ਰਾਮਾਂ ਮੰਡੀ, 1 ਸਤੰਬਰ (ਤਰਸੇਮ ਸਿੰਗਲਾ): ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਿਹਾ ਮੂਸਲਾਧਾਰ ਮੀਂਹ ਲੋਕਾਂ ਲਈ ਆਫ਼ਤ ਬਣਦਾ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਸਥਾਨਕ ਨਵੀਂ ਬਸਤੀ, ਰੇਲਵੇ ਸਟੇਸ਼ਨ ਦੇ ਸਾਹਮਣੇ ਗਲੀ ਨੰਬਰ-4, ਰਾਮਸਰਾ ਰੋਡ ਵਿਖੇ ਬਲਵੀਰ ਸਿੰਘ ਪੁੱਤਰ ਪਾਲ ਸਿੰਘ ਦੇ ਘਰ ਪਿਛਲੇ ਕਮਰੇ ਦੀ ਛੱਤ ਡਿਗ ਗਈ | ਬਲਵੀਰ ਸਿੰਘ ਦੇ ਦੱਸਣ ਅਨੁਸਾਰ ਜਦੋਂ ਕਮਰੇ ਦੀ ਛੱਤ ਵਿਚੋਂ ਪਾਣੀ ਚੋਣ ਲੱਗ ਪਿਆ ਤਾਂ ਉਨ੍ਹਾਂ ਕਮਰੇ ਵਿਚੋਂ ਪਿਆ ਸਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਸਮਾਨ ਕੱਢਦੇ-ਕੱਢਦੇ ਹੀ ਛੱਤ ਡਿਗ ਗਈ | ਕੁਝ ਸਮਾਨ ਮਲਬੇ ਥੱਲੇ ਦੱਬਣ ਨਾਲ ਨੁਕਸਾਨਿਆ ਗਿਆ | ਉਨ੍ਹਾਂ ਦੱਸਿਆ ਕਿ ਦੂਸਰੇ ਕਮਰੇ ਦੀ ਛੱਤ ਵੀ ਖਸਤਾ ਹਾਲਤ ਵਿਚ ਹੈ, ਜਿਸ ਕਾਰਨ ਉਹ ਵੀ ਡਿੱਗਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਗਲੀ ਵਾਸੀਆਂ ਨੇ ਸਰਕਾਰ ਤੋਂ ਪੀੜਤ ਬਲਵੀਰ ਸਿੰਘ ਨੂੰ ਛੱਤ ਦੀ ਮੁੜ ਉਸਾਰੀ ਲਈ ਸਹਾਇਤਾ ਵਜੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |
ਮੀਂਹ ਕਾਰਨ ਕਮਰੇ ਦੀ ਛੱਤ ਡਿੱਗੀ, ਘਰੇਲੂ ਸਾਮਾਨ ਦਾ ਨੁਕਸਾਨ
ਅਜੀਤ ਡੈਸਕ
02-09-2025