸ਼ਨ ਸ਼ਰਮਾ, ਲਵਲੀ, ਬਲਰਾਜ ਸਿੰਘ ਨੰਬਰਦਾਰ, ਵਿਕੀ ਸਰਪੰਚ, ਜਗਮੋਹਿਤ ਸਿੰਘ ਸਰਪੰਚ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਸਿੰਘਾਂ ਦੀ ਯਾਦ 'ਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਤੋਂ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਪੀੜਤ ਪਰਿਵਾਰ ਦੇ ਹੱਕ ਵਿਚ ਜ਼ਿਲ੍ਹਾ ਪੁਲਿਸ ਦਫ਼ਤਰ ਮੂਹਰੇ ਧਰਨਾ 9 ਨੂੰ
Ad Position 24