ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਿਸਤੌਲ ਦੀ ਨੋਕ 'ਤੇ ਪੰਪ 'ਤੋਂ ਲੁੱਟ ਖੋਹ

Ad Position 21
No active advertisement
ਅਜੀਤ ਡੈਸਕ 02-09-2025
ਭਗਤਾ ਭਾਈਕਾ, 1 ਸਤੰਬਰ (ਸੁਖਪਾਲ ਸਿੰਘ ਸੋਨੀ)- ਅੱਜ ਸਥਾਨਕ ਸ਼ਹਿਰ ਵਿਖੇ ਇਕ ਪੈਟਰੋਲ ਪੰਪ 'ਤੋਂ ਦੋ ਮੋਟਰਸਾਈਕਲ ਸਵਾਰ ਪਿਸਤੌਲ ਦੀ ਨੋਕ 'ਤੇ ਨਗਦੀ ਖੋਹ ਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਸਥਾਨਕ ਬਾਜਾਖਾਨਾ ਰੋਡ ਉੱਪਰ ਸਥਿਤ ਹਮਾਰਾ ਪੰਪ ਉੱਪਰ ਅੱਜ ਲੁੱਟ ਖੋਹ ਦੀ ਘਟਨਾ ਵਾਪਰੀ ਹੈ | ਪੰਪ ਦੇ ਸੰਚਾਲਕ ਸੁਰਿੰਦਰ ਸਿੰਘ ਕੁਕੂ ਅਨੁਸਾਰ ਘਟਨਾ ਨੂੰ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਅੰਜਾਮ ਦਿੱਤਾ ਗਿਆ | ਘਟਨਾ ਦੌਰਾਨ ਹਮਲਾਵਰਾਂ ਵਲੋਂ ਪੰਪ ਦੇ ਮੁਲਾਜ਼ਮ ਸੰਦੀਪ ਸਿੰਘ ਵਾਸੀ ਥਰਾਜ ਅਤੇ ਬਲਵੀਰ ਸਿੰਘ ਵਾਸੀ ਆਦਮਪੁਰਾ ਨੂੰ ਪਿਸਤੌਲ ਦਿਖਾ ਕੇ ਉਨ੍ਹਾਂ ਕੋਲੋਂ ਨਗਦੀ ਖੋਹੀ ਗਈ | ਘਟਨਾ ਨੂੰ ਅੰਜਾਮ ਦੇਣ ਉਪਰੰਤ ਦੋਸ਼ੀ ਮੌਕੇ 'ਤੋਂ ਫਰਾਰ ਹੋਣ ਵਿਚ ਸਫਲ ਹੋ ਗਏ | ਸੁਰਿੰਦਰ ਕੂਕੂ ਅਨੁਸਾਰ ਪੰਪ ਤੋਂ ਕਰੀਬ 20000 ਨਗਦੀ ਦੀ ਲੁੱਟ ਖੋਹ ਹੋਈ ਹੈ | ਘਟਨਾ ਸੰਬੰਧੀ ਤੁਰੰਤ ਭਗਤਾ ਭਾਈਕਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਦੌਰਾਨ ਪੁਲਿਸ ਪਾਰਟੀ ਨੇ ਮੌਕੇ ਉੱਪਰ ਪਹੁੰਚ ਕੇ ਜਾਇਜ਼ਾ ਲਿਆ | ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਸੀ |
Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਕੋਟਫੱਤਾ ਦੀ ਪ੍ਰਧਾਨਗੀ ਹੇਠ ਹੋਈ 'ਆਪ' ਕਿਸਾਨ ਵਿੰਗ ਦੇ ਆਗੂਆਂ ਦੀ ਬੈਠਕ ਅਗਲੀ ਖ਼ਬਰ ਮੀਂਹ ਕਾਰਨ ਕਮਰੇ ਦੀ ਛੱਤ ਡਿੱਗੀ, ਘਰੇਲੂ ਸਾਮਾਨ ਦਾ ਨੁਕਸਾਨ
Ad Position 24
No active advertisement